ਐਕਟਰ ਧਰਮਿੰਦਰ ਆਪਣੇ ਫਾਰਮ ਹਾਊਸ ਤੋਂ ਸਾਂਝਾ ਕੀਤਾ ਇਹ ਖ਼ਾਸ ਵੀਡੀਓ, ਵੱਛੇ ਦੀ ਦੇਖਭਾਲ ਕਰਦੇ ਆਏ ਨਜ਼ਰ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਇਹ ਵੀਡੀਓ

written by Lajwinder kaur | June 25, 2021

85 ਸਾਲਾਂ ਬਾਲੀਵੁੱਡ ਐਕਟਰ ਧਰਮਿੰਦਰ ਇਸ ਉਮਰ ‘ਚ ਕਾਫੀ ਐਕਟਿਵ ਅਤੇ ਫਿੱਟ ਨੇ। ਉਹ ਭਾਵੇਂ ਲੰਬੇ ਸਮੇਂ ਤੋਂ ਵੱਡੇ ਪਰਦੇ ‘ਤੇ ਨਜ਼ਰ ਨਹੀਂ ਆਏ, ਪਰ ਉਹ ਅਕਸਰ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ ‘ਚ ਰਹਿੰਦੇ ਹਨ। ਇਸ ਉਮਰ ‘ਚ ਵੀ ਉਹ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਜੁੜੇ ਰਹਿੰਦੇ ਨੇ। ਉਹ ਅਕਸਰ ਹੀ ਆਪਣੇ ਫਾਰਮ ਹਾਊਸ ਤੋਂ ਕੁਝ ਨਾ ਕੁਝ ਨਵਾਂ ਸ਼ੇਅਰ ਕਰਦੇ ਰਹਿੰਦੇ ਨੇ।

Dharmendra image source-instagram
ਹੋਰ ਪੜ੍ਹੋ : ਕਰੀਨਾ ਕਪੂਰ ਖ਼ਾਨ ਨੇ ਪਿਆਰੀ ਜਿਹੀ ਪੋਸਟ ਪਾ ਕੇ ਵੱਡੀ ਭੈਣ ਕਰਿਸ਼ਮਾ ਕਪੂਰ ਨੂੰ ਦਿੱਤੀ ਜਨਮਦਿਨ ਦੀ ਵਧਾਈ, ਦੇਖੋ ਇਹ ਕਿਊਟ ਵੀਡੀਓ
: ਭਾਵੁਕ ਹੋ ਕੇ ਗੈਰੀ ਸੰਧੂ ਨੇ ਸਾਂਝਾ ਕੀਤਾ ਆਪਣੀ ਮਰਹੂਮ ਮਾਂ ਦੇ ਨਾਲ ਇਹ ਖ਼ਾਸ ਵੀਡੀਓ, ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਇਹ ਵੀਡੀਓ
bollywood actor dharmendr instagram video image source-instagram
ਉਨ੍ਹਾਂ ਨੇ ਆਪਣਾ ਇੱਕ ਵੀਡੀਓ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤਾ ਹੈ। ਜਿਸ ਚ ਉਹ ਆਪਣੇ ਪਾਲੇ ਹੋਏ ਵੱਛੇ ਦੇ ਨਾਲ ਨਜ਼ਰ ਆ ਰਹੇ ਨੇ। ਵੀਡੀਓ ਚ ਉਨ੍ਹਾਂ ਨੇ ਦੱਸਿਆ ਹੈ ਕਿ ਵੱਛੇ ਨੂੰ ਨੱਥ ਪਾ ਦਿੱਤੀ ਗਈ ਹੈ। ਵੀਡੀਓ 'ਚ ਦੇਖ ਸਕਦੇ ਹੋਏ ਧਰਮਿੰਦਰ ਬਛੜੇ ਨੂੰ ਘਾਹ ਚਰਵਾ ਰਹੇ ਨੇ। ਇਹ ਵੀਡੀਓ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਵੱਡੀ ਗਿਣਤੀ ‘ਚ ਲੋਕ ਇਸ ਨੂੰ ਦੇਖ ਚੁੱਕੇ ਨੇ।
appka dharam shared new video from his farm house image source-instagram
ਉਨ੍ਹਾਂ ਦੀ ਧੀ ਈਸ਼ਾ ਦਿਉਲ ਤੇ ਵਿੰਦੂ ਦਾਰਾ ਸਿੰਘ ਨੇ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਦੱਸ ਦਈਏ ਧਰਮਿੰਦਰ ਲੰਬੇ ਸਮੇਂ ਤੋਂ ਲੋਨਾਵਾਲਾ ਸਥਿਤ ਆਪਣੇ ਫਾਰਮ ਹਾਊਸ ਵਿਚ ਰਹਿ ਰਹੇ ਹਨ।
Dharmendra image source-instagram
 
 
View this post on Instagram
 

A post shared by Dharmendra Deol (@aapkadharam)

0 Comments
0

You may also like