ਦੀਪਿਕਾ ਪਾਦੂਕੋਣ ਬਣੀ ਮਨਰੇਗਾ ਮਜ਼ਦੂਰ, ਜੌਬ ਕਾਰਡ ’ਤੇ ਦੀਪਿਕਾ ਦੀ ਤਸਵੀਰ

written by Rupinder Kaler | October 17, 2020

ਮਨਰੇਗਾ ਯੋਜਨਾ ਇਸ ਲਈ ਸ਼ੁਰੂ ਕੀਤੀ ਗਈ ਸੀ ਤਾਂ ਜੋ ਹਰ ਇੱਕ ਨੂੰ ਰੁਜ਼ਗਾਰ ਮਿਲ ਸਕੇ । ਇਸ ਯੋਜਨਾ ਨੂੰ ਲੈ ਕੇ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ ਜਿਸ 'ਚ ਮਨਰੇਗਾ ਜੌਬ ਕਾਰਡ 'ਚ ਕਿਸੇ ਹੋਰ ਦੀ ਨਹੀਂ ਅਦਾਕਾਰਾ ਦੀਪਿਕਾ ਪਾਦੁਕੋਣ ਦੀ ਫੋਟੋ ਛਪੀ ਹੋਈ ਹੈ।

deepika

ਹੋਰ ਪੜ੍ਹੋ :

deepika

ਸੋਸ਼ਲ ਮੀਡੀਆ 'ਤੇ ਮਨਰੇਗਾ ਦੇ ਜੌਬ ਕਾਰਡ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਸ 'ਚ ਮਜ਼ਦੂਰ ਦਾ ਨਾਂ ਤੇ ਪਤਾ ਤਾਂ ਸਹੀ ਲਿਖਿਆ ਹੈ ਪਰ ਫੋਟੋ 'ਚ ਦੀਪਿਕਾ ਪਾਦੁਕੋਣ ਸਣੇ ਕਈ ਅਦਾਕਾਰਾ ਦੀਆਂ ਫੋਟੋਆਂ ਲੱਗੀਆਂ ਹੋਈਆਂ ਹਨ। ਕਈ ਮੀਡੀਆ ਰਿਪੋਰਟਸ 'ਚ ਦੱਸਿਆ ਜਾ ਰਿਹਾ ਹੈ ਕਿ ਮੱਧ ਪ੍ਰਦੇਸ਼ ਦੇ ਖਰਗੌਣ ਜ਼ਿਲ੍ਹੇ 'ਚ ਇਹ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮਨਰੇਗਾ ਜੌਬ ਕਾਰਡ ਵਿੱਚ ਮਜ਼ਦੂਰ ਦੀ ਥਾਂ 'ਤੇ ਦੀਪਿਕਾ ਪਾਦੁਕੋਣ ਦੀ ਫੋਟੋ ਲੱਗੀ ਹੋਈ ਹੈ।

job card

ਇੱਕ ਅਖ਼ਬਾਰ ਦੀ ਖ਼ਬਰ ਮੁਤਾਬਿਕ ਇਸ ਮਾਮਲੇ 'ਚ ਜਾਂਚ ਦੇ ਆਦੇਸ਼ ਵੀ ਦਿੱਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਪਿੰਡ ਪੀਪਰਖੇੜਾ ਨਾਕਾ 'ਚ ਮਨਰੇਗਾ ਮਜ਼ਦੂਰਾਂ ਦੇ ਕਈ ਜੌਬ ਕਾਰਡ 'ਚ ਬਾਲੀਵੁੱਡ ਸੇਲੇਬਸ ਦੀ ਫੋਟੋ ਹੈ ਤੇ ਕਈ ਜੌਬ ਕਾਰਡ 'ਤੇ ਜਾਨਵਰਾਂ ਦੀ ਤਸਵੀਰ ਵੀ ਦਿੱਤੀ ਗਈ ਹੈ। ਇਸ ਫਰਜ਼ੀਵਾੜਾ ਦਾ ਪਤਾ ਚੱਲਣ ਤੋਂ ਬਾਅਦ ਹੁਣ ਸੋਸ਼ਲ ਮੀਡੀਆ 'ਤੇ ਇਨ੍ਹਾਂ ਕਾਰਡ ਦੀ ਫੋਟੋ ਵਾਇਰਲ ਹੋ ਰਹੀ ਹੈ।

You may also like