Dhanteras 2022: ਧਨਤੇਰਸ 'ਤੇ ਸੋਨਾ-ਚਾਂਦੀ ਖਰੀਦਣਾ ਹੁੰਦਾ ਹੈ ਸ਼ੁਭ, ਜਾਣੋ ਖਰੀਦਾਰੀ ਤੇ ਪੂਜਾ ਦਾ ਸਹੀ ਮਹੂਰਤ

Written by  Pushp Raj   |  October 21st 2022 03:26 PM  |  Updated: October 21st 2022 03:26 PM

Dhanteras 2022: ਧਨਤੇਰਸ 'ਤੇ ਸੋਨਾ-ਚਾਂਦੀ ਖਰੀਦਣਾ ਹੁੰਦਾ ਹੈ ਸ਼ੁਭ, ਜਾਣੋ ਖਰੀਦਾਰੀ ਤੇ ਪੂਜਾ ਦਾ ਸਹੀ ਮਹੂਰਤ

Dhanteras 2022 : ਹਿੰਦੂ ਧਰਮ ਵਿੱਚ ਧਨਤੇਰਸ (Dhanteras) ਦਾ ਬਹੁਤ ਮਹੱਤਵ ਹੈ। ਇਸ ਦਿਨ ਤੋਂ ਬਾਅਦ ਦੀਵਾਲੀ ਦਾ ਤਿਉਹਾਰ ਵੀ ਸ਼ੁਰੂ ਹੁੰਦਾ ਹੈ ਅਤੇ ਤੀਜੇ ਦਿਨ ਵੱਡੀ ਦੀਵਾਲੀ ਮਨਾਈ ਜਾਂਦੀ ਹੈ। ਇਸ ਸਾਲ ਧਨਤੇਰਸ 23 ਅਕਤੂਬਰ ਅਤੇ ਦੀਵਾਲੀ 24 ਅਕਤੂਬਰ ਨੂੰ ਮਨਾਈ ਜਾਵੇਗੀ। ਅਜਿਹਾ ਮੰਨਿਆ ਜਾਂਦਾ ਹੈ ਕਿ ਧਨਤੇਰਸ 'ਤੇ ਲਕਸ਼ਮੀ ਜੀ ਦੀ ਪੂਜਾ ਕਰਨ ਨਾਲ ਘਰ 'ਚ ਧਨ, ਖੁਸ਼ਹਾਲੀ ਅਤੇ ਬਰਕਤ ਆਉਂਦੀ ਹੈ। ਇਸ ਤੋਂ ਇਲਾਵਾ ਧਨਤੇਰਸ ਦੇ ਦਿਨ ਧਨ ਦੇ ਦੇਵਤਾ ਕੁਬੇਰ ਦੀ ਵੀ ਪੂਜਾ ਕੀਤੀ ਜਾਂਦੀ ਹੈ।

ਧਨਤੇਰਸ ਦੇ ਦਿਨ ਉਹ ਸੋਨੇ, ਚਾਂਦੀ ਦੇ ਸਿੱਕੇ, ਗਹਿਣੇ ਅਤੇ ਭਾਂਡੇ ਖਰੀਦਦੇ ਹਨ। ਮੰਨਿਆ ਜਾਂਦਾ ਹੈ ਕਿ ਇਸ ਦਿਨ ਸੋਨੇ, ਚਾਂਦੀ ਦੇ ਗਹਿਣੇ ਜਾਂ ਸਿੱਕੇ ਖਰੀਦਣਾ ਬਹੁਤ ਸ਼ੁਭ ਹੁੰਦਾ ਹੈ। ਅਜਿਹਾ ਕਰਨ ਦੇ ਨਾਲ ਮਾਂ ਲਕਸ਼ਮੀ ਅਤੇ ਭਗਵਾਨ ਕੁਬੇਰ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ ਅਤੇ ਘਰ 'ਚ ਕਦੇ ਵੀ ਧਨ ਦੀ ਕਮੀ ਨਹੀਂ ਰਹਿੰਦੀ।

ਪੂਜਾ ਦਾ ਸ਼ੁਭ ਮਹੂਰਤ

ਧਨਤੇਰਸ ਦੇ ਦਿਨ ਲਕਸ਼ਮੀ ਦੀ ਪੂਜਾ ਕਰੋ। ਇਸ ਪੂਜਾ ਦੇ ਲਈ ਸਭ ਤੋਂ ਸ਼ੁਭ ਸਮਾਂ 23 ਅਕਤੂਬਰ 2022 ਦੀ ਸ਼ਾਮ 5:44 ਤੋਂ ਸ਼ਾਮ 6.05 ਵਜੇ ਤੱਕ ਹੈ। ਯਾਨੀ ਕੇਵਲ ਸ਼ੁਭ ਸਮਾਂ 21 ਮਿੰਟ ਦਾ ਹੈ। ਇਸ ਦੇ ਨਾਲ ਹੀ ਪ੍ਰਦੋਸ਼ ਕਾਲ ਸ਼ਾਮ 5:44 ਤੋਂ 8.16 ਵਜੇ ਤੱਕ ਹੈ। ਇਸ ਦੇ ਨਾਲ ਹੀ ਵਰਸ਼ਭਾ ਦਾ ਸਮਾਂ 6:58 ਤੋਂ 8:54 ਮਿੰਟ ਤੱਕ ਹੈ।

image From google

ਇਸ ਦਿਨ ਸੋਨੇ, ਚਾਂਦੀ ਦੇ ਗਹਿਣੇ, ਪਿੱਤਲ ਜਾਂ ਚਾਂਦੀ ਦੇ ਭਾਂਡੇ ਖਰੀਦਣ ਦੀ ਪਰੰਪਰਾ ਹੈ। ਧਨਤੇਰਸ ਦੇ ਦਿਨ ਧਨ ਅਤੇ ਅਨਾਜ ਦੀ ਪੂਜਾ ਕੀਤੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਘਰ 'ਚ ਖੁਸ਼ਹਾਲੀ ਆਉਂਦੀ ਹੈ। ਧਨਤੇਰਸ 'ਤੇ ਕੁਝ ਖ਼ਾਸ ਉਪਾਅ ਕਰਨ ਨਾਲ ਘਰ 'ਚ ਧਨ, ਸੁੱਖ ਅਤੇ ਖੁਸ਼ਹਾਲੀ ਆਉਂਦੀ ਹੈ। ਧਨਤੇਰਸ ਦੇ ਦਿਨ ਇਹ ਪੰਜ ਉਪਾਅ ਕਰਕੇ ਲਾਭ ਹਾਸਿਲ ਕਰ ਸਕਦੇ ਹੋ।

ਪਿੱਤਲ ਦੇ ਭਾਂਡੇ

ਜੇਕਰ ਤੁਸੀਂ ਧਨਤੇਰਸ 'ਤੇ ਸੋਨੇ ਅਤੇ ਚਾਂਦੀ ਆਦਿ ਨਹੀਂ ਖਰੀਦ ਸਕਦੇ ਤਾਂ ਤੁਸੀਂ ਪਿੱਤਲ ਦੇ ਭਾਂਡੇ ਲਿਆ ਕੇ ਵੀ ਧਨਤੇਰਸ ਦਾ ਤਿਉਹਾਰ ਮਨਾ ਸਕਦੇ ਹੋ। ਪਿੱਤਲ ਨੂੰ ਸ਼ੁਭ ਮੰਨਿਆ ਜਾਂਦਾ ਹੈ। ਅਜਿਹਾ ਕਰਨ ਨਾਲ ਤੁਹਾਨੂੰ ਧਨ ਦੀ ਦੇਵੀ ਲਕਸ਼ਮੀ ਦਾ ਆਸ਼ੀਰਵਾਦ ਮਿਲੇਗਾ।

image From google

ਹੋਰ ਪੜ੍ਹੋ: ਫ਼ਿਲਮ ਰਾਮਸੇਤੂ ਦਾ ਟਾਈਟਲ ਗੀਤ 'ਜੈ ਸ਼੍ਰੀ ਰਾਮ' ਹੋਇਆ ਰਿਲੀਜ਼, ਗੀਤ ਸੁਣ ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ

ਲੋੜ ਦੀਆਂ ਚੀਜ਼ਾਂ

ਧਨਤੇਰਸ ਵਾਲੇ ਦਿਨ ਤੁਸੀਂ ਕੱਪੜੇ, ਭਾਂਡੇ ਅਤੇ ਬਿਜਲੀ ਦੇ ਸਾਮਾਨ ਵਾਲੀਆਂ ਚੀਜ਼ਾਂ ਵੀ ਖ਼ਰੀਦ ਸਕਦੇ ਹੋ। ਇਸ ਦਿਨ ਤੁਸੀਂ ਆਪਣੇ ਕੰਮ ਨਾਲ ਸਬੰਧਿਤ ਚੀਜ਼ਾਂ ਵੀ ਖ਼ਰੀਦ ਸਕਦੇ ਹੋ, ਅਜਿਹਾ ਕਰਨਾ ਸ਼ੁਭ ਮੰਨਿਆ ਜਾਂਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network