ਦਿੱਲੀ ਪੁਲਿਸ ਨੇ ਲੱਭਿਆ ਅਨੋਖਾ ਤਰੀਕਾ, ਰੈੱਡ ਲਾਈਟ ਜੰਪ ਕਰਨ ਵਾਲੇ ਲੋਕਾਂ ਨੂੰ ਕਰੀਨਾ ਕਪੂਰ ਦੇ 'ਪੂ' ਸਟਾਈਲ 'ਚ ਟ੍ਰੈਫਿਕ ਨਿਯਮ ਦਾ ਪੜ੍ਹਾਇਆ ਪਾਠ, ਦੇਖੋ ਵੀਡੀਓ

written by Lajwinder kaur | July 18, 2022

Delhi Police uses Kareena Kapoor's 'Poo' to deal with traffic rule: ਬਾਲੀਵੁੱਡ ਫਿਲਮਾਂ ਦੇ ਦਮਦਾਰ ਡਾਇਲਾਗਸ ਨੂੰ ਹਰ ਕੋਈ ਪਸੰਦ ਕਰਦਾ ਹੈ। ਲੋਕ ਉਨ੍ਹਾਂ ਸੰਵਾਦਾਂ ਨੂੰ ਕਿਸੇ ਨਾ ਕਿਸੇ ਅੰਦਾਜ਼ ਦੇ ਵੀਡੀਓਜ਼ ‘ਚ ਫਿੱਟ ਕਰਨ ਦੀ ਕੋਸ਼ਿਸ਼ ਕਰਦੇ ਹਨ। ਇੰਸਟਾਗ੍ਰਾਮ ਅਕਾਉਂਟ ਉੱਤੇ ਬਾਲੀਵੁੱਡ ਅਦਾਕਾਰ ਦੇ ਡਾਇਲਾਗਸ ਅਤੇ ਗੀਤਾਂ ਵਾਲੀਆਂ ਰੀਲੀਆਂ ਚਲਦੀਆਂ ਰਹਿੰਦੀਆਂ ਹਨ। ਹੁਣ ਦਿੱਲੀ ਪੁਲਿਸ ਵੀ ਬਾਲੀਵੁੱਡ ਦਾ ਸਹਾਰਾ ਲਿਆ ਹੈ ਲੋਕਾਂ ਨੂੰ ਜਾਗਰੂਕ ਕਰਨ ਲਈ । ਜੀ ਹਾਂ ਦਿੱਲੀ ਦੀ ਟ੍ਰੈਫਿਕ ਪੁਲਿਸ ਨੇ ਬਾਲੀਵੁੱਡ ਡਾਇਲਾਗ ਦੀ ਵਰਤੋਂ ਕਰਦੀ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : ਇਸ ਨਾਮੀ ਅਦਾਕਾਰਾ ਦਾ ਹਾਲ ਦੇਖ ਕੇ ਉੱਡ ਜਾਉਣਗੇ ਹੋਸ਼, ਸੜਕ ਕਿਨਾਰੇ ਸਬਜ਼ੀ ਵੇਚਣ ਵਾਲੀ ਤਸਵੀਰ ਆਈ ਸਾਹਮਣੇ, ਜਾਣੋ ਪੂਰੀ ਖ਼ਬਰ!

ਹਾਲ ਹੀ 'ਚ ਦਿੱਲੀ ਪੁਲਸ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਕਭੀ ਖੁਸ਼ੀ ਕਭੀ ਗਮ ਵਾਲੀ ਫ਼ਿਲਮ ਦੀ ਕਰੀਨਾ ਕਪੂਰ ਦੇ ਕਿਰਦਾਰ 'ਪੂ' ਦੀ ਮਦਦ ਲੈ ਕੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ।

ਹਾਲ ਹੀ 'ਚ ਦਿੱਲੀ ਪੁਲਸ ਨੇ ਆਪਣੇ ਅਕਾਊਂਟ ਤੋਂ ਇੱਕ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਤੇਜ਼ ਰਫਤਾਰ ਵਾਹਨ ਰੈਡ ਲਾਈਟ ਤੋਂ ਲੰਘਦਾ ਹੈ। ਇਸ ਤੋਂ ਬਾਅਦ ਟ੍ਰੈਫਿਕ ਲਾਈਟ ਦੀ ਲਾਲ ਬੱਤੀ 'ਚ ਕਰੀਨਾ ਕਪੂਰ 'ਕਭੀ ਖੁਸ਼ੀ ਕਭੀ ਗਮ' ਦਾ ਡਾਇਲਾਗ ਬੋਲਦੀ ਨਜ਼ਰ ਆ ਰਹੀ ਹੈ ਕਿ 'ਇਹ ਕੌਣ ਹੈ ਜਿਸ ਨੇ ਮੇਰੇ ਵੱਲ ਮੁੜ ਕੇ ਨਹੀਂ ਦੇਖਿਆ'। ਦਰਅਸਲ, ਵੀਡੀਓ 'ਚ ਲਾਲ ਬੱਤੀ 'ਤੇ ਨਾ ਰੁਕਣ ਅਤੇ ਤੇਜ਼ ਰਫਤਾਰ ਨਾਲ ਗੱਡੀ ਚਲਾ ਰਹੇ ਲੋਕਾਂ ਨੂੰ ਤਾਅਨੇ ਮਾਰ ਰਹੀ ਹੈ। ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

delhi police viral video

ਵੀਡੀਓ ਦੇ ਕੈਪਸ਼ਨ 'ਚ ਲਿਖਿਆ ਹੈ, 'ਉਹ ਟ੍ਰੈਫਿਕ ਉਲੰਘਣਾ ਕਰਨ ਵਾਲਾ ਕੌਣ ਹੈ? Poo likes attention, so do the traffic lights ! #RoadSafety’। ਲੋਕਾਂ ਨੂੰ ਦਿੱਲੀ ਪੁਲਿਸ ਦਾ ਇਸ ਤਰ੍ਹਾਂ ਲੋਕਾਂ ਨੂੰ ਜਾਗਰੂਕ ਕਰਨ ਦਾ ਇਹ ਢੰਗ ਕਾਫੀ ਪਸੰਦ ਆ ਰਿਹਾ ਹੈ।

 


 

You may also like