ਇਹ ਸ਼ਖਸ ਬਣਿਆ ਪਿਆਰ ਦੀ ਮਿਸਾਲ, ਮਰਨ ਤੋਂ ਬਾਅਦ ਪਤਨੀ ਦੇ ਪੁਤਲੇ ਦੇ ਨਾਲ ਕੀਤਾ ਇਹ ਕੰਮ, ਕਹਾਣੀ ਸੁਣ ਕੇ ਤੁਹਾਡੀਆਂ ਵੀ ਅੱਖਾਂ ਹੋ ਜਾਣਗੀਆਂ ਨਮ

written by Shaminder | August 13, 2020

ਪਿਆਰ ਜੇ ਕਿਸੇ ਨੂੰ ਹੋ ਜਾਵੇ ਤਾਂ ਇਸ ਦਾ ਅਹਿਸਾਸ ਉਸ ਨੂੰ ਹੁੰਦਾ ਹੈ ਜਿਸ ਨੇ ਕਦੇ ਕਿਸੇ ਨੇ ਪਿਆਰ ਕੀਤਾ ਹੋਵੇ । ਪਰ ਜੇ ਕਿਸੇ ਦਾ ਪਿਆਰ ਉਸ ਤੋਂ ਹਮੇਸ਼ਾ ਲਈ ਵਿੱੱਛੜ ਜਾਵੇ ਤਾਂ ਇਸ ਦੀ ਪੀੜ ਉਸ ਨੂੰ ਹੀ ਪਤਾ ਹੁੰਦੀ ਹੈ ਜਿਸ ਨੇ ਆਪਣੇ ਪਿੰਡੇ ‘ਤੇ ਇਸ ਦਰਦ ਨੂੰ ਹੰਡਾਇਆ ਹੋਵੇ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸ਼ਖਸ ਦੇ ਨਾਲ ਮਿਲਵਾਉਣ ਜਾ ਰਹੇ ਹਾਂ । ਜਿਸ ਦਾ ਆਪਣੀ ਪਤਨੀ ਦੇ ਨਾਲ ਬਹੁਤ ਹੀ ਜ਼ਿਆਦਾ ਪਿਆਰ ਹੈ ਪਰ ਉਸ ਦੀ ਪਤਨੀ ਦਾ ਦਿਹਾਂਤ ਹੋ ਚੁੱਕਿਆ ਹੈ । https://twitter.com/chitraaum/status/1293042152486793216 ਕਰਨਾਟਕ ਦੇ ਇਸ ਸ਼ਖਸ ਦੀ ਕਹਾਣੀ ਨੂੰ ਸੁਣ ਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ ।ਕਰਨਾਟਕ ਦੇ ਰਹਿਣ ਵਾਲੇ ਸ਼੍ਰੀ ਨਿਵਾਸ ਨਾਮਕ ਇਸ ਸ਼ਖਸ ਦੀ ਪਤਨੀ ਨੇ ਬੜੀ ਹੀ ਰੀਝ ਨਾਲ ਘਰ ਬਣਵਾਇਆ ਪਰ ਅਫਸੋਸ ਦੀ ਗੱਲ ਇਹ ਹੈ ਕਿ ਘਰ ਬਣਨਾ ਤਾਂ ਸ਼ੁਰੂ ਹੋ ਗਿਆ ਪਰ ਇਸੇ ਦੌਰਾਨ ਸ਼੍ਰੀਨਿਵਾਸ ਦੀ ਪਤਨੀ ਦਾ ਦਿਹਾਂਤ ਹੋ ਗਿਆ । ਅੱਜ ਜਦੋਂ ਉਨ੍ਹਾਂ ਦੀ ਪਤਨੀ ਦੇ ਸੁਫ਼ਨਿਆਂ ਦਾ ਘਰ ਬਣ ਕੇ ਤਿਆਰ ਹੋ ਗਿਆ ਤਾਂ ਉਹ ਇਹ ਸੁੱਖ ਨਾਂ ਮਾਣ ਸਕੀ। ਜਿਸ ਤੋਂ ਬਾਅਦ ਉਸ ਦੇ ਪਤੀ ਨੇ ਆਪਣੀ ਪਤਨੀ ਦੀ ਇੱਕ ਮੂਰਤੀ ਬਣਵਾਈ ਤਾਂ ਕਿ ਪਤਨੀ ਦੀ ਕਮੀ ਮਹਿਸੂਸ ਨਾ ਹੋਵੇ । ਇਸੇ ਮੂਰਤੀ ਦੇ ਨਾਲ ਸ਼੍ਰੀ ਨਿਵਾਸ ਨੇ ਗ੍ਰਹਿ ਪ੍ਰਵੇਸ਼ ਕੀਤਾ । ਸ਼੍ਰੀਨਿਵਾਸ ਦੀ ਇਹ ਭਾਵੁਕ ਕਹਾਣੀ ਜਾਣ ਕੇ ਕਿਸੇ ਦੀਆਂ ਵੀ ਅੱਖਾਂ ‘ਚ ਹੰਝੂ ਆ ਜਾਂਦੇ ਨੇ ਅਤੇ ਇਹ ਖ਼ਬਰ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ ।

0 Comments
0

You may also like