ਧਰਮਿੰਦਰ ਨੇ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਦੇ ਸੈੱਟ ਤੋਂ ਸ਼ੇਅਰ ਕੀਤੀ ਬੀਹਾਈਂਡ ਦਾ ਸੀਨ ਦੀ ਤਸਵੀਰ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

written by Lajwinder kaur | December 01, 2021

ਬਾਲੀਵੁੱਡ ਦੇ ਹੀ-ਮੈਨ ਯਾਨੀਕਿ ਧਰਮਿੰਦਰ Dharmendra ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਧਰਮਿੰਦਰ ਅਕਸਰ ਆਪਣੀ ਨਿੱਜੀ ਜ਼ਿੰਦਗੀ ਦੀਆਂ ਝਲਕੀਆਂ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਉਹ ਇੱਕ ਵਾਰ ਫਿਰ ਤੋਂ ਫਿਲਮੀ ਜਗਤ ਚ ਐਕਟਿਵ ਹੋ ਗਏ ਨੇ। 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' Rocky Aur Rani Ki Prem Kahani  ਫ਼ਿਲਮ ਦੀ ਸ਼ੂਟਿੰਗ ਕਰਨ ਜੌਹਰ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਹੈ। ਇਸ ਫ਼ਿਲਮ ਦੇ ਸੈੱਟ ਤੋਂ ਕਈ BTS ਵੀਡੀਓ ਅਤੇ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਧਰਮਿੰਦਰ ਵੀ ਇਸ ਫਿਲਮ ਦੇ ਸੈੱਟ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ। ਹੁਣ ਹਾਲ ਹੀ ਵਿੱਚ ਧਰਮਿੰਦਰ ਨੇ ਇੱਕ ਵਾਰ ਫਿਰ ਇਸ ਫ਼ਿਲਮ ਦੇ ਸੈੱਟ ਤੋਂ ਇੱਕ ਬੀਹਾਈਂਡ ਦਾ ਸੀਨ ਫੋਟੋ ਸ਼ੇਅਰ ਕੀਤੀ ਹੈ।

Dharmendra deol image source- instagram

ਹੋਰ ਪੜ੍ਹੋ : Teeja Punjab: ਨਵਾਂ ਗੀਤ 'Naina Da Joda' ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖਣ ਨੂੰ ਮਿਲ ਰਹੀ ਹੈ ਅੰਬਰਦੀਪ ਅਤੇ ਨਿਮਰਤ ਖਹਿਰਾ ਦੀ ਸਾਦਗੀ ਦੇ ਨਾਲ ਭਰੀ ਰੋਮਾਂਟਿਕ ਕਮਿਸਟਰੀ, ਦੇਖੋ ਵੀਡੀਓ

ਇਸ ਤਸਵੀਰ 'ਚ ਉਨ੍ਹਾਂ ਨਾਲ ਫ਼ਿਲਮ ਦੀ ਕਾਸਟ ਅਤੇ ਡਾਇਰੈਕਟਰ ਨਜ਼ਰ ਆ ਰਹੇ ਹਨ। ਇਸ ਫੋਟੋ ਨਾਲ ਲਿਖੇ ਕੈਪਸ਼ਨ ਨੇ ਲੋਕਾਂ ਦਾ ਧਿਆਨ ਧਰਮਿੰਦਰ ਦੀ ਇਸ ਪੋਸਟ ਵੱਲ ਖਿੱਚਿਆ ਹੈ। ਉਨ੍ਹਾਂ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ-ਦੋਸਤੋ, ਪਿਆਰ, ਮੁਹੱਬਤ, ਇੱਜ਼ਤ ਇਤਨੀ ਮਿਲੀ ਸਬ ਸੇ ….ਪਤਾ ਹੀ ਨਹੀਂ ਚਲਾ ਮੈਂ ਨਈ ਯੂਨਿਟ ਕੇ ਸਾਥ ਕੰਮ ਕਰ ਰਹਾ ਹੂੰ....’ । ਇਸ ਤਸਵੀਰ ਉੱਤੇ ਵੱਡੀ ਗਿਣਤੀ ਚ ਲਾਈਕਸ ਤੇ ਕਮੈਂਟ ਆ ਚੁੱਕੇ ਹਨ।

Dharmendra with family image source- instagram

ਹੋਰ ਪੜ੍ਹੋ : ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਜਨਤਕ ਤੌਰ 'ਤੇ ਨਜ਼ਰ ਆਈ ਸ਼ਹਿਨਾਜ਼ ਗਿੱਲ, ਅਨਾਥ ਬੱਚਿਆਂ ਨੂੰ ਮਿਲ ਕੇ ਦਿੱਤਾ ਪਿਆਰ ਅਤੇ ਖੁਸ਼ੀ

ਇਸ ਤਸਵੀਰ 'ਚ ਧਰਮਿੰਦਰ ਦੇ ਨਾਲ ਆਲਿਆ ਭੱਟ, ਰਣਵੀਰ ਸਿੰਘ, ਸ਼ਬਾਨਾ ਆਜ਼ਮੀ ਅਤੇ ਫ਼ਿਲਮ ਦੇ ਨਿਰਦੇਸ਼ਕ ਕਰਨ ਜੌਹਰ ਵੀ ਨਜ਼ਰ ਆ ਰਹੇ ਹਨ। ਇਹ ਫ਼ਿਲਮ 10 ਫਰਵਰੀ 2023 ਨੂੰ ਦੇਸ਼ ਭਰ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

 

 

View this post on Instagram

 

A post shared by Dharmendra Deol (@aapkadharam)

You may also like