ਸਲਮਾਨ ਨੇ ਦਿੱਤਾ ਆਪਣੀ ਕਲਾ ਦਾ ਪ੍ਰਦਰਸ਼ਨ, ਕੈਨਵਸ 'ਤੇ ਉਤਾਰ ਦਿੱਤਾ ਧਰਮੇਂਦਰ

Written by  Gourav Kochhar   |  June 13th 2018 11:12 AM  |  Updated: June 13th 2018 11:12 AM

ਸਲਮਾਨ ਨੇ ਦਿੱਤਾ ਆਪਣੀ ਕਲਾ ਦਾ ਪ੍ਰਦਰਸ਼ਨ, ਕੈਨਵਸ 'ਤੇ ਉਤਾਰ ਦਿੱਤਾ ਧਰਮੇਂਦਰ

ਦਿਗਜ ਅਭਿਨੇਤਾ ਧਰਮਿੰਦਰ ਨੇ ਇਸ ਹਫਤੇ ਰਿਲੀਜ਼ ਹੋਣ ਵਾਲੀ ਫਿਲਮ 'ਰੇਸ 3' ਲਈ ਆਪਣੇ ਬੇਟੇ ਬੌਬੀ ਦਿਓਲ ਅਤੇ ਸਲਮਾਨ ਖਾਨ ਨੂੰ ਸ਼ੁੱਭਕਾਮਨਾਵਾਂ ਨੂੰ ਦਿੱਤੀਆਂ ਹਨ। ਧਰਮਿੰਦਰ ਨੇ ਆਪਣੇ ਅਧਿਕਾਰਕ ਟਵਿਟਰ ਅਕਾਊਂਟ 'ਤੇ ਸਲਮਾਨ ਖਾਨ Salman Khan ਇਕ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ। ਉੱਥੇ ਹੀ ਬੌਬੀ ਦਿਓਲ ਦੀ ਗੱਲ 'ਤੇ ਕਿੱਸ ਕਰਦਿਆਂ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ।

https://twitter.com/aapkadharam/status/1006445128838307840

ਸਲਮਾਨ ਦੀ ਪੁਰਾਣੀ ਤਸਵੀਰ ਸ਼ੇਅਰ ਕਰਦੇ ਹੋਏ ਧਰਮਿੰਦਰ ਨੇ ਲਿਖਿਆ, ''ਹਵਾ 'ਚ ਗਰਮੀ ਬਹੁਤ ਜ਼ਿਆਦਾ ਹੈ, ਨਜ਼ਰ ਨਾ ਲੱਗੇ। ਸਲਮਾਨ ਨੂੰ ਪਿਆਰ, 'ਰੇਸ 3' ਲਈ ਸ਼ੁੱਭਕਾਮਨਾਵਾਂ''। ਇਸ ਤਸਵੀਰ 'ਚ ਸਲਮਾਨ, ਧਰਮਿੰਦਰ ਦੀ ਪੇਟਿੰਗ ਬਣਾਉਂਦੇ ਦਿਖਾਈ ਦੇ ਰਹੇ ਹਨ। ਧਰਮਿੰਦਰ ਨੇ ਬੌਬੀ ਦੀ ਤਸਵੀਰ ਕਰਕੇ ਕੈਪਸ਼ਨ 'ਚ ਬੇਟੇ ਨੂੰ 'ਰੇਸ 3' ਲਈ ਸ਼ੁੱਭਕਾਮਨਾਵਾਂ ਦਿੱਤੀਆਂ ਹਨ।

https://twitter.com/aapkadharam/status/1006722336148484096

ਸਲਮਾਨ ਖਾਨ Salman Khan ਦੇ ਦਿਓਲ ਪਰਿਵਾਰ ਨਾਲ ਚੰਗੇ ਸੰਬੰਧ ਹਨ। ਸਲਮਾਨ, ਧਰਮਿੰਦਰ Dharmendra ਦੀ ਕਾਫੀ ਇੱਜ਼ਤ ਕਰਦੇ ਹਨ ਅਤੇ ਇਸ ਲਈ ਆਪਣੇ ਵਲੋਂ ਫਿਲਮ ਨੂੰ ਪ੍ਰਮੋਟ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਉੱਥੇ ਹੀ ਇਨ੍ਹੀਂ ਦਿਨੀਂ ਸਲਮਾਨ, ਬੌਬੀ ਦਿਓਲ ਤੋਂ ਕਾਫੀ ਪ੍ਰਭਾਵਿਤ ਹਨ। ਖਬਰ ਹੈ ਕਿ ਬੌਬੀ, ਸਲਮਾਨ ਖਾਨ ਦੀ ਫਿਲਮ 'ਭਾਰਤ' 'ਚ ਨਜ਼ਰ ਆ ਸਕਦੇ ਹਨ |

salman khaan


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network