ਦੀਪਤੀ ਧਿਆਨੀ ਨੇ ਆਪਣੇ ਪਤੀ ਸੂਰਜ ਥਾਪਰ ਲਈ ਦਾਨ ਕੀਤੇ ਵਾਲ, ਵੇਖੋ ਤਸਵੀਰਾਂ

written by Pushp Raj | June 01, 2022

ਅਕਸਰ ਅਸੀਂ ਸੋਸ਼ਲ ਮੀਡੀਆ ਤੇ ਉਂਝ ਕਈ ਵਾਰ ਪਤੀ-ਪਤਨੀ ਦੇ ਚੁੱਟਕਲੀਆਂ ਨੂੰ ਜ਼ਰੂਰ ਸੁਣਿਆ ਹੋਵੇਗਾ, ਪਰ ਕਿਹਾ ਜਾਂਦਾ ਹੈ ਕਿ ਪਤੀ-ਪਤਨੀ ਦਾ ਪਿਆਰ ਤੇ ਵਿਆਹ ਤੋਂ ਬਾਅਦ ਉਹ ਸੱਤ ਜਨਮਾਂ ਦੇ ਬੰਧਨ ਵਿੱਚ ਬੱਝ ਜਾਂਦੇ ਹਨ। ਦੋਵੇਂ ਇਕ-ਦੂਜੇ ਦੇ ਸੁੱਖ-ਦੁੱਖ 'ਚ ਇਕੱਠੇ ਰਹਿੰਦੇ ਹਨ। ਇਸ ਦੀ ਮਿਸਾਲ ਟੀਵੀ ਅਦਾਕਾਰਾ ਦੀਪਤੀ ਧਿਆਨੀ ਨੇ ਦਿੱਤੀ ਹੈ ਜਿਸ ਨੇ ਆਪਣੇ ਪਤੀ ਅਭਿਨੇਤਾ ਸੂਰਜ ਥਾਪਰ ਲਈ ਆਪਣਾ ਵਾਲ ਦਾਨ ਕਰ ਦਿੱਤੇ ਹਨ।

image From instagram

ਦੱਸ ਦੇਈਏ ਕਿ ਦੀਪਤੀ ਧਿਆਨੀ ਨੇ ਤਿਰੂਪਤੀ ਬਾਲਾਜੀ ਮੰਦਰ ਵਿੱਚ ਆਪਣੇ ਪਤੀ ਲਈ ਸੁੱਖਣਾ ਸੁਖੀ ਸੀ। ਦਰਅਸਲ, ਸੂਰਜ ਥਾਪਰ ਦੀ ਸਿਹਤ ਕੋਰੋਨਾ ਸੰਕਟ ਦੌਰਾਨ ਵਿਗੜ ਗਈ ਸੀ। ਇਸ ਕਾਰਨ ਉਨ੍ਹਾਂ ਨੂੰ ਆਈਸੀਯੂ ਵਿੱਚ ਦਾਖ਼ਲ ਕਰਵਾਉਣਾ ਪਿਆ। ਪਤੀ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਹੋਏ ਦੀਪਤੀ ਨੇ ਪਤੀ ਨੇ ਸੁਖਣਾ ਸੁੱਖੀ ਸੀ।

ਜਦੋਂ ਉਸ ਦੇ ਪਤੀ ਸੂਰਜ ਥਾਪਰ ਸਿਹਤਯਾਬ ਹੋ ਗਏ ਤੇ ਸਭ ਕੁਝ ਠੀਕ ਹੋ ਗਿਆ ਤਾਂ ਦੀਪਤੀ ਤਿਰੂਪਤੀ ਬਾਲਾ ਜੀ ਮੰਦਰ ਦਰਸ਼ਨਾ ਲਈ ਗਈ ਅਤੇ ਇਥੇ ਉਸ ਨੇ ਆਪਣੀ ਸੁਖਣਾ ਦੇ ਮੁਤਾਬਕ ਆਪਣੇ ਵਾਲਾਂ ਦਾ ਦਾਨ ਕੀਤਾ। ਸੂਰਜ ਥਾਪਰ ਨੇ ਆਪਣੀ ਪਤਨੀ ਦੀਪਤੀ ਧਿਆਨੀ ਦੇ ਨਵੇਂ ਲੁੱਕ ਦੀ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।

image From instagram

ਇਸ ਨਾਲ ਹੀ ਦੀਪਤੀ ਧਿਆਨੀ ਨੇ ਵੀ ਤਸਵੀਰ ਸ਼ੇਅਰ ਕਰਦੇ ਹੋਏ ਬਹੁਤ ਹੀ ਪਿਆਰਾ ਕਿਊਟ ਕੈਪਸ਼ਨ ਦਿੱਤਾ ਹੈ। ਉਨ੍ਹਾਂ ਲਿਖਿਆ, ‘ਤੇਰੇ ਨਾਮ ਸੂਰਜ ਥਾਪਰ’। ਇਸ ਨਾਲ ਹੀ ਆਪਣੀ ਪਤਨੀ ਦੇ ਇਸ ਪਿਆਰ ਬਾਰੇ ਸੂਰਜ ਨੇ ਕਿਹਾ, ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ।

image From instagram

ਹੋਰ ਪੜ੍ਹੋ: ਸੰਗੀਤ ਜਗਤ ਲਈ ਬਲੈਕ ਈਅਰ ਬਣ ਕੇ ਆਇਆ ਸਾਲ 2022, ਸਿੱਧੂ ਮੂਸੇਵਾਲਾ ਤੋਂ ਇਲਾਵਾ ਇਨ੍ਹਾਂ ਗਾਇਕਾਂ ਨੇ ਦੁਨੀਆ ਨੂੰ ਕਿਹਾ ਅਲਵਿਦਾ

ਪਤਨੀ ਬਾਰੇ ਗੱਲ ਕਰਦੇ ਹੋਏ ਸੂਰਜ ਥਾਪਰ ਨੇ ਅੱਗੇ ਕਿਹਾ, ਸੱਚ ਕਹਾਂ ਤਾਂ ਮੈਨੂੰ ਨਹੀਂ ਪਤਾ ਕਿ ਮੈਂ ਕਦੇ ਅਜਿਹਾ ਕਰ ਸਕਾਂਗਾ ਜਾਂ ਨਹੀਂ ਪਰ, ਉਹ ਮੁਸਕਰਾਈ ਅਤੇ ਮੰਦਰ ਵਿੱਚ ਬੈਠ ਗਈ ਅਤੇ ਭਗਵਾਨ ਦਾ ਨਾਮ ਜਪਣ ਲੱਗੀ। ਇਹ ਸਾਡੇ ਦੋਵਾਂ ਲਈ ਖਾਸ ਅਤੇ ਭਾਵੁਕ ਪਲ ਸੀ। ਸੂਰਜ ਨੇ ਅੱਗੇ ਕਿਹਾ, ਆਤਮਵਿਸ਼ਵਾਸ ਨਾਲ ਦੀਪਤੀ ਆਪਣੀ ਨਵੀਂ ਲੁੱਕ ਨੂੰ ਫਲਾਂਟ ਕਰ ਰਹੀ ਹੈ, ਉਹ ਇਸ ਨਵੇਂ ਲੁੱਕ ਵਿੱਚ ਬਹੁਤ ਖੂਬਸੂਰਤ ਲੱਗ ਰਹੀ ਹੈ।

 

View this post on Instagram

 

A post shared by Sooraj Thapar (@soorajthapar)

You may also like