ਅੱਖਾਂ ਦੀ ਰੋਸ਼ਨੀ ਨਾ ਹੋਣ ਦੇ ਬਾਵਜੂਦ ਇਹ ਸ਼ਖਸ ਰੇਹੜੀ ਲਗਾ ਕੇ ਕਰ ਰਿਹਾ ਗੁਜ਼ਾਰਾ,ਕਈ ਲੋਕਾਂ ਲਈ ਬਣਿਆ ਮਿਸਾਲ

written by Shaminder | October 15, 2020

ਦਿਲ ‘ਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ ਤਾਂ ਕੋਈ ਵੀ ਕੰਮ ਮੁਸ਼ਕਿਲ ਨਹੀਂ ਹੁੰਦਾ । ਬਸ਼ਰਤੇ ਕਿ ਉਸ ਕੰਮ ਨੂੰ ਕਰਨ ਦਾ ਜਜ਼ਬਾ ਅਤੇ ਜਨੂੰਨ ਦਿਲ ‘ਚ ਹੋਵੇ । ਅਜਿਹਾ ਹੀ ਸਾਬਿਤ ਕਰ ਵਿਖਾਇਆ ਹੈ ਸੂਰਤ ਦੇ ਰਹਿਣ ਵਾਲੇ ਸੰਦੀਪ ਜੈਨ ਨੇ । ਜਿਸ ਨੇ ਆਪਣੀ ਕਮਜ਼ੋਰੀ ਨੂੰ ਆਪਣੇ ਕੰਮ ‘ਚ ਆੜੇ ਨਹੀਂ ਆਉਣ ਦਿੱਤਾ ।

Sandeep Sandeep

ਸੰਦੀਪ ਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ । ਇਸ ਦੇ ਬਾਵਜੂਦ ਉਸ ਨੇ ਕਦੇ ਹਾਰ ਨਹੀਂ ਮੰਨੀ ਅਤੇ ਪਹਿਲਾਂ ਤਾਂ ਬਲਾਈਂਡ ਸਕੂਲ ‘ਚ ਸਿੱਖਿਆ ਹਾਸਲ ਕੀਤੀ ਅਤੇ ਉਸ ਤੋਂ ਬਾਅਦ ਗ੍ਰੈਜੁਏਸ਼ਨ ਕੀਤੀ ।

ਹੋਰ ਪੜ੍ਹੋ : ਇਹ ਸ਼ਖਸ ਬਣਿਆ ਪਿਆਰ ਦੀ ਮਿਸਾਲ, ਮਰਨ ਤੋਂ ਬਾਅਦ ਪਤਨੀ ਦੇ ਪੁਤਲੇ ਦੇ ਨਾਲ ਕੀਤਾ ਇਹ ਕੰਮ, ਕਹਾਣੀ ਸੁਣ ਕੇ ਤੁਹਾਡੀਆਂ ਵੀ ਅੱਖਾਂ ਹੋ ਜਾਣਗੀਆਂ ਨਮ

Sandeep Sandeep

ਜਿਸ ਤੋਂ ਬਾਅਦ ਉਸ ਨੇ ਆਪਣਾ ਕੰਮ ਸ਼ੁਰੂ ਕੀਤਾ । ਉਹ ਗਜਕ ਅਤੇ ਹੋਰ ਸਾਜੋ ਸਮਾਨ ਵੇਚਣ ਦਾ ਕੰਮ ਕਰਦਾ ਹੈ ।ਸੇਂਟ ਜੋਵੀਅਰ ਸਕੂਲ ਦੇ ਬਾਹਰ ਉਹ ਆਪਣਾ ਸਮਾਨ ਵੇਚਦਾ ਹੈ । ਉਸ ਨੇ ਆਪਣੇ ਕੰਮ ਦੀ ਸ਼ੁਰੂਆਤ ਪੀਸੀਓ ਦੇ ਨਾਲ ਕੀਤੀ ਸੀ ।Sandeep

ਪਰ ਉਹ ਕੰਮ ਘਟ ਗਿਆ । ਜਿਸ ਕਾਰਨ ਉਸ ਨੇ ਹੁਣ ਆਪਣੇ ਨਵੇਂ ਕੰਮ ਦੀ ਸ਼ੁਰੂਆਤ ਕੀਤੀ ਹੈ । ਹਰ ਕੋਈ ਸੰਦੀਪ ਦੇ ਇਸ ਜਜ਼ਬੇ ਨੂੰ ਸਲਾਮ ਕਰ ਰਿਹਾ ਹੈ ।

You may also like