ਸੰਘਰਸ਼ ਦੇ ਦਿਨਾਂ 'ਚ ਇਸ ਮਹਿਲਾ ਦੇ ਕਵਾਰਟਰ ਦੀ ਬਾਲਕੋਨੀ 'ਚ ਰਿਹਾ ਕਰਦੇ ਸੀ ਧਰਮਿੰਦਰ, ਰੱਖੜੀ 'ਤੇ ਯਾਦ ਕਰ ਹੋਏ ਭਾਵੁਕ

Written by  Aaseen Khan   |  August 14th 2019 10:43 AM  |  Updated: August 14th 2019 10:43 AM

ਸੰਘਰਸ਼ ਦੇ ਦਿਨਾਂ 'ਚ ਇਸ ਮਹਿਲਾ ਦੇ ਕਵਾਰਟਰ ਦੀ ਬਾਲਕੋਨੀ 'ਚ ਰਿਹਾ ਕਰਦੇ ਸੀ ਧਰਮਿੰਦਰ, ਰੱਖੜੀ 'ਤੇ ਯਾਦ ਕਰ ਹੋਏ ਭਾਵੁਕ

ਰੱਖੜੀ ਭੈਣਾਂ 'ਤੇ ਭਰਾਵਾਂ ਦਾ ਤਿਉਹਾਰ ਜਿਹੜਾ ਦੇਸ਼ ਭਰ 'ਚ ਮਨਾਇਆ ਜਾਂਦਾ ਹੈ। ਜਿੱਥੇ ਇਸ ਦਿਨ ਭੈਣਾਂ ਭਰਾਵਾਂ ਦੇ ਰੱਖੜੀ ਬੰਨ ਕੇ ਇਸ ਰਿਸ਼ਤੇ ਨੂੰ ਹੋਰ ਵੀ ਮਜ਼ਬੂਤ ਕਰਦੀਆਂ ਹਨ ਉੱਥੇ ਹੀ ਇੱਕ ਦੂਜੇ ਤੋਂ ਦੂਰ ਹੋਏ ਭੈਣ ਭਰਾ ਇੱਕ ਦੂਜੇ ਨੂੰ ਯਾਦ ਵੀ ਕਰਦੇ ਹਨ। ਬਾਲੀਵੁੱਡ ਦੇ ਹੀਮੈਨ ਧਰਮਿੰਦਰ ਦਿਓਲ ਨੇ ਵੀ ਆਪਣੀ ਭੈਣ ਨੂੰ ਯਾਦ ਕੀਤਾ ਹੈ ਜਿਸ ਕੋਲ ਉਹਨਾਂ ਆਪਣੇ ਸੰਘਰਸ਼ ਦੇ ਦਿਨ ਗੁਜ਼ਾਰੇ।

ਉਹਨਾਂ ਇੱਕ ਤਸਵੀਰ ਸਾਂਝੀ ਕਰਦੀ ਹੋਏ ਲਿਖਿਆ "ਮੇਰੇ ਪਿੰਡ ਦੀ ਇਸ ਦੇਵੀ ਨੇ ਮੇਰੇ ਜਾਨਲੇਵਾ ਸਟਰਗਲ ਦੇ ਦਿਨਾਂ 'ਚ ਆਪਣੇ ਰੇਲਵੇ ਕਵਾਰਟਰ ਦੀ ਬਾਲਕੋਨੀ 'ਚ ਰਹਿਣ ਦੀ ਜਗ੍ਹਾ ਦਿੱਤੀ ਸੀ। ਹਰ ਸਾਲ ਮੈਨੂੰ ਰੱਖੜੀ ਬੰਨਦੀ ਸੀ। ਇਹ ਨਹੀਂ ਰਹੀ। ਰੱਖੜੀ ਦੇ ਦਿਨ ਬਹੁਤ ਯਾਦ ਆਉਂਦੀ ਹੈ। ਦੇਸ਼ ਦੁਨੀਆਂ ਦੀਆਂ ਤਮਾਮ ਭੈਣਾਂ ਨੂੰ ਰੱਖੜੀ ਦੇ ਸ਼ੁਭ ਦਿਨ 'ਤੇ ਜੀ ਜਾਨ ਨਾਲ ਪਿਆਰ ਤੇ ਦੁਆਵਾਂ।'

ਹੋਰ ਵੇਖੋ : ਫਾਰਮ ਹਾਊਸ 'ਤੇ ਇਸ ਤਰ੍ਹਾਂ ਧਰਮਿੰਦਰ ਆਪਣੇ ਹੱਥਾਂ ਨਾਲ ਤਿਆਰ ਕਰਵਾ ਰਹੇ ਨੇ ਪਿੰਡ ਵਾਲਾ ਮਾਹੌਲ

15 ਅਗਸਤ ਯਾਨੀ ਦੇਸ਼ ਦੇ ਆਜ਼ਾਦੀ ਵਾਲੇ ਦਿਨ ਦੇਸ਼ ਭਰ 'ਚ ਰੱਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਧਰਮਿੰਦਰ ਦਿਓਲ ਵੀ ਆਪਣੀ ਆਪਣੀ ਇਸ ਭੈਣ ਨੂੰ ਯਾਦ ਕਰਕੇ ਭਾਵੁਕ ਹੋਏ ਹਨ। ਆਪਣੇ ਫਾਰਮ ਹਾਊਸ ਤੋਂ ਫੈਨਸ ਨਾਲ ਸ਼ੋਸ਼ਲ ਮੀਡੀਆ 'ਤੇ ਜੁੜੇ ਰਹਿਣ ਵਾਲੇ ਧਰਮਿੰਦਰ ਹਿੰਦੀ ਫ਼ਿਲਮ ‘ਚੇਅਰਸ ਸੇਲੇਬੀਰਿਟੀ ਲਾਈਫ’ ‘ਚ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network