ਧਰਮਿੰਦਰ ਨੇ ਆਪਣੀ ਸਮੁੰਦਰੀ ਕੰਢੇ ‘ਤੇ ਬੈਠਿਆ ਦਾ ਇੱਕ ਪੁਰਾਣਾ ਫੋਟੋ ਸਾਂਝਾ ਕਰਦੇ ਕਿਹਾ- ‘ਸੁਫ਼ਨਿਆਂ ਦੇ ਸ਼ਹਿਰ ਵਿੱਚ…’

written by Lajwinder kaur | July 25, 2021

85 ਸਾਲਾਂ ਬਾਲੀਵੁੱਡ ਐਕਟਰ ਧਰਮਿੰਦਰ ਇਸ ਉਮਰ ‘ਚ ਕਾਫੀ ਐਕਟਿਵ ਅਤੇ ਫਿੱਟ ਨੇ। ਉਹ ਭਾਵੇਂ ਲੰਬੇ ਸਮੇਂ ਤੋਂ ਵੱਡੇ ਪਰਦੇ ‘ਤੇ ਨਜ਼ਰ ਨਹੀਂ ਆਏ, ਪਰ ਉਹ ਅਕਸਰ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ ‘ਚ ਰਹਿੰਦੇ ਹਨ। ਇਸ ਉਮਰ ‘ਚ ਵੀ ਉਹ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਜੁੜੇ ਰਹਿੰਦੇ ਨੇ। ਉਹ ਅਕਸਰ ਹੀ ਆਪਣੀ ਪੁਰਾਣੀ ਯਾਦਾਂ ਦੀ ਪਿਟਾਰੀ ਚੋਂ ਕੋਈ ਨਾ ਕੋਈ ਖ਼ਾਸ ਯਾਦ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕਰਦੇ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਇੱਕ ਵਾਰ ਫਿਰ ਤੋਂ ਆਪਣੀ ਇੱਕ ਬਲੈਕ ਐਂਡ ਵ੍ਹਾਈਟ ਤਸਵੀਰ ਸਾਂਝੀ ਕੀਤੀ ਹੈ।

Dharmendra Image Source: Instagram

ਹੋਰ ਪੜ੍ਹੋ : ਰਾਣਾ ਰਣਬੀਰ ਨੇ ਆਪਣੀ ਧੀ ਸੀਰਤ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਕਿਹਾ-‘ਮਿਹਨਤ, ਲਗਨ ਤੇ ਯਕੀਨ ਨਾਲ ਕੰਮ ਕਰਦੇ ਹੋਏ ਆਪਣੇ ਸੁਫ਼ਨਿਆਂ ਨੂੰ ਹਾਸਿਲ ਕਰੋ’

ਹੋਰ ਪੜ੍ਹੋ :  ਪੰਜਾਬੀ ਗਾਇਕਾਂ ਨੇ ਮਿਲ ਕੇ ਅਮਰ ਨੂਰੀ ਨੂੰ ਬਣਾਇਆ ਅੰਤਰਰਾਸ਼ਟਰੀ ਕਲਾਕਾਰ ਮੰਚ ਦੀ ਨਵੀਂ ਪ੍ਰਧਾਨ

inside image of bollywood actor dhamindra Image Source: Instagram

ਇਸ ਫੋਟੋ ਵਿਚ ਉਹ ਬੀਚ 'ਤੇ ਬੈਠੇ ਦਿਖਾਈ ਦੇ ਰਹੇ ਹਨ ਅਤੇ ਉਸ ਦੇ ਪਿੱਛੇ ਇਕ ਵੱਡੀ ਇਮਾਰਤ ਹੈ । ਇਸ ਫੋਟੋ 'ਚ ਧਰਮਿੰਦਰ ਕਾਫੀ ਖੂਬਸੂਰਤ ਲੱਗ ਰਹੇ ਹਨ। ਫੋਟੋ ਸਾਂਝੀ ਕਰਦੇ ਹੋਏ, ਉਨ੍ਹਾਂ ਨੇ ਲਿਖਦਾ ਹੈ, "ਸੁਫ਼ਨਿਆਂ ਦੇ ਸ਼ਹਿਰ ਮੈਂ.…aya tha ho ke swaali……ban ke swaali ……baita hoon…….aai bhi……jaane kiyon….. shak o shubhaat ye ….khud ke liye......jaate Nahin ….., dil se mere …..…….Friends love you for your loving response 🙏". । ਇਹ ਤਸਵੀਰ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਹੀ ਹੈ। ਵੱਡੀ ਗਿਣਤੀ ‘ਚ ਲਾਈਕਸ ਤੇ ਕਮੈਂਟ ਆ ਚੁੱਕੇ ਨੇ।

dharam shared his old image Image Source: Instagram

ਬਾਲੀਵੁੱਡ ਅਭਿਨੇਤਾ ਧਰਮਿੰਦਰ ਨੇ ਆਪਣੀ ਸ਼ਾਨਦਾਰ ਅਦਾਕਾਰੀ ਅਤੇ ਐਕਸ਼ਨ ਨਾਲ ਭਾਰਤੀ ਸਿਨੇਮਾ ਵਿਚ ਇਕ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਨੂੰ ਹੀ-ਮੈਨ ਵਜੋਂ ਜਾਣਿਆ ਜਾਂਦਾ ਸੀ, ਅਜੇ ਵੀ ਉਨ੍ਹਾਂ ਨੂੰ ਇਸ ਨਾਮ ਨਾਲ ਬੁਲਾਇਆ ਜਾਂਦਾ ਹੈ । ਦੱਸ ਦਈਏ ਆਉਣ ਵਾਲੇ ਸਮੇਂ ‘ਚ ਉਹ ਕਈ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

 

 

0 Comments
0

You may also like