ਮਨਾਲੀ ਦੀ ਖ਼ੂਬਸੂਰਤ ਵਾਦੀਆਂ ਦਾ ਲੁਤਫ ਲੈਂਦੇ ਨਜ਼ਰ ਆਏ ਧਰਮਿੰਦਰ ਆਪਣੇ ਪੁੱਤਰ ਸੰਨੀ ਦਿਓਲ ਦੇ ਨਾਲ, ਪਿਉ-ਪੁੱਤ ਦਾ ਇਹ ਪਿਆਰਾ ਜਿਹਾ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

written by Lajwinder kaur | November 22, 2021 04:13pm

ਬਾਲੀਵੁੱਡ ਦੇ ਨਾਮੀ ਐਕਟਰ ਧਰਮਿੰਦਰ Dharmendra ਜੋ ਕਿ ਸ਼ੋਸਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਉਹ ਆਪਣੇ ਪੁੱਤਰ ਸੰਨੀ ਦਿਓਲ Sunny Deol ਦੇ ਨਾਲ ਕੁਆਲਟੀ ਟਾਈਮ ਬਿਤਾ ਰਹੇ ਨੇ। ਉਨ੍ਹਾਂ ਨੇ ਖ਼ੂਬਸੂਰਤ ਕੁਦਰਤੀ ਨਜ਼ਾਰਿਆਂ ਦਾ ਇੱਕ ਵੀਡੀਓ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ : ਸੁਨੰਦਾ ਸ਼ਰਮਾ ਨੇ ਸਹੇਲੀਆਂ ਨਾਲ ਗਿੱਧਾ ਪਾ ਕੇ ਮਨਾਇਆ ਤੀਜ ਦਾ ਤਿਉਹਾਰ, ਵੀਡੀਓ ਵਾਇਰਲ

Parkash-Kaur-with-Dharmendra-and-children-min

ਅਭਿਨੇਤਾ ਧਰਮਿੰਦਰ ਆਪਣੇ ਵੱਡੇ ਬੇਟੇ ਸੰਨੀ ਦਿਓਲ ਨਾਲ ਪਹਾੜਾਂ 'ਚ ਮਸਤੀ ਕਰ ਰਹੇ ਹਨ। ਸੰਨੀ ਦਿਓਲ ਅਤੇ ਧਰਮਿੰਦਰ ਹਿਮਾਚਲ ਦੇ ਮਨਾਲੀ 'ਚ ਮਸਤੀ ਕਰਦੇ ਨਜ਼ਰ ਆ ਰਹੇ ਹਨ, ਜਿਸ ਦੀ ਵੀਡੀਓ ਧਰਮਿੰਦਰ ਨੇ ਖੁਦ ਇੰਸਟਾਗ੍ਰਾਮ ਅਕਾਉਂਟ 'ਤੇ ਸ਼ੇਅਰ ਕੀਤੀ ਹੈ। ਧਰਮਿੰਦਰ ਅਤੇ ਸੰਨੀ ਦੀ ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ 'ਤੇ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਕਾਫੀ ਕਮੈਂਟਸ ਆ ਰਹੇ ਹਨ। ਇਸ ਵੀਡੀਓ ਨੂੰ ਹੁਣ ਤੱਕ ਇੱਕ ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ।

inside image of dhamendr with sunny deol

ਵੀਡੀਓ 'ਚ ਧਰਮਿੰਦਰ ਆਪਣੇ ਪ੍ਰਸ਼ੰਸਕਾਂ ਨੂੰ ਪਹਾੜਾਂ ਦੇ ਮਨਮੋਹਕ ਕੁਦਰਤੀ ਦ੍ਰਿਸ਼ ਦਿਖਾ ਰਹੇ ਨੇ ਤੇ ਨਾਲ ਹੀ ਉਨ੍ਹਾਂ ਇਸ ਸ਼ਾਨਦਾਰ ਟ੍ਰਿਪ ਲਈ ਆਪਣੇ ਪੁੱਤਰ ਸੰਨੀ ਦਿਓਲ ਦਾ ਧੰਨਵਾਦ ਅਦਾ ਕਰਦੇ ਹੋਏ ਨਜ਼ਰ ਆ ਰਹੇ ਨੇ। ਇਸ ਵੀਡੀਓ ‘ਚ ਪਿਉ-ਪੁੱਤ ਦਾ ਪਿਆਰਾ ਜਿਹਾ ਰਿਸ਼ਤਾ ਦੇਖਣ ਨੂੰ ਮਿਲ ਰਿਹਾ ਹੈ।

ਹੋਰ ਪੜ੍ਹੋ : ਕਪਿਲ ਸ਼ਰਮਾ ਨੇ ਜਦੋਂ ਆਪਣੇ ਕਾਮੇਡੀ ਅੰਦਾਜ਼ ‘ਚ ਗਾਏ ਬਾਲੀਵੁੱਡ ਦੇ ਗੀਤ ਤਾਂ ਰਵੀਨਾ ਟੰਡਨ ਤੱਕ ਦਾ ਹੱਸ-ਹੱਸ ਹੋਇਆ ਬੁਰਾ ਹਾਲ, ਦੇਖੋ ਵੀਡੀਓ

ਦੱਸ ਦਈਏ ਕਿ 85 ਸਾਲਾਂ ਬਾਲੀਵੁੱਡ ਐਕਟਰ ਧਰਮਿੰਦਰ  ਕਾਫੀ ਸਮੇਂ ਤੋਂ ਆਪਣੇ ਫਾਰਮ ਹਾਊਸ ‘ਤੇ ਸਮਾਂ ਬਿਤਾ ਰਹੇ ਹਨ । ਜਿੱਥੇ ਉਹ ਕੁਦਰਤ ਦੇ ਨਾਲ ਜੁੜੇ ਹੋਏ ਹਨ ਅਤੇ ਖੇਤੀ ਦੇ ਕੰਮਾਂ ‘ਚ ਰੁੱਝੇ ਹੋਏ ਨਜ਼ਰ ਆ ਰਹੇ ਹਨ । ਇਸ ਤੋਂ ਇਲਾਵਾ ਉਹ ਆਪਣੀ ਆਉਣ ਵਾਲੀ ਫ਼ਿਲਮਾਂ ਲਈ ਵੀ ਸ਼ੂਟਿੰਗ ਕਰ ਰਹੇ ਹਨ। ਬਹੁਤ ਜਲਦ ਉਹ ਵੱਡੇ ਪਰਦੇ ਉੱਤੇ ਨਜ਼ਰ ਆਉਣਗੇ। ਉਧਰ ਸੰਨੀ ਦਿਓਲ ਵੀ ਗਦਰ 2 ਫ਼ਿਲਮ ਉੱਤੇ ਕੰਮ ਕਰ ਰਹੇ ਨੇ।

 

View this post on Instagram

 

A post shared by Dharmendra Deol (@aapkadharam)

You may also like