ਫ਼ਿਲਮ ਰਾਮਸੇਤੂ ਦਾ ਟਾਈਟਲ ਗੀਤ 'ਜੈ ਸ਼੍ਰੀ ਰਾਮ' ਹੋਇਆ ਰਿਲੀਜ਼, ਗੀਤ ਸੁਣ ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ

written by Pushp Raj | October 21, 2022 03:04pm

Film Ram setu title Song 'jai Shree Ram' release: ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਇਨ੍ਹੀਂ ਦਿਨੀਂ ਆਪਣੀ ਅਪਕਮਿੰਗ ਫ਼ਿਲਮ 'ਰਾਮ ਸੇਤੂ' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸ ਫ਼ਿਲਮ ਦੇ ਟ੍ਰੇਲਰ ਤੋਂ ਬਾਅਦ ਫ਼ਿਲਮ ਮੇਕਰਸ ਨੇ ਇਸ ਫ਼ਿਲਮ ਦਾ ਟਾਈਟਲ ਗੀਤ 'ਜੈ ਸ਼੍ਰੀ ਰਾਮ" ਰਿਲੀਜ਼ ਕਰ ਦਿੱਤਾ ਹੈ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

image from instagram

ਇਸ ਖ਼ਾਸ ਮੌਕੇ 'ਤੇ ਅਕਸ਼ੈ ਕੁਮਾਰ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਲਾਂਚਿੰਗ ਦੌਰਾਨ ਅਕਸ਼ੈ ਕੁਮਾਰ ਨੇ ਨਾਂ ਸਿਰਫ ਇਸ ਗੀਤ ਨੂੰ ਗਾਇਆ ਸਗੋਂ ਇਸ ਗੀਤ ਤੋਂ ਪਹਿਲਾਂ ਇਕ ਖ਼ਾਸ ਗੱਲ ਦਾ ਵੀ ਧਿਆਨ ਰੱਖਿਆ। ਅਕਸ਼ੈ ਦੇ ਇਸ ਕੰਮਲਈ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਤਾਰੀਫ ਹੋ ਰਹੀ ਹੈ। ਇੰਨਾ ਹੀ ਨਹੀਂ ਇਸ ਗੀਤ ਬਾਰੇ ਫੈਨਜ਼ ਗੀਤ ਦੀ ਵੀਡੀਓ ਹੇਠ ਕਮੈਂਟ ਕਰਕੇ ਆਪੋ ਆਪਣੇ ਵਿਚਾਰ ਸਾਂਝੇ ਕਰ ਰਹੇ ਹਨ।

ਹਿੰਦੂ ਧਰਮ ਦੇ ਲੋਕ ਹੀ ਨਹੀਂ ਸਗੋਂ ਮੁਸਲਿਮ ਭਾਈਚਾਰੇ ਦੇ ਲੋਕ ਵੀ ਇਸ ਗੀਤ 'ਜੈ ਸ਼੍ਰੀ ਰਾਮ' ਗੀਤ ਦੀ ਤਾਰੀਫ ਕਰ ਰਹੇ ਹਨ।ਇਸ ਗੀਤ ਦੇ ਲਾਂਚ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ ਅੰਦਾਜ਼ ਅਤੇ ਐਨਰਜੀ ਨਾਲ ਅਕਸ਼ੇ ਨੇ 'ਜੈ ਸ਼੍ਰੀ ਰਾਮ' ਗੀਤ ਗਾਇਆ ਹੈ, ਲੋਕ ਕਹਿ ਰਹੇ ਹਨ ਕਿ ਇਸ ਗੀਤ ਨੂੰ ਸੁਣ ਕੇ ਰੌਂਗਟੇ ਖੜ੍ਹੇ ਹੋ ਗਏ ਹਨ।

image from instagram

ਟਵਿੱਟਰ 'ਤੇ ਅਕਸ਼ੈ ਦੇ ਫੈਨਜ਼ ਅਕਸ਼ੈ ਲਈ ਕਮੈਂਟ ਕਰ ਰਹੇ ਹਨ ਕਿ ਅਕਸ਼ੈ ਨੇ ਤੁਸੀਂ ਸੱਚਮੁੱਚ ਰੋਂਗਟੇ ਖੜ੍ਹੇ ਕਰ ਦਿੱਤੇ ਹਨ। ਇਸ ਗੀਤ ਦੇ ਵੀਡੀਓ 'ਚ ਅਕਸ਼ੈ ਕੁਮਾਰ ਤੋਂ ਇਲਾਵਾ ਫ਼ਿਲਮ ਦੀ ਬਾਕੀ ਸਟਾਰ ਕਾਸਟ ਦੇ ਸੀਨ ਵੀ ਸ਼ਾਮਲ ਕੀਤੇ ਗਏ ਹਨ।

ਇਸ ਗੀਤ ਬਾਰੇ ਗੱਲ ਕਰੀਏ ਤਾਂ ਇਹ ਗੀਤ ਭਗਵਾਨ ਰਾਮ ਦਾ ਇੱਕ ਭਗਤੀ ਗੀਤ ਹੈ। ਇਸ ਗੀਤ ਨੂੰ ਸੁਣ ਕੇ ਇੰਝ ਲੱਗਦਾ ਹੈ ਜਿਵੇਂ ਪੌਪ ਸੰਗੀਤ ਨਾਲ ਰਾਮ ਚਾਲੀਸਾ ਗਾਈ ਜਾ ਰਹੀ ਹੋਵੇ। ਦੀਵਾਲੀ ਦੇ ਨੇੜੇ ਇਸ ਗੀਤ ਨੂੰ ਲਾਂਚ ਕਰਨ ਦਾ ਨਿਰਮਾਤਾਵਾਂ ਦਾ ਫੈਸਲਾ ਬਿਲਕੁਲ ਸਹੀ ਹੈ, ਇਸ ਤਿਉਹਾਰ ਦੇ ਮੌਕੇ 'ਤੇ ਇਹ ਗੀਤ ਲੋਕਾਂ ਦੀ ਪਲੇਲਿਸਟ 'ਚ ਟੌਪ 'ਤੇ ਆ ਸਕਦਾ ਹੈ।

image from instagram

ਹੋਰ ਪੜ੍ਹੋ: ਦੀਵਾਲੀ ਪਾਰਟੀ ਦੌਰਾਨ ਇੱਕਠੇ ਮਸਤੀ ਕਰਦੀ ਨਜ਼ਰ ਆਈਆਂ ਕਾਜੋਲ, ਮਾਧੁਰੀ ਦਿਕਸ਼ਿਤ, ਐਸ਼ਵਰਿਆ ਤੇ ਰਵੀਨਾ ਟੰਡਨ, ਵੇਖੋ ਵੀਡੀਓ

ਤੇਜ਼ ਬੀਟਸ ਅਤੇ ਦਮਦਾਰ ਆਵਾਜ਼ 'ਚ ਗਾਏ ਇਸ ਗੀਤ ਨੂੰ ਸੁਣਨ ਵਾਲੇ ਕਹਿ ਰਹੇ ਹਨ ਕਿ ਇਸ ਨੂੰ ਸੁਣ ਕੇ ਉਨ੍ਹਾਂ ਦੇ ਹੌਂਸਲੇ ਬੁਲੰਦ ਹੋ ਰਹੇ ਹਨ। ਯੂ-ਟਿਊਬ 'ਤੇ ਇੱਕ ਦਰਸ਼ਕ ਨੇ ਲਿਖਿਆ, 'ਮੈਂ ਮੁਸਲਮਾਨ ਹਾਂ ਪਰ ਇਸ ਗੀਤ ਨੂੰ ਸੁਣ ਕੇ ਮੇਰਾ ਹੌਂਸਲਾ ਮੇਰੇ ਰੌਂਗਟੇ ਖੜ੍ਹੇ ਹੋ ਗਏ ਹਨ। '

You may also like