Trending:
ਵਾਰ-ਵਾਰ ਦੇਖਿਆ ਜਾ ਰਿਹਾ ਹੈ ਧਨਾਸ਼ਰੀ ਵਰਮਾ ਤੇ ਯੁਜ਼ਵੇਂਦਰ ਚਾਹਲ ਦਾ ਇਹ ਪਿਆਰਾ ਜਿਹਾ ਵੀਡੀਓ, ਦੇਖਣ ਨੂੰ ਮਿਲ ਰਹੇ ਨੇ ਵਿਆਹ ਦੇ ਹਾਈਲਾਈਟਸ
ਕ੍ਰਿਕੇਟਰ ਯੁਜ਼ਵੇਂਦਰ ਚਾਹਲ ਦੀ ਪਤਨੀ ਤੇ ਮਸ਼ੂਹਰ ਯੂਟਿਊਬ ਡਾਂਸਰ Dhanashree Verma Chahal ਜੋ ਕਿ ਸ਼ੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ। ਦੱਸ ਦਈਏ ਪਿਛਲੇ ਸਾਲ ਦਸੰਬਰ ਮਹੀਨੇ ‘ਚ ਦੋਵੇਂ ਜਣੇ ਵਿਆਹ ਦੇ ਪਵਿੱਤਰ ਰਿਸ਼ਤੇ ‘ਚ ਬੱਝ ਗਏ ਸੀ।
image source- instagram
image source- instagram
ਯੁਜ਼ਵੇਂਦਰ ਚਾਹਲ ਦੀ ਪਤਨੀ ਧਨਾਸ਼ਰੀ ਵਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਵਿਆਹ ਦੇ ਹਾਈਲਾਈਟਸ ਵਾਲਾ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਹੈ। ਜਿਸ ‘ਚ ਦੋਵੇਂ ਜਾਣਿਆ ਦੇ ਵਿਆਹ ਦੇ ਫੰਕਸ਼ਨਾਂ ਦੀ ਅਣਦੇਖੀ ਝਲਕ ਦੇਖਣ ਨੂੰ ਮਿਲ ਰਹੀ ਹੈ। ਵੀਡੀਓ ‘ਚ ਦੋਵੇਂ ਜਣੇ ਖੂਬ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ। ਲੱਖਾਂ ਦੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ।
image source- instagram
ਧਨਾਸ਼ਰੀ ਵਰਮਾ ਨੇ ਬਹੁਤ ਹੀ ਕਿਊਟ ਜਿਹੀ ਕੈਪਸ਼ਨ ਦੇ ਰਾਹੀਂ ਯੁਜ਼ਵੇਂਦਰ ਚਾਹਲ ਨੂੰ ਕਿਹਾ ਹੈ ਕਿ ਵਿਆਹ ਦੀ ਫ਼ਿਲਮ 27 ਮਾਰਚ ਨੂੰ ਰਿਲੀਜ਼ ਹੋਵੇਗੀ ਤਦ ਤੱਕ ਟੀਜ਼ਰ ਦਾ ਅਨੰਦ ਲਵੋ। ਜੇ ਗੱਲ ਕਰੀਏ ਧਨਾਸ਼ਰੀ ਵਰਮਾ ਦੀ ਤਾਂ ਹਾਲ ਹੀ ‘ਚ ਉਹ ਪੰਜਾਬੀ ਗਾਇਕ ਜੱਸੀ ਗਿੱਲ ਦੇ ਗੀਤ ‘Oye Hoye Hoye’ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਧਨਾਸ਼ਰੀ ਵਰਮਾ ਆਪਣੀ ਡਾਂਸ ਵੀਡੀਓ ਆਪਣੇ ਯੂਟਿਊਬ ਚੈਨਲ ਉੱਤੇ ਪੋਸਟ ਕਰਦੀ ਰਹਿੰਦੀ ਹੈ। ਧਨਾਸ਼ਰੀ ਵਰਮਾ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ।
View this post on Instagram