ਧਨਾਸ਼ਰੀ ਵਰਮਾ ਪਤੀ ਯੁਜ਼ਵੇਂਦਰ ਚਾਹਲ ਨਾਲ ਪਹੁੰਚੀ ਯੂਏਈ, ਇਸ ਤਰ੍ਹਾਂ ਖੁਸ਼ੀ ‘ਚ ਕੀਤਾ ਡਾਂਸ

written by Lajwinder kaur | September 10, 2021

ਆਪਣੇ ਸ਼ਾਨਦਾਰ ਡਾਂਸ ਲਈ ਮਸ਼ਹੂਰ ਧਨਾਸ਼ਰੀ ਵਰਮਾ Dhanashree Verma ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਸਰਗਰਮ ਰਹਿੰਦੀ ਹੈ । ਉਹ ਲਗਾਤਾਰ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀਡੀਓਜ਼ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੀ ਰਹਿੰਦੀ ਹੈ।  ਧਨਾਸ਼ਰੀ ਵਰਮਾ ਹੁਣ ਆਈਪੀਐਲ 2021 ਦੇ ਦੂਜੇ ਭਾਗ ਲਈ ਆਪਣੇ ਪਤੀ ਅਤੇ ਕ੍ਰਿਕਟਰ ਯੁਜ਼ਵੇਂਦਰ ਚਾਹਲ ਦੇ ਨਾਲ ਯੂਏਈ ਪਹੁੰਚ ਗਈ ਹੈ।

ਹੋਰ ਪੜ੍ਹੋ : ਕਰੀਨਾ ਕਪੂਰ ਪੁੱਤਰ ਤੈਮੂਰ ਤੇ ਪਤੀ ਸੈਫ ਅਲੀ ਖ਼ਾਨ ਦੇ ਨਾਲ ਗਣੇਸ਼ ਪੂਜਾ ਕਰਦੀ ਆਈ ਨਜ਼ਰ, ਪੋਸਟ ਪਾ ਕੇ ਪ੍ਰਸ਼ੰਸਕਾਂ ਨੂੰ ਗਣੇਸ਼ ਚਤੁਰਥੀ ਦੀ ਦਿੱਤੀ ਵਧਾਈ

Dhanashree Verma and yuzvendra chahal celebrates six month marriage anniversary Image Source -Instagram

ਧਨਾਸ਼ਰੀ ਵਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਪਤੀ ਦੇ ਨਾਲ ਕਿਊਟ ਜਿਹਾ ਵੀਡੀਓ ਸ਼ੇਅਰ ਕੀਤਾ ਹੈ। ਜਿਸ ਚ ਉਹ ਆਪਣੀ ਖੁਸ਼ੀ ਜ਼ਾਹਿਰ ਕਰਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ ਚ ਧਨਾਸ਼ਰੀ ਵਰਮਾ ਕਾਫੀ ਉਤਸ਼ਾਹਿਤ ਨਜ਼ਰ ਆ ਰਹੀ ਹੈ । ਇਸ ਦੌਰਾਨ ਉਹ ਬਹੁਤ ਹੀ ਸਟਾਈਲਿਸ਼ ਅਤੇ ਖੂਬਸੂਰਤ ਲੱਗ ਰਹੀ ਸੀ। ਪਰ ਯੁਜ਼ਵੇਂਦਰ ਚਾਹਲ ਜੋ ਕਿ ਵੀਡੀਓ ‘ਚ ਥੋੜ੍ਹੇ ਸੁਸਤ ਨਜ਼ਰ ਆ ਰਹੇ ਨੇ। ਵੀਡੀਓ ‘ਚ ਉਨ੍ਹਾਂ ਨੇ ਆਪਣੇ ਹੋਟਲ ਰੂਪ ਨੂੰ ਵੀ ਦਿਖਾਇਆ ਹੈ, ਜਿਸ ਨੂੰ ਫੁੱਲਾਂ ਦੇ ਨਾਲ ਸੱਜਿਆ ਹੋਇਆ ਹੈ । ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

dhanshree new video from uae-min Image Source -Instagram

ਹੋਰ ਪੜ੍ਹੋ : ਸਤਿੰਦਰ ਸਰਤਾਜ ਦੇ ਇਸ ਫੈਨ ਨੇ ਜਿੱਤਿਆ ਹਰ ਇੱਕ ਦਾ ਦਿਲ, ਇਸ ਤਰ੍ਹਾਂ ਪੇਂਟਿੰਗ ਬਣਾ ਕੇ ਗਾਇਕ ਲਈ ਜਤਾਇਆ ਪਿਆਰ ਤੇ ਸਤਿਕਾਰ, ਦੇਖੋ ਵੀਡੀਓ

ਤੁਹਾਨੂੰ ਦੱਸ ਦੇਈਏ ਕਿ ਯੁਜਵੇਂਦਰ ਚਾਹਲ ਆਰਸੀਬੀ ਲਈ ਖੇਡਦੇ ਨੇ। ਹਾਲਾਂਕਿ, ਯੁਜਵੇਂਦਰ ਟੀ -20 ਵਿਸ਼ਵ ਕੱਪ ਲਈ ਇੰਡੀਅਨ ਕ੍ਰਿਕੇਟ ਟੀਮ ਵਿੱਚ ਜਗ੍ਹਾ ਨਹੀਂ ਦਿੱਤੀ ਗਈ ਹੈ। ਇਸ ਗੱਲ ਤੋਂ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਹੈਰਾਨ ਨੇ। ਦੱਸ ਦਈਏ ਧਨਾਸ਼ਰੀ ਵਰਮਾ ਤੇ ਯੁਜ਼ਵੇਂਦਰ ਚਾਹਲ ਪਿਛਲੇ ਸਾਲ ਵਿਆਹ ਦੇ ਬੰਧਨ ਚ ਬੱਝ ਗਏ ਸੀ। ਧਨਾਸ਼ਰੀ ਵਰਮਾ ਪੇਸ਼ੇ ਤੋਂ ਡਾਕਟਰ ਨੇ ਪਰ ਉਨ੍ਹਾਂ ਨੇ ਆਪਣਾ ਕਰੀਅਰ ਬਤੌਰ ਯੂਟਿਊਬ ਡਾਂਸਰ ਬਣਾਇਆ ਹੈ। ਪਿਛੇ ਜਿਹੇ ਉਹ ਜੱਸੀ ਗਿੱਲ ਦੇ ਗੀਤ ‘Oye Hoye Hoye’ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਈ ਸੀ।

 

0 Comments
0

You may also like