ਧਨਾਸ਼ਰੀ ਵਰਮਾ ਹੱਥਾਂ ‘ਚ ਲਾਲ ਚੂੜਾ ਪਾ ਕੇ ਪੰਜਾਬੀ ਗੀਤ ‘ਤਿੱਤਲੀਆਂ’ ‘ਤੇ ਜੰਮ ਕੇ ਡਾਂਸ ਕਰਦੀ ਹੋਈ ਨਜ਼ਰ ਆਈ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

written by Lajwinder kaur | January 18, 2021 07:12pm

ਕ੍ਰਿਕੇਟਰ ਯੁਜ਼ਵੇਂਦਰ ਚਾਹਲ ਦੀ ਪਤਨੀ ਧਨਾਸ਼ਰੀ ਵਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਦੋਵਾਂ ਦਾ ਵਿਆਹ ਸੋਸ਼ਲ ਮੀਡੀਆ ਉੱਤੇ ਖੂਬ ਛਾਇਆ ਰਿਹਾ ਸੀ । ਉਨ੍ਹਾਂ ਦਾ ਨਵਾਂ ਵੀਡੀਓ ਇੰਸਟਾਗ੍ਰਾਮ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ।

ਹੋਰ ਪੜ੍ਹੋ : ਸੁਨੰਦਾ ਸ਼ਰਮਾ ਨੇ ਸ਼ੇਅਰ ਕੀਤੀ ਆਪਣੀ ਨਵੀਂ ਵੀਡੀਓ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਗਾਇਕਾ ਦਾ ਇਹ ਅੰਦਾਜ਼, ਦੇਖੋ ਵੀਡੀਓ

ਉਨ੍ਹਾਂ ਨੇ ਆਪਣਾ ਨਵਾਂ ਵੀਡੀਓ ਪੰਜਾਬੀ ਗੀਤ ‘ਤਿੱਤਲੀਆਂ’ ਉੱਤੇ ਬਣਾਇਆ ਹੈ । ਉਨ੍ਹਾਂ ਨੇ ਹੱਥਾਂ ‘ਚ ਲਾਲ ਰੰਗ ਦਾ ਚੂੜਾ ਪਾਇਆ ਹੈ ਤੇ ਕੂਲ ਲੁੱਕ ‘ਚ ਦਿਖਾਈ ਦੇ ਰਹੀ ਹੈ । ਵੀਡੀਓ ‘ਚ ਉਹ ਆਪਣੇ ਸਾਥੀਆਂ ਦੇ ਨਾਲ ਬਾਕਮਾਲ ਦਾ ਡਾਂਸ ਕਰਦੀ ਹੋਈ ਦਿਖਾਈ ਦੇ ਰਹੀ ਹੈ । ਇਸ ਵੀਡੀਓ ਨੂੰ ਅਜੇ ਤੱਕ ਦੋ ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਨੇ।

dhanshree verma with dance team

ਜੇ ਗੱਲ ਕਰੀਏ ਧਨਾਸ਼ਰੀ ਵਰਮਾ ਦੀ ਤਾਂ ਉਹ ਮਸ਼ਹੂਰ ਯੂਟਿਊਬ ਡਾਂਸਰ ਹੈ । ਜਿਨ੍ਹਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀਆਂ ਜਾਂਦੀਆਂ ਨੇ ।

dhanshree pic

You may also like