
Devoleena Bhattacharjee news: ਸ਼ੋਅ 'ਸਾਥ ਨਿਭਾਨਾ ਸਾਥੀਆ' 'ਚ ਗੋਪੀ ਬਹੂ ਦੇ ਰੂਪ 'ਚ ਸਾਰਿਆਂ ਦਾ ਦਿਲ ਜਿੱਤਣ ਵਾਲੀ ਦੇਵੋਲੀਨਾ ਭੱਟਾਚਾਰਜੀ ਨੇ ਹਾਲ ਹੀ 'ਚ ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਅਦਾਕਾਰਾ ਨੇ ਆਪਣੇ ਜਿੰਮ ਟ੍ਰੇਨਰ ਸ਼ਾਹਨਵਾਜ਼ ਸ਼ੇਖ ਨਾਲ ਵਿਆਹ ਕੀਤਾ ਹੈ। ਉਸ ਨੇ ਆਪਣੇ ਵਿਆਹ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚੋਂ ਇੱਕ ਵੀਡੀਓ ਲਈ ਉਹ ਟ੍ਰੋਲ ਹੋ ਰਹੀ ਹੈ।
ਹੋਰ ਪੜ੍ਹੋ : ਗਿੱਪੀ ਗਰੇਵਾਲ ਅਤੇ ਟਿੱਕ-ਟਾਕ ਸਟਾਰ BEE2 ਦੀ ਜੁਗਲਬੰਦੀ ਨੇ ਬੰਨੇ ਰੰਗ, ਦਰਸ਼ਕ ਕਰ ਰਹੇ ਨੇ ਤਾਰੀਫ਼

ਦਰਅਸਲ, ਇਸ ਵੀਡੀਓ 'ਚ ਤੁਸੀਂ ਦੇਖੋਂਗੇ ਕਿ ਦੇਵੋਲੀਨਾ ਵਿਆਹ ਤੋਂ ਬਾਅਦ ਪਤੀ ਸ਼ਾਹਨਵਾਜ਼ ਨੂੰ ਗਲੇ ਲਗਾ ਕੇ ਰੋਂਦੀ ਹੋਈ ਨਜ਼ਰ ਆ ਰਹੀ ਹੈ। ਜਦੋਂ ਕਿ ਸ਼ਾਹਨਵਾਜ਼ ਉਨ੍ਹਾਂ ਨੂੰ ਸੰਭਾਲਦੇ ਨਜ਼ਰ ਆ ਰਹੇ ਹਨ। ਪਰ ਦੇਵੋਲੀਨਾ ਦੇ ਹੰਝੂ ਨਹੀਂ ਰੁਕ ਰਹੇ। ਦੇਵੋਲੀਨਾ ਦੇ ਇਸ ਵੀਡੀਓ 'ਤੇ ਕੁਝ ਯੂਜ਼ਰਸ ਉਨ੍ਹਾਂ ਨੂੰ ਕਾਫੀ ਟ੍ਰੋਲ ਕਰ ਰਹੇ ਹਨ। ਕੋਈ ਟਿੱਪਣੀ ਕਰ ਰਿਹਾ ਹੈ ਕਿ ਤੁਸੀਂ ਇੱਥੇ ਵੀ ਟੀਵੀ ਸ਼ੋਅ ਵਾਂਗ ਡਰਾਮਾ ਕਰ ਰਹੇ ਹੋ, ਤਾਂ ਕਿਸੇ ਨੇ ਲਿਖਿਆ, ਹੁਣ ਰੋਣ ਦਾ ਕੀ ਫਾਇਦਾ, ਜੋ ਹੋਣਾ ਸੀ ਉਹ ਤਾਂ ਹੋ ਗਿਆ।

ਦੱਸ ਦੇਈਏ ਕਿ ਦੇਵੋਲੀਨਾ ਨੇ ਸ਼ਾਹਨਵਾਜ਼ ਨਾਲ ਕੋਰਟ ਮੈਰਿਜ ਕੀਤੀ ਹੈ। ਦੋਹਾਂ ਦੇ ਵਿਆਹ 'ਚ ਸਿਰਫ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਹੀ ਸ਼ਾਮਲ ਹੋਏ। ਸਾਥ ਨਿਭਾਨਾ ਸਾਥੀਆ ਦੇ ਅਦਾਕਾਰ ਵਿਸ਼ਾਲ ਸਿੰਘ ਅਤੇ ਭਵਾਨੀ ਪੁਰੋਹਿਤ ਨੇ ਵੀ ਇਸ ਵਿਆਹ ਵਿੱਚ ਸ਼ਿਰਕਤ ਕੀਤੀ ਸੀ। ਉਹ ਚਾਹੁੰਦੇ ਸਨ ਕਿ ਉਨ੍ਹਾਂ ਦਾ ਵਿਆਹ ਲਾਈਮਲਾਈਟ 'ਚ ਨਾ ਰਹੇ। ਇਸ ਦੇ ਨਾਲ ਹੀ ਹੁਣ ਦੋਵੇਂ ਮੁੰਬਈ 'ਚ ਰਿਸੈਪਸ਼ਨ ਦੇਣਗੇ, ਹਾਲਾਂਕਿ ਮੀਡੀਆ ਰਿਪੋਰਟਸ ਮੁਤਾਬਿਕ ਰਿਸੈਪਸ਼ਨ ਪਾਰਟੀ ਜਨਵਰੀ 'ਚ ਹੋਵੇਗੀ।

ਦੇਵੋਲੀਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2010 ਵਿੱਚ ਡਾਂਸ ਇੰਡੀਆ ਡਾਂਸ ਸ਼ੋਅ ਨਾਲ ਕੀਤੀ ਸੀ। ਹਾਲਾਂਕਿ, ਉਸ ਨੂੰ ਸ਼ੋਅ ਸਾਥ ਨਿਭਾਨਾ ਸਾਥੀਆ ਤੋਂ ਪ੍ਰਸਿੱਧੀ ਮਿਲੀ। ਇਸ ਤੋਂ ਬਾਅਦ ਉਹ ਲਾਲ ਇਸ਼ਕ, ਬਿੱਗ ਬੌਸ 13, ਸਾਥ ਨਿਭਾਨਾ ਸਾਥੀਆ 2, ਬਿੱਗ ਬੌਸ 14 ਵਿੱਚ ਵੀ ਨਜ਼ਰ ਆਈ। ਇਸ ਤੋਂ ਇਲਾਵਾ ਵੈੱਬ ਸੀਰੀਜ਼ ਵਿੱਚ ਵੀ ਨਜ਼ਰ ਆ ਚੁੱਕੀ ਹੈ।
View this post on Instagram