ਆਡੀਓ ਤੋਂ ਬਾਅਦ ਸਿੱਧੂ ਮੂਸੇਵਾਲਾ ਅਤੇ ਅਫ਼ਸਾਨਾ ਖ਼ਾਨ ਦਾ ਗੀਤ 'ਧੱਕਾ' ਦਾ ਵੀਡੀਓ ਵੀ ਪਾ ਰਿਹਾ ਧੱਕ

written by Shaminder | December 02, 2019

ਸਿੱਧੂ ਮੁਸੇਵਾਲਾ ਅਤੇ ਅਫ਼ਸਾਨਾ ਖ਼ਾਨ ਦੇ ਗੀਤ 'ਧੱਕਾ' ਦਾ ਵੀਡੀਓ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋ ਚੁੱਕਿਆ ਹੈ । ਇਸ ਗੀਤ 'ਚ ਸਿੱਧੂ ਮੂਸੇਵਾਲਾ ਨੇ ਕਿਸੇ ਬੇਕਸੂਰ ਨਾਲ ਹੁੰਦੇ ਨਜਾਇਜ਼ ਧੱਕੇ ਅਤੇ ਜ਼ੁਲਮ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਕੋਈ ਕਿਸੇ ਨਾਲ ਨਜਾਇਜ਼ ਹੀ ਧੱਕਾ ਕਰਦਾ ਹੈ ਜਾਂ ਫਿਰ ਉਸ ਨੂੰ ਦਬਾਉੇਣ ਦੀ ਕੋਸ਼ਿਸ਼ ਕਰਦਾ ਹੈ ਤਾਂ ਫਿਰ ਕਿਵੇਂ ਉਸ ਨੂੰ ਜਵਾਬ ਦਿੱਤਾ ਜਾਂਦਾ ਹੈ ।

ਹੋਰ ਵੇਖੋ:ਸਿੱਧੂ ਮੂਸੇਵਾਲਾ ਨੇ ਸ੍ਰੀ ਦਰਬਾਰ ਸਾਹਿਬ ‘ਚ ਟੇਕਿਆ ਮੱਥਾ

https://www.instagram.com/p/B5jaVrnJTqv/

ਇਸ ਗੀਤ ਨੂੰ ਇਨ੍ਹਾਂ ਦੋਵਾਂ ਗਾਇਕਾਂ ਨੇ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ ਜਦਕਿ ਮਿਊਜ਼ਿਕ ਦ ਕਿੱਡ ਨੇ ਦਿੱਤਾ ਹੈ । ਇਸ ਗੀਤ ਦਾ ਪਹਿਲਾਂ ਆਡੀਓ ਲੀਕ ਹੋਇਆ ਸੀ ਜਿਸ ਨੂੰ ਕਿ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਹੁਣ ਮੁੜ ਤੋਂ ਇਸ ਗੀਤ ਦੇ ਵੀਡੀਓ ਨਾਲ ਸਿੱਧੂ ਮੂਸੇਵਾਲਾ ਹਾਜ਼ਰ ਹੋਏ ਨੇ ।ਇਸ ਗੀਤ ਦੀ ਡਾਇਰੈਕਸ਼ਨ ਅਗਮ ਮਾਨ ਨੇ ਕੀਤੀ ਹੈ ।

https://www.instagram.com/p/B5iLZISJC_o/

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੇ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਦਿੱਤੇ ਹਨ ।ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।

https://www.instagram.com/p/B5aTIvNJvKY/

ਇਸ ਗੀਤ ਦਾ ਆਡੀਓ ਤਾਂ ਸਰੋਤਿਆਂ ਵੱਲੋਂ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਗਿਆ ਸੀ ਅਤੇ ਹੁਣ ਵੇਖਣਾ ਇਹ ਹੋਵੇਗਾ ਕਿ ਇਸ ਗੀਤ ਦਾ ਵੀਡੀਓ ਸਰੋਤਿਆਂ ਨੂੰ ਕਿੰਨਾ ਕੁ ਪਸੰਦ ਆਉਂਦਾ ਹੈ ।

You may also like