45 ਸਾਲ ਹੋਏ ‘ਸ਼ੋਲੇ’ ਫ਼ਿਲਮ ਨੂੰ ਧਰਮਿੰਦਰ ਨੇ ਸ਼ੇਅਰ ਕੀਤਾ ਇਹ ਵੀਡੀਓ, ਦਰਸ਼ਕਾਂ ਨੂੰ ਯਾਦ ਆਈ ਜੈਯ ਅਤੇ ਵੀਰੂ ਦੀ ਜੋੜੀ, ਦੇਖੋ ਵੀਡੀਓ

Written by  Lajwinder kaur   |  August 16th 2020 05:38 PM  |  Updated: August 16th 2020 05:38 PM

45 ਸਾਲ ਹੋਏ ‘ਸ਼ੋਲੇ’ ਫ਼ਿਲਮ ਨੂੰ ਧਰਮਿੰਦਰ ਨੇ ਸ਼ੇਅਰ ਕੀਤਾ ਇਹ ਵੀਡੀਓ, ਦਰਸ਼ਕਾਂ ਨੂੰ ਯਾਦ ਆਈ ਜੈਯ ਅਤੇ ਵੀਰੂ ਦੀ ਜੋੜੀ, ਦੇਖੋ ਵੀਡੀਓ

ਡਾਇਰੈਕਟਰ ਰਮੇਸ਼ ਸਿੱਪੀ ਦੀ ਫ਼ਿਲਮ ਸ਼ੋਲੇ ਨੂੰ 45 ਸਾਲ ਹੋ ਗਏ ਨੇ । ਸ਼ੋਲੇ 1975 ਵਿੱਚ ਬਣਾਈ ਗਈ ਭਾਰਤੀ ਹਿੰਦੀ ਫ਼ਿਲਮ ਹੈ । ਇਹ ਫ਼ਿਲਮ ਇੰਡੀਆ ਸਿਨੇਮੇ ਦੀ ਸ਼ਾਨਦਾਰ ਫ਼ਿਲਮ ਰਹੀ ਹੈ ।

 

View this post on Instagram

 

God,s great blessings ?

A post shared by Dharmendra Deol (@aapkadharam) on

 ਦਿੱਗਜ ਐਕਟਰ ਧਰਮਿੰਦਰ ਨੇ ਫ਼ਿਲਮ ਦੇ 45 ਸਾਲ ਪੂਰੇ ਹੋਣ ਮੌਕੇ ਸ਼ੋਲੇ ਫ਼ਿਲਮ ਦਾ ਇੱਕ ਸੀਨ ਸ਼ੇਅਰ ਕੀਤਾ ਹੈ ਤੇ ਨਾਲ ਹੀ ਕੈਪਸ਼ਨ ‘ਚ ਲਿਖਿਆ ਹੈ, ‘ਪਰਮਾਤਮਾ ਦਾ ਆਸ਼ਿਰਵਾਦ’ । ਇਸ ਵੀਡੀਓ ‘ਚ ਜੈਯ ਤੇ ਵੀਰੂ ਨਜ਼ਰ ਆ ਰਹੇ ਨੇ । ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇੱਕ ਲੱਖ ਤੋਂ ਵੱਧ ਵਿਊਜ਼ਿ ਇਸ ਵੀਡੀਓ ਉੱਤੇ ਆ ਚੁੱਕੇ ਨੇ । ਫੈਨਜ਼ ਤੇ ਪੰਜਾਬੀ ਕਲਾਕਾਰ ਕਮੈਂਟਸ ਕਰ ਰਹੇ ਨੇ ।

ਇਸ ਫ਼ਿਲਮ ਦੇ ਨਾਲ ਜੁੜਿਆ ਹਰ ਕਿਰਦਾਰ ਦਰਸ਼ਕਾਂ ਦੇ ਮਨਾਂ ‘ਚ ਆਪਣੀ ਛਾਪ ਛੱਡਣ ‘ਚ ਕਾਮਯਾਬ ਰਿਹਾ ਹੈ । ਜੈਯ, ਵੀਰੂ, ਗੱਭਰ, ਠਾਕੁਰ, ਬਸੰਤੀ ਤੇ ਕਈ ਹੋਰ ਕਿਰਦਾਰ ਜਿਨ੍ਹਾਂ ਨੂੰ ਅੱਜ ਵੀ ਲੋਕ ਨੂੰ ਯਾਦ ਨੇ । ਇਸ ਫ਼ਿਲਮ ਦੇ ਡਾਇਲਾਗਸ ਵੀ ਕਾਫੀ ਪ੍ਰਸਿੱਧ ਹੋਏ ਸਨ ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network