ਪ੍ਰੈਗਨੇਂਸੀ ਦੇ ਬਾਵਜੂਦ ਆਲੀਆ ਭੱਟ ਕੰਮ ਨੂੰ ਦੇ ਰਹੀ ਹੈ ਸਮਾਂ, ਤਸਵੀਰਾਂ ਹੋਈਆਂ ਵਾਇਰਲ

written by Shaminder | October 04, 2022 10:23am

ਆਲੀਆ ਭੱਟ (Alia Bhatt) ਇਨ੍ਹੀਂ ਦਿਨੀਂ ਆਪਣੀ ਪ੍ਰੈਗਨੇਂਸੀ ਪੀਰੀਅਡ ਨੂੰ ਇਨਜੁਆਏ ਕਰ ਰਹੀ ਹੈ । ਪਰ ਇਸ ਦੌਰਾਨ ਉਹ ਆਪਣੇ ਕੰਮ ਪ੍ਰਤੀ ਵੀ ਪੂਰੀ ਤਨਦੇਹੀ ਦੇ ਨਾਲ ਜੁਟੀ ਹੋਈ ਹੈ । ਉਸ ਦੀਆਂ ਨਵੀਆਂ ਤਸਵੀਰਾਂ ਵਾਇਰਲ ਹੋਈਆਂ ਹਨ । ਜਿਨ੍ਹਾਂ ਵਿੱਚ ਅਦਾਕਾਰਾ ਇੱਕ ਕੱਪੜਿਆਂ ਦੇ ਲਈ ਚਲਾਈ ਗਈ ਮੁਹਿੰਮ ਦੇ ਲਈ ਸ਼ੂਟਿੰਗ ‘ਚ ਰੁੱਝੀ ਹੋਈ ਨਜ਼ਰ ਆਈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ।

Alia Bhatt Image Source : Instagram

ਹੋਰ ਪੜ੍ਹੋ : ਸੁਖਵਿੰਦਰ ਸੁੱਖੀ ਦੇ ਕੈਨੇਡਾ ਸਥਿਤ ਘਰ ‘ਚ ਪਹੁੰਚੇ ਸਤਵਿੰਦਰ ਬੁੱਗਾ, ਤਸਵੀਰਾਂ ਕੀਤੀਆਂ ਸਾਂਝੀਆਂ

ਆਲੀਆ ਭੱਟ ਅਤੇ ਰਣਬੀਰ ਕਪੂਰ ਨੇ ਕੁਝ ਮਹੀਨੇ ਪਹਿਲਾਂ ਹੀ ਵਿਆਹ ਕਰਵਾਇਆ ਹੈ । ਹਾਲ ਹੀ ‘ਚ ਇਸ ਜੋੜੇ ਨੇ ਮੰਮੀ ਪਾਪਾ ਬਣਨ ਦਾ ਐਲਾਨ ਕੀਤਾ ਸੀ । ਦੋਨਾਂ ਨੇ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕਰਕੇ ਦਰਸ਼ਕਾਂ ਦੇ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਸੀ ।

ਹੋਰ ਪੜ੍ਹੋ : ਇਸ ਗੀਤ ਨੇ ਬਦਲੀ ਸੀ ਗਿੱਪੀ ਗਰੇਵਾਲ ਦੀ ਜ਼ਿੰਦਗੀ, ਇਸੇ ਗੀਤ ਦੇ ਨਾਲ ਇੰਡਸਟਰੀ ‘ਚ ਚੜੀ ਸੀ ਗੁੱਡੀ, ਗਾਇਕ ਦਾ ਪਸੰਦੀਦਾ ਗੀਤ ਹੈ ਇਹ

ਆਲੀਆ ਭੱਟ ਇਨ੍ਹੀਂ ਦਿਨੀਂ ਕਈ ਪ੍ਰੋਜੈਕਟਸ ‘ਤੇ ਕੰਮ ਕਰ ਰਹੀ ਹੈ । ਰਣਬੀਰ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਬ੍ਰਹਮਾਸਤਰ ਨੂੰ ਲੈ ਕੇ ਚਰਚਾ ‘ਚ ਹਨ । ਇਸ ਤੋਂ ਇਲਾਵਾ ਹੋਰ ਵੀ ਕਈ ਪ੍ਰਾਜੈਕਟਸ ‘ਤੇ ਉਹ ਕੰਮ ਕਰ ਰਹੇ ਹਨ ।ਰਣਬੀਰ ਕਪੂਰ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਰਣਬੀਰ ਕਪੂਰ ਦਾ ਨਾਮ ਦੀਪਿਕਾ ਪਾਦੂਕੋਣ ਅਤੇ ਕੈਟਰੀਨਾ ਕੈਫ ਦੇ ਨਾਲ ਵੀ ਜੁੜਿਆ ਸੀ ।

Image Source: Instagram

ਜਿਸ ਤੋਂ ਬਾਅਦ ਦੋਵਾਂ ਦੇ ਰਸਤੇ ਅਲੱਗ ਹੋ ਗਏ ਸਨ । ਦੀਪਿਕਾ ਪਾਦੂਕੋਣ ਨੇ ਰਣਵੀਰ ਸਿੰਘ ਨੂੰ ਆਪਣਾ ਹਮਸਫ਼ਰ ਬਣਾਇਆ ਅਤੇ ਕੈਟਰੀਨਾ ਕੈਫ ਨੇ ਵਿੱਕੀ ਕੌਸ਼ਲ ਦੇ ਨਾਲ ਫੇਰੇ ਲਏ । ਜਿਸ ਤੋਂ ਬਾਅਦ ਰਣਬੀਰ ਕਪੂਰ ਨੇ ਆਲੀਆ ਭੱਟ ਨੂੰ ਆਪਣਾ ਲਾਈਫ ਪਾਰਟਨਰ ਬਣਾਇਆ।

 

View this post on Instagram

 

A post shared by Filmy (@filmypr)

You may also like