ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ਜੱਸੀ ਗਿੱਲ ਤੇ ਬੱਬਲ ਰਾਏ ਦਾ ਇਹ ਭੰਗੜੇ ਵਾਲਾ ਵੀਡੀਓ

written by Lajwinder kaur | August 10, 2021

ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿੱਥੇ ਹਰ ਰੋਜ਼ ਕੋਈ ਨਾ ਕੋਈ ਨਵਾਂ ਵੀਡੀਓ ਖੂਬ ਵਾਇਰਲ ਹੁੰਦਾ ਰਹਿੰਦਾ ਹੈ। ਪ੍ਰਸ਼ੰਸਕ ਵੀ ਆਪਣੇ ਪਸੰਦੀਦਾ ਕਲਾਕਾਰਾਂ ਦੇ ਅਣਦੇਖਿਆ ਵੀਡੀਓ ਬਹੁਤ ਹੀ ਚਾਅ ਦੇ ਨਾਲ ਦੇਖਦੇ ਨੇ। ਅਜਿਹਾ ਹੀ ਇੱਕ ਵੀਡੀਓ ਜੱਸੀ ਗਿੱਲ ਤੇ ਬੱਬਲ ਰਾਏ ਦਾ ਖੂਬ ਵਾਇਰਲ ਹੋ ਰਿਹਾ ਹੈ।

jassie gill and babbal rai Image Source: Instagram

ਹੋਰ ਪੜ੍ਹੋ : ਗਾਇਕ ਬੱਬਲ ਰਾਏ ਨੇ ਆਸਟ੍ਰੇਲੀਆ ‘ਚ ਵੱਸਦੇ ਪੰਜਾਬੀਆਂ ਨੂੰ ਕੀਤੀ ਇਹ ਖ਼ਾਸ ਬੇਨਤੀ, 'ਮਾਂ ਬੋਲੀ ਪੰਜਾਬੀ' ਲਈ ਇਹ ਕੰਮ ਕਰਨ ਦੀ ਕੀਤੀ ਅਪੀਲ, ਦੇਖੋ ਵੀਡੀਓ

ਹੋਰ ਪੜ੍ਹੋ :  ਪਿੰਡਾਂ ਵਾਲੀ ਬੁੜ੍ਹੀਆਂ ਵਾਂਗ ਰੋ-ਰੋ ਆਪਣੀ ਸਹੇਲੀਆਂ ਨੂੰ ਦਿਲ ਦਾ ਹਾਲ ਬਿਆਨ ਕਰਦੀ ਨਜ਼ਰ ਆਈ ਗਾਇਕਾ ਸੁਨੰਦਾ ਸ਼ਰਮਾ, ਇਹ ਵੀਡੀਓ ਦੇਖ ਕੇ ਹਰ ਇੱਕ ਹੋ ਰਿਹਾ ਹੈ ਹੈਰਾਨ

inside image of babbal rai instagram pic Image Source: Instagram

ਇਹ ਵੀਡੀਓ ਕਿਸੇ ਮਿਊਜ਼ਿਕ ਪ੍ਰੋਗਰਾਮ ਦਾ ਹੈ, ਜਿਸ ‘ਚ ਜੱਸੀ ਗਿੱਲ ਤੇ ਬੱਬਲ ਰਾਏ ਇਕੱਠੇ ਨਜ਼ਰ ਆ ਰਹੇ ਨੇ। ਦੋਵਾਂ ਗੀਤ ਤਾਂ ਗਾ ਹੀ ਰਹੇ ਨੇ। ਪਰ ਸੋਨੇ ਤੇ ਸੁਹਾਗਾ ਵਾਲੀ ਗੱਲ ਹੋ ਰਹੀ ਹੈ ਜਦੋਂ ਦੋਵੇਂ ਗਾਇਕ ਭੰਗੜਾ ਪਾਉਣ ਲੱਗ ਜਾਂਦੇ ਨੇ। ਇਹ ਛੋਟਾ ਜਿਹਾ ਕਲਿੱਪ ਜੱਸੀ ਰੂਹ ਨਾਂਅ ਦੇ ਇੰਸਟਾਗ੍ਰਾਮ ਪੇਜ਼ ਨੇ ਪੋਸਟ ਕੀਤਾ ਹੈ। ਜੋ ਕਿ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

Jassie Image Source: Instagram

ਜੇ ਗੱਲ ਕਰੀਏ ਜੱਸੀ ਗਿੱਲ ਤੇ ਬੱਬਲ ਰਾਏ ਤਾਂ ਦੋਵੇਂ ਜਣੇ ਵਧੀਆ ਦੋਸਤ ਵੀ ਨੇ। ਜਿਸ ਕਰਕੇ ਪੀਟੀਸੀ ਪੰਜਾਬੀ ਨੇ Friendship Day ‘ਤੇ ਦੋਵਾਂ ਦੀ ਦੋਸਤੀ ਨੂੰ ਜ਼ਿੰਦਾਬਾਦ ਯਾਰੀ ਵੀਡੀਓ ਦੇ ਨਾਲ ਸਾਂਝਾ ਕੀਤਾ ਸੀ। ਦੋਵੇਂ ਹੀ ਪੰਜਾਬੀ ਮਿਊਜ਼ਿਕ ਜਗਤ ਮਸ਼ਹੂਰ ਗਾਇਕ ਨੇ, ਜਿਨ੍ਹਾਂ ਨੇ ਕਈ ਸੁਪਰ ਹਿੱਟ ਮਿਊਜ਼ਿਕ ਜਗਤ ਨੂੰ ਦਿੱਤੇ ਨੇ। ਗਾਇਕੀ ਦੇ ਨਾਲ ਦੋਵੇਂ ਕਲਾਕਾਰ ਅਦਾਕਾਰੀ ਦੇ ਖੇਤਰ ‘ਚ ਵੀ ਕਾਫੀ ਐਕਟਿਵ ਨੇ।

 

 

View this post on Instagram

 

A post shared by PTC Punjabi (@ptc.network)

0 Comments
0

You may also like