ਧਰਮਿੰਦਰ ਨੇ ਪਹਿਲੀ ਵਾਰ ਆਪਣੇ ਗ੍ਰੈਂਡਸਨ ਸਾਹਿਲ ਨੂੰ ਕੀਤਾ ਦਰਸ਼ਕਾਂ ਦੇ ਰੁਬਰੂ, ਪਿਆਰਾ ਜਿਹਾ ਵੀਡੀਓ ਸ਼ੇਅਰ ਕਰਕੇ ਦਿੱਤੀ ਜਨਮਦਿਨ ਦੀ ਵਧਾਈ, ਦੇਖੋ ਵੀਡੀਓ

written by Lajwinder kaur | December 03, 2021

85 ਸਾਲਾਂ ਬਾਲੀਵੁੱਡ ਐਕਟਰ ਧਰਮਿੰਦਰ Dharmendra ਜੋ ਕਿ ਸ਼ੋਸਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਨਾ ਕੁਝ ਨਵਾਂ ਸ਼ੇਅਰ ਕਰਦੇ ਰਹਿੰਦੇ ਨੇ। ਕਦੇ ਉਹ ਆਪਣੀ ਪੁਰਾਣੀ ਯਾਦਾਂ ਦੀ ਪਿਟਾਰੀ ‘ਚੋਂ ਕਈ ਪੁਰਾਣੀ ਤਸਵੀਰ ਜਾਂ ਫਿਰ ਆਪਣੇ ਬੱਚਿਆਂ ਦੇ ਨਾਲ ਜਾਂ ਫਿਰ ਆਪਣੇ ਫਾਰਮ ਹਾਊਸ ਤੋਂ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਪਹਿਲੀ ਵਾਰ ਆਪਣੇ ਗ੍ਰੈਂਡਸਨ ਸਾਹਿਲ ਨੂੰ ਦਰਸ਼ਕਾਂ ਦੇ ਰੁਬਰੂ ਕੀਤਾ ਹੈ।

dharmendr wished happy birthday to his grandson sahil image source- instagram

ਹੋਰ ਪੜ੍ਹੋ : ਅਫਸਾਨਾ ਖ਼ਾਨ ਦੇ ਪ੍ਰੀ-ਵੈਡਿੰਗ ਸੌਂਗ ਦੀ ਨਿੱਕੀ ਜਿਹੀ ਝਲਕ ਆਈ ਸਾਹਮਣੇ, ਬਹੁਤ ਜਲਦ ਸ਼ੂਟ ਹੋਵੇਗਾ ਅਫਸਾਨਾ ਅਤੇ ਸਾਜ਼ ਦਾ ਪ੍ਰੀ-ਵੈਡਿੰਗ ਵੀਡੀਓ

ਇਹ ਵੀਡੀਓ ਉਨ੍ਹਾਂ ਨੇ ਖ਼ਾਸ ਆਪਣੇ ਗ੍ਰੈਂਡਸਨ ਸਾਹਿਲ ਨੂੰ ਬਰਥਡੇਅ ਵਿਸ਼ ਕਰਦੇ ਹੋਏ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਉਹ ਆਪਣੇ ਗ੍ਰੈਂਡਸਨ ਸਾਹਿਲ ਅਤੇ ਪਾਲਤੂ ਡੌਗੀ ਦੇ ਨਾਲ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘ਜਨਮ ਦਿਨ ਮੁਬਾਰਕ  ਸਾਹਿਲੀ....ਪਿਆਰ .. ਤੁਮ ਜੀਤੇ ਰਹੇ……. ਦੋਸਤੋ, ਮੇਰਾ ਲਾਡਲਾ ਗ੍ਰੈਂਡਸਨ ਸਾਹਿਲ ferocious breed ਦੇ ਕੁੱਤਿਆਂ ਦਾ ਸ਼ੌਕੀਨ ਹੈ ਪਰ ਉਹ ਸਾਰੇ ਮੇਰੇ ਨਾਲ ਬਹੁਤ ਦੋਸਤਾਨਾ ਹਨ……ਪਿਆਰ,  ਪਿਆਰ ਪੈਦਾ ਕਰਦਾ ਹੈ’ । ਇਹ ਵੀਡੀਓ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਵੱਡੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ। ਪ੍ਰਸ਼ੰਸਕ ਵੀ ਕਮੈਂਟ ਕਰਕੇ ਸਾਹਿਲ ਨੂੰ ਬਰਥਡੇਅ ਵਿਸ਼ ਕਰ ਰਹੇ ਹਨ।

ਹੋਰ ਪੜ੍ਹੋ : Teeja Punjab: ਨਵਾਂ ਗੀਤ 'Naina Da Joda' ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖਣ ਨੂੰ ਮਿਲ ਰਹੀ ਹੈ ਅੰਬਰਦੀਪ ਅਤੇ ਨਿਮਰਤ ਖਹਿਰਾ ਦੀ ਸਾਦਗੀ ਦੇ ਨਾਲ ਭਰੀ ਰੋਮਾਂਟਿਕ ਕਮਿਸਟਰੀ, ਦੇਖੋ ਵੀਡੀਓ

Dharmendra Is Loving Working With Shabana Azmi, Alia Bhatt, Ranveer Singh And Karan Johar image source- instagram

ਧਰਮਿੰਦਰ ਨੇ ਹਾਲ ਹੀ ‘ਚ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਫ਼ਿਲਮ ਦੇ ਸੈੱਟ ਤੋਂ ਬੀਹਾਈਂਡ ਦਾ ਸੀਨ ਦੀ ਇੱਕ ਤਸਵੀਰ ਸ਼ੇਅਰ ਕੀਤੀ ਸੀ। ਜਿਸ ‘ਚ ਉਹ ਆਲਿਆ ਭੱਟ, ਰਣਵੀਰ ਸਿੰਘ, ਸ਼ਬਾਨਾ ਆਜ਼ਮੀ ਅਤੇ ਫ਼ਿਲਮ ਦੇ ਨਿਰਦੇਸ਼ਕ ਕਰਨ ਜੌਹਰ ਵੀ ਨਜ਼ਰ ਆਏ ਸੀ। ਬਹੁਤ ਜਲਦ ਉਹ ਵੱਡੇ ਪਰਦੇ ਉੱਤੇ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਹ ਤਸਵੀਰ ਸੋਸ਼ਲ ਮੀਡੀਆ ਉੱਤੇ ਕਾਫੀ ਪਸੰਦ ਕੀਤੀ ਗਈ ਸੀ। ਧਰਮਿੰਦਰ ਅਕਸਰ ਆਪਣੇ ਫਾਰਮ ਆਊਸ ਤੋਂ ਵੀ ਆਪਣੀ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਨੇ। ਦੱਸ ਦਈਏ ਉਨ੍ਹਾਂ ਵੱਡੇ ਪੁੱਤਰ ਸੰਨੀ ਦਿਓਲ ਵੀ ਏਨੀਂ ਦਿਨੀਂ ਗਦਰ 2 ਫ਼ਿਲਮ ਦੀ ਸ਼ੂਟਿੰਗ ‘ਚ ਮਸ਼ਰੂਫ ਨੇ।

 

View this post on Instagram

 

A post shared by Dharmendra Deol (@aapkadharam)

You may also like