Health Tips: ਦੇਸ਼ 'ਚ ਲਗਾਤਾਰ ਵੱਧ ਰਹੇ ਨੇ ਡੇਂਗੂ ਦੇ ਮਾਮਲੇ, ਜਾਣੋ ਡੇਂਗੂ ਤੋਂ ਕਿੰਝ ਕਰੀਏ ਬਚਾਅ

Written by  Pushp Raj   |  September 20th 2022 06:45 PM  |  Updated: September 21st 2022 09:53 AM

Health Tips: ਦੇਸ਼ 'ਚ ਲਗਾਤਾਰ ਵੱਧ ਰਹੇ ਨੇ ਡੇਂਗੂ ਦੇ ਮਾਮਲੇ, ਜਾਣੋ ਡੇਂਗੂ ਤੋਂ ਕਿੰਝ ਕਰੀਏ ਬਚਾਅ

Prevent from dengue: ਮੌਸਮ ਦੇ ਬਦਲਾਅ ਦੌਰਾਨ ਮੱਛਰ ਦੇ ਕੱਟਣ ਨਾਲ ਹੋਣ ਵਾਲੀਆਂ ਬਿਮਾਰੀਆਂ ਜਾਂ ਡੇਂਗੂ ਵਰਗੀਆਂ ਬਿਮਾਰੀਆਂ ਫੈਲਣ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ। ਦੇਸ਼ ਵਿੱਚ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਡੇਂਗੂ ਦੇ ਮਾਮਲਿਆਂ ਵਿੱਚ ਵਾਧਾ ਹੋ ਰਿਹਾ ਹੈ। ਡੇਂਗੂ ਨਾਂ ਸਿਰਫ ਲੋਕਾਂ ਦੀ ਜਾਨ ਲਈ ਘਾਤਕ ਹੋ ਸਕਦਾ ਹੈ, ਸਗੋਂ ਇਸ ਦੇ ਸਰੀਰ 'ਤੇ ਹੋਰ ਵੀ ਕਈ ਪ੍ਰਭਾਵ ਪੈ ਸਕਦੇ ਹਨ। ਇਸ ਲਈ ਇਸ ਇਨਫੈਕਸ਼ਨ ਤੋਂ ਬਚਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਇਸ ਮੌਸਮ 'ਚ ਮੱਛਰਾਂ ਤੋਂ ਬਚਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ

image From Google

ਕਿੰਝ ਫੈਲਦਾ ਹੈ ਡੇਂਗੂ

ਡੇਂਗੂ ਇੱਕ ਵਾਇਰਲ ਇਨਫੈਕਸ਼ਨ ਹੈ ਜੋ ਸੰਕਰਮਿਤ ਮਾਦਾ ਏਡੀਜ਼ ਮੱਛਰ ਦੇ ਕੱਟਣ ਨਾਲ ਫੈਲਦੀ ਹੈ। ਅਸਲ ਵਿੱਚ ਡੇਂਗੂ ਵਾਇਰਸ (DENV) ਨੂੰ ਇਸ ਲਾਗ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਜਦੋਂ ਮਾਦਾ ਏਡੀਜ਼ ਮੱਛਰ ਪਹਿਲਾਂ ਤੋਂ ਸੰਕਰਮਿਤ ਵਿਅਕਤੀ ਨੂੰ ਕੱਟਦਾ ਹੈ, ਤਾਂ ਵਾਇਰਸ ਮੱਛਰ ਦੇ ਸਰੀਰ ਵਿੱਚ ਦਾਖਲ ਹੋ ਜਾਂਦਾ ਹੈ। ਅਤੇ ਜਦੋਂ ਉਹ ਮੱਛਰ ਕਿਸੇ ਹੋਰ ਸਿਹਤਮੰਦ ਵਿਅਕਤੀ ਨੂੰ ਕੱਟਦਾ ਹੈ, ਅਤੇ ਇਸ ਲਾਗ ਦਾ ਵਾਇਰਸ ਵਿਅਕਤੀ ਦੇ ਖੂਨ ਦੇ ਪ੍ਰਵਾਹ ਦੁਆਰਾ ਉਸਦੇ ਸਰੀਰ ਵਿੱਚ ਫੈਲਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਇਰਸ ਦੇ ਸਰੀਰ ਵਿੱਚ ਪਹੁੰਚਣ ਤੋਂ ਬਾਅਦ ਡੇਂਗੂ ਦੇ ਲੱਛਣ ਲਗਭਗ 4 ਤੋਂ 7 ਦਿਨਾਂ ਵਿੱਚ ਪੀੜਤ ਵਿਅਕਤੀ ਵਿੱਚ ਦਿਖਾਈ ਦੇਣ ਲੱਗ ਪੈਂਦੇ ਹਨ।

image From Google

ਡੇਂਗੂ ਦੇ ਲੱਛਣ

• ਤੇਜ਼ ਬੁਖਾਰ ਹੋਣਾ

• ਮਾਸ ਪੇਸ਼ੀਆਂ ਅਤੇ ਜੋੜਾਂ ਵਿੱਚ ਤੇਜ਼ ਦਰਦ

• ਸਿਰ ਦਰਦ

• ਅੱਖਾਂ ਦੇ ਪਿੱਛੇ ਦਰਦ

• ਜੀ ਮਲਚਾਉਣਾ

• ਚਮੜੀ ਤੇ ਲਾਲ ਰੰਗ ਦੇ ਦਾਣੇ

• ਉਲਟੀ, ਦਸਤ

ਮਰੀਜ ਦੀ ਸਥਿਤੀ ਗੰਭੀਰ ਹੋਣ ਤੇ ਪਲੇਟਲੇਟਸ ਦੀ ਸੰਖਿਆਂ ਤੇਜ਼ੀ ਨਾਲ ਘੱਟ ਹੁੰਦੀ ਹੈ ਅਤੇ ਨੱਕ, ਮੂੰਹ ਤੋਂ ਖੂਨ ਵਗਣਾ ਸ਼ੁਰੂ ਹੋ ਜਾਂਦਾ ਹੈ। ਬਲੱਡ ਪ੍ਰੈਸ਼ਰ ਵੀ ਕਾਫੀ ਘੱਟ ਹੋ ਜਾਂਦਾ ਹੈ। ਅਜਿਹੇ 'ਚ ਜਾਨ ਵੀ ਜਾ ਸਕਦੀ ਹੈ ਇਸ ਲਈ ਲੱਛਣ ਨਜ਼ਰ ਆਉਂਦੇ ਹੀ ਡਾਕਟਰ ਤੋਂ ਸਲਾਹ ਲਓ।

image From Google

ਹੋਰ ਪੜ੍ਹੋ: Health tips: ਖੂਨ ਦੀ ਕਮੀ ਤੋਂ ਨਿਜ਼ਾਤ ਦਿਵਾਉਂਦਾ ਹੈ ਚੁਕੰਦਰ ਦਾ ਜੂਸ, ਜਾਣੋ ਇਸ ਦੇ ਫਾਇਦੇ

ਡੇਂਗੂ ਤੋਂ ਬਚਾਅ

• ਜੇਕਰ ਘਰ ਵਿੱਚ ਬਰਤਨਾਂ ਵਿੱਚ ਪਾਣੀ ਭਰਕੇ ਰੱਖਣਾ ਹੈ ਤਾਂ ਉਹਨਾਂ ਨੂੰ ਢੱਕਕੇ ਰੱਖੋ ਤੇ ਜੇਕਰ ਜਰੂਰਤ ਨਾ ਹੋਵੇ     ਤਾਂ ਉਨ੍ਹਾਂ ਨੂੰ ਖਾਲੀ ਕਰਕੇ ਉਲਟਾ ਕਰਕੇ ਰਖ ਦਿਓ ।

• ਅਜਿਹੇ ਕੱਪੜੇ ਪਾਓ ਜੋ ਸਰੀਰ ਦੇ ਜਿਆਦਾਤਾਰ ਹਿੱਸੇ ਨੂੰ ਢੱਕ ਕੇ ਰੱਖੋ

• ਘਰ ਦੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿਓ

• ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਰੱਖੋ

• ਘਰ ਦੇ ਵਿਹੜੇ ਵਿੱਚ ਤੁਲਸੀ ਦਾ ਪੌਦਾ ਲਗਾਉਣ ਨਾਲ ਮੱਛਰਾਂ ਤੋਂ ਬਚਾਅ ਹੁੰਦਾ ਹੈ

• ਨਿੰਮ ਦੀਆਂ ਸੁੱਕੀਆਂ ਪੱਤੀਆਂ ਜਾਂ ਕਪੂਰ ਦੀ ਧੂਣੀ ਕਰਨ ਨਾਲ ਮੱਛਰ ਮਰ ਜਾਂਦੇ ਹਨ


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network