ਧਰਮਿੰਦਰ ਅਤੇ ਹੇਮਾ ਮਾਲਿਨੀ ਦਾ ਡਾਂਸ ਵੀਡੀਓ ਵਾਇਰਲ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

written by Shaminder | January 07, 2022

ਧਰਮਿੰਦਰ (Dharmendra Deol)ਅਤੇ ਹੇਮਾ ਮਾਲਿਨੀ (Hema Malini) ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਧਰਮਿੰਦਰ ਆਪਣੀ ਪਤਨੀ ਹੇਮਾ ਮਾਲਿਨੀ ਦੇ ਨਾਲ ਡਾਂਸ (Dance)  ਕਰਦੇ ਹੋਏ ਨਜ਼ਰ ਆ ਰਹੇ ਨੇ ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਜਣੇ ਬਾਲੀਵੁੱਡ ਫ਼ਿਲਮ ਦੇ ਗੀਤ ‘ਤੇ ਜੰਮ ਕੇ ਡਾਂਸ ਕਰ ਰਹੇ ਹਨ ।। ਇਹ ਵੀਡੀਓ ਪੁਰਾਣਾ ਲੱਗ ਰਿਹਾ ਹੈ ਜਿਸ ‘ਚ ਦੋਵੇਂ ਜਣੇ ਬਹੁਤ ਹੀ ਖੁਸ਼ ਦਿਖਾਈ ਦੇ ਰਹੇ ਹਨ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

dharmendra image From instagram

ਹੋਰ ਪੜ੍ਹੋ : ਸੁਨੰਦਾ ਸ਼ਰਮਾ ਨੇ ‘ਚੋਰੀ ਚੋਰੀ’ ਗੀਤ ‘ਤੇ ਬਣਾਇਆ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਦੱਸ ਦਈਏ ਕਿ ਧਰਮਿੰਦਰ ਅਤੇ ਹੇਮਾ ਮਾਲਿਨੀ ਨੇ ਲਵ ਮੈਰਿਜ ਕਰਵਾਈ ਸੀ ਅਤੇ ਦੋਵਾਂ ਦੀਆਂ ਦੋ ਧੀਆਂ ਹਨ । ਧਰਮਿੰਦਰ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਆਏ ਦਿਨ ਵਾਇਰਲ ਹੁੰਦੇ ਰਹਿੰਦੇ ਹਨ ।ਧਰਮਿੰਦਰ ਨੇ ਹੇਮਾ ਮਾਲਿਨੀ ਦੇ ਨਾਲ ਵਿਆਹ ਕਰਵਾਉਣ ਦੇ ਲਈ ਕਈ ਪਾਪੜ ਵੇਲੇ ਸਨ ।ਇਸ ਤੋਂ ਪਹਿਲਾਂ ਉਨ੍ਹਾਂ ਦਾ ਵਿਆਹ ਪ੍ਰਕਾਸ਼ ਕੌਰ ਦੇ ਨਾਲ ਹੋਇਆ ਸੀ ।

Dharmendra-and-hema-,,

ਜਿਸ ਤੋਂ ਉਨ੍ਹਾ ਦੇ ਚਾਰ ਬੱਚੇ ਸਨ ਜਿਸ ਕਾਰਨ ਹੇਮਾ ਮਾਲਿਨੀ ਨੂੰ ਪਾਉਣ ਦੇ ਲਈ ਉਨ੍ਹਾਂ ਨੂੰ ਕਾਫੀ ਮਿਹਨਤ ਕਰਨੀ ਪਈ ਸੀ । ਧਰਮਿੰਦਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਪ੍ਰਸ਼ੰਸ਼ਕਾਂ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ । ਪਿਛਲੇ ਕਾਫੀ ਸਮੇਂ ਤੋਂ ਉਹ ਆਪਣੇ ਫਾਰਮ ਹਾਊਸ ‘ਤੇ ਹੀ ਸਮਾਂ ਬਿਤਾ ਰਹੇ ਸਨ, ਪਰ ਹੁਣ ਉਹ ਜਲਦ ਹੀ ਆਪਣੀ ਨਵੀਂ ਫ਼ਿਲਮ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ । ਧਰਮਿੰਦਰ ਦਾ ਬੇਟਾ ਸੰਨੀ ਦਿਓਲ ਵੀ ਜਲਦ ਹੀ ਗਦਰ-੨ ਫ਼ਿਲਮ ਦੇ ਨਾਲ ਗਦਰ ਮਚਾਉਣ ਜਾ ਰਿਹਾ ਹੈ । ਇਸ ਫ਼ਿਲਮ ਦੀ ਸ਼ੂਟਿੰਗ ਜ਼ੋਰ ਸ਼ੋਰ ਦੇ ਨਾਲ ਚੱਲ ਰਹੀ ਹੈ ।

You may also like