ਧਰਮਿੰਦਰ ਨੇ ਆਪਣੇ ਫ਼ਿਲਮੀ ਕਰੀਅਰ ਦੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦੇ ਹੋਏ ਹੀਰੋਇਨ ਸ਼ਿਆਮਾ ਦੇ ਨਾਲ ਸ਼ੇਅਰ ਕੀਤੀ ਇਹ ਅਣਦੇਖੀ ਪੁਰਾਣੀ ਤਸਵੀਰ

written by Lajwinder kaur | August 17, 2021

85 ਸਾਲਾਂ ਬਾਲੀਵੁੱਡ ਐਕਟਰ ਧਰਮਿੰਦਰ ਇਸ ਉਮਰ ‘ਚ ਕਾਫੀ ਐਕਟਿਵ ਨੇ। ਉਹ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ। ਉਹ ਸੋਸ਼ਲ ਮੀਡੀਆ ਦੇ ਕਈ ਪਲੇਟਫਾਰਮ ਜਿਵੇਂ ਇੰਸਟਾਗ੍ਰਾਮ ਤੇ ਟਵਿੱਟਰ ਉੱਤੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਜੁੜੇ ਰਹਿੰਦੇ ਨੇ। ਏਨੀਂ ਦਿਨੀਂ ਉਹ ਆਪਣੀ ਜ਼ਿੰਦਗੀ ਦੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ, ਯਾਦਾਂ ਦੀ ਪਿਟਾਰੀ ‘ਚ ਪੁਰਾਣੀਆਂ ਤਸਵੀਰਾਂ ਨੂੰ ਸ਼ੇਅਰ ਕਰਦੇ ਰਹਿੰਦੇ ਨੇ।

Dharmendra image Image Source: Instagram

ਹੋਰ ਪੜ੍ਹੋ : ‘Laaiyan Laaiyan’ ਗੀਤ ਹੋਇਆ ਰਿਲੀਜ਼, ਦਿਲ ਛੂਹ ਰਹੀ ਹੈ ਸਾਰਾ ਗੁਰਪਾਲ ਤੇ ਅਹਨ ਦੀ ਪਿਆਰੀ ਜਿਹੀ ਕਮਿਸਟਰੀ

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਪੰਜਾਬੀ ਸੂਟ ‘ਚ ਢਾਹ ਰਹੀ ਹੈ ਕਹਿਰ, ਇੰਟਰਨੈੱਟ ‘ਤੇ ਛਾਈਆਂ ਸ਼ਹਿਨਾਜ਼ ਦੀਆਂ ਇਹ ਨਵੀਆਂ ਤਸਵੀਰਾਂ

inside image of dharmedra-min Image Source: Instagram

ਇਸ ਵਾਰ ਉਨ੍ਹਾਂ ਆਪਣੇ ਫ਼ਿਲਮੀ ਕਰੀਅਰ ਦੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦੇ ਹੋਏ ਆਪਣੀ ਫ਼ਿਲਮ ਦੀ ਹੀਰੋਇਨ ਸ਼ਿਆਮਾ ਦੇ ਨਾਲ ਖ਼ਾਸ ਤਸਵੀਰ ਸਾਂਝੀ ਕੀਤੀ ਹੈ। ਪ੍ਰਸ਼ੰਸਕਾਂ ਨੂੰ ਇਹ ਤਸਵੀਰ ਕਾਫੀ ਪਸੰਦ ਆ ਰਹੀ ਹੈ। ਅਦਾਕਾਰਾ ਜੂਹੀ ਬੱਬਰ ਨੇ ਵੀ ਕਮੈਂਟ ਕਰਕੇ ਹਾਰਟ ਵਾਲੇ ਇਮੋਜ਼ੀ ਪੋਸਟ ਕੀਤੇ ਨੇ।

Hema And Dharmendra Image Source: Instagram

ਦੱਸ ਦਈਏ ਕਿ ਅਦਾਕਾਰ ਧਰਮਿੰਦਰ ਕਾਫੀ ਸਮੇਂ ਤੋਂ ਆਪਣੇ ਫਾਰਮ ਹਾਊਸ ‘ਤੇ ਸਮਾਂ ਬਿਤਾ ਰਹੇ ਹਨ । ਜਿੱਥੇ ਉਹ ਕੁਦਰਤ ਦੇ ਨਾਲ ਜੁੜੇ ਹੋਏ ਹਨ ਅਤੇ ਖੇਤੀ ਦੇ ਕੰਮਾਂ ‘ਚ ਰੁੱਝੇ ਹੋਏ ਨਜ਼ਰ ਆ ਰਹੇ ਹਨ । ਖੇਤੀ ਤੋਂ ਇਲਾਵਾ ਉਨ੍ਹਾਂ ਨੇ ਕਈ ਤਰ੍ਹਾਂ ਦੇ ਪੰਛੀ ਤੇ ਪਾਲਤੂ ਜਾਨਵਰ ਵੀ ਪਾਲੇ ਹੋਏ ਨੇ। ਆਉਣ ਵਾਲੇ ਸਮੇਂ ‘ਚ ਕਈ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

 

0 Comments
0

You may also like