ਧਨੁਸ਼ ਅਤੇ ਰਜਨੀਕਾਂਤ ਦੀ ਧੀ ਐਸ਼ਵਰਿਆ ਨਹੀਂ ਹੋਣਗੇ ਵੱਖ, ਟਾਲਿਆ ਤਲਾਕ ਦਾ ਫੈਸਲਾ, ਜਾਣੋ ਵਜ੍ਹਾ!

written by Lajwinder kaur | October 04, 2022 03:09pm

Dhanush and Aishwaryaa Rajinikanth News: ਸਾਊਥ ਸਟਾਰ ਧਨੁਸ਼ ਕੁਝ ਸਮਾਂ ਪਹਿਲਾਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਆਏ ਹਨ। ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਆਪਣੀ ਪਤਨੀ ਐਸ਼ਵਰਿਆ ਨੂੰ ਤਲਾਕ ਦੇਣ ਦਾ ਫੈਸਲਾ ਕੀਤਾ ਸੀ। ਐਸ਼ਵਰਿਆ ਅਤੇ ਧਨੁਸ਼ ਦੋਵਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਸੀ ਅਤੇ ਲੋਕਾਂ ਨੂੰ ਉਨ੍ਹਾਂ ਦੀ ਨਿੱਜਤਾ ਦਾ ਸਨਮਾਨ ਕਰਨ ਦੀ ਬੇਨਤੀ ਕੀਤੀ ਸੀ। ਉਨ੍ਹਾਂ ਦੇ ਵੱਖ ਹੋਣ ਦੀ ਖਬਰ ਸੁਣ ਕੇ ਫੈਨਜ਼ ਹੈਰਾਨ ਰਹਿ ਗਏ ਸਨ।

ਹੁਣ ਖਬਰ ਆ ਰਹੀ ਹੈ ਕਿ ਧਨੁਸ਼ ਅਤੇ ਐਸ਼ਵਰਿਆ ਆਪਣੇ ਰਿਸ਼ਤੇ ਨੂੰ ਇੱਕ ਹੋਰ ਮੌਕਾ ਦੇਣਾ ਚਾਹੁੰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦੇ ਪਰਿਵਾਰ ਵਾਲਿਆਂ ਨੇ ਮਿਲ ਕੇ ਦੋਵਾਂ ਵਿਚਾਲੇ ਸੁਲ੍ਹਾ ਕਰਵਾਉਣ ਦੀ ਕੋਸ਼ਿਸ਼ ਕੀਤੀ।

ਹੋਰ ਪੜ੍ਹੋ : Munawar Faruqui ਨੇ ਰਾਤੋ-ਰਾਤ ਛੱਡਿਆ ਸੋਸ਼ਲ ਮੀਡੀਆ, ਪ੍ਰਸ਼ੰਸਕਾਂ ਨੂੰ ਭਾਵੁਕ ਹੋ ਕੇ ਕਿਹਾ ਅਲਵਿਦਾ

Image Source: Instagram

ਰਜਨੀਕਾਂਤ ਦੀ ਬੇਟੀ ਐਸ਼ਵਰਿਆ ਅਤੇ ਉਸ ਦੇ ਪਤੀ ਧਨੁਸ਼ ਨੇ ਜਨਵਰੀ 'ਚ ਵੱਖ ਹੋਣ ਦਾ ਫੈਸਲਾ ਕੀਤਾ ਸੀ। ਹੁਣ ਖਬਰਾਂ ਆ ਰਹੀਆਂ ਹਨ ਕਿ ਦੋਵੇਂ ਇਸ ਵਿਚਾਰ ਨੂੰ ਕੁਝ ਹੋਰ ਸਮਾਂ ਦੇਣਾ ਚਾਹੁੰਦੇ ਹਨ। ਮੀਡੀਆ ਰਿਪੋਰਟ ਮੁਤਾਬਕ ਦੋਵੇਂ ਤਲਾਕ ਦੀ ਕਾਰਵਾਈ ਨੂੰ ਰੋਕ ਰਹੇ ਹਨ। ਦੋਵੇਂ ਆਪਣੇ ਨਿੱਜੀ ਮਸਲੇ ਹੱਲ ਕਰਨ ਦੀ ਕੋਸ਼ਿਸ਼ ਕਰਨਗੇ।

ਦੱਸਿਆ ਜਾ ਰਿਹਾ ਹੈ ਕਿ ਧਨੁਸ਼ ਅਤੇ ਐਸ਼ਵਰਿਆ ਦੇ ਪਰਿਵਾਰ ਵਾਲਿਆਂ ਨੇ ਰਜਨੀਕਾਂਤ ਦੇ ਘਰ ਬੈਠ ਕੇ ਗੱਲਬਾਤ ਕੀਤੀ। ਇੱਥੇ ਫੈਸਲਾ ਕੀਤਾ ਗਿਆ ਕਿ ਜਿਹੜੀਆਂ ਸਮੱਸਿਆਵਾਂ ਹਨ, ਉਹ ਦੋਵੇਂ ਮਿਲ ਕੇ ਹੱਲ ਕਰਨਗੇ। ਦੋਵੇਂ ਜਣੇ ਬਜ਼ੁਰਗਾਂ ਦੇ ਸਨਮਾਨ ਵਿੱਚ ਹਾਂ-ਪੱਖੀ ਫੈਸਲਾ ਲੈਣ ਦੀ ਕੋਸ਼ਿਸ਼ ਕਰਨਗੇ।

Image Source: Instagram

ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਜਨਵਰੀ 'ਚ ਧਨੁਸ਼ ਅਤੇ ਐਸ਼ਵਰਿਆ ਨੇ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਸੀ ਕਿ ਵਿਆਹ ਦੇ 18 ਸਾਲ ਬਾਅਦ ਦੋਵੇਂ ਇਕ-ਦੂਜੇ ਤੋਂ ਵੱਖ ਹੋਣ ਦਾ ਫੈਸਲਾ ਕਰ ਰਹੇ ਹਨ। ਮੀਡੀਆ 'ਚ ਖਬਰਾਂ ਆਈਆਂ ਸਨ ਕਿ ਧਨੁਸ਼ ਕੰਮ 'ਚ ਰੁੱਝੇ ਹੋਏ ਹਨ, ਜਿਸ ਕਾਰਨ ਉਨ੍ਹਾਂ ਅਤੇ ਐਸ਼ਵਰਿਆ ਵਿਚਾਲੇ ਦੂਰੀ ਵਧ ਗਈ ਹੈ।

ਪਰ ਹੁਣ ਤਲਾਕ ਨੂੰ ਟਾਲਣ ਦੇ ਫੈਸਲਾ ਨੂੰ ਸੁਣ ਕੇ ਫੈਨਜ਼ ਖੁਸ਼ ਹਨ ਕਿ ਦੋਵੇਂ ਜਣੇ ਆਪਣੇ ਰਿਸ਼ਤੇ ਨੂੰ ਇੱਕ ਹੋਰ ਮੌਕਾ ਦੇ ਰਹੇ ਹਨ। ਦੱਸ ਦਈਏ ਕੁਝ ਦਿਨ ਪਹਿਲਾਂ ਸੁਸ਼ਮਿਤਾ ਸੇਨ ਦੇ ਭਰਾ ਰਾਜੀਵ ਸੇਨ ਤੇ ਭਾਬੀ ਚਾਰੂ ਅਸੋਪਾ ਨੇ ਵੀ ਆਪਣੇ ਤਲਾਕ ਨੂੰ ਟਾਲ ਦਿੱਤਾ ਸੀ। ਚਾਰੂ ਤੇ ਰਾਜਵੀ ਨੇ ਵੀ ਆਪਣੇ ਰਿਸ਼ਤੇ ਨੂੰ ਇੱਕ ਹੋਰ ਮੌਕਾ ਦੇਣ ਦਾ ਫੈਸਲਾ ਲਿਆ ਸੀ।

inside image of dhanush and aishwaryaa news Image Source: Instagram

You may also like