ਧਰਮਿੰਦਰ ਨੇ ਲਿਆ ਕੋਰੋਨਾ ਵੈਕਸੀਨ ਦਾ ਬੂਸਟਰ ਡੋਜ਼, ਪ੍ਰਸ਼ੰਸਕਾਂ ਨੂੰ ਵੀ ਕਿਹਾ ਜ਼ਰੂਰ ਲਵੋ, ਦੇਖੋ ਵੀਡੀਓ

written by Lajwinder kaur | January 13, 2022

ਬਾਲੀਵੁੱਡ ਐਕਟਰ ਧਰਮਿੰਦਰ Dharmendra ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦਾ ਹੈ। 86 ਸਾਲ ਦੀ ਉਮਰ ਵਿੱਚ ਧਰਮ ਭਾਜੀ ਦਿਲੋਂ ਜਵਾਨ ਹੋਣ ਦੀ ਜਿਉਂਦੀ ਜਾਗਦੀ ਮਿਸਾਲ ਹਨ। ਆਪਣੇ ਦਮਦਾਰ ਡਾਇਲਾਗਸ ਅਤੇ ਜ਼ਬਰਦਸਤ ਅਦਾਕਾਰੀ ਨਾਲ 6 ਦਹਾਕਿਆਂ ਤੱਕ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੇ ਐਕਟਰ ਧਰਮਿੰਦਰ ਲੋਕਾਂ ਨੂੰ ਕੋਰੋਨਾ ਮਹਾਮਾਰੀ ਬਾਰੇ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਆਪਣਾ ਇੱਕ ਨਵਾਂ ਵੀਡੀਓ ਪੋਸਟ ਕੀਤਾ ਹੈ ਜਿਸ 'ਚ ਉਹ ਕੋਵਿਡ ਦਾ ਬੂਸਟਰ ਡੋਜ਼ ਲੈਂਦੇ ਨਜ਼ਰ ਆ ਰਹੇ ਹਨ (COVID-19 Vaccine Booster Shot)।

Dharmendra-and-hema-,, image From instagram

ਹੋਰ ਪੜ੍ਹੋ : ਅੰਮ੍ਰਿਤ ਮਾਨ ਨੇ ਆਪਣੀ ਮਰਹੂਮ ਮਾਂ ਨੂੰ ਯਾਦ ਕਰਦੇ ਹੋਏ ਪਾਈ ਭਾਵੁਕ ਪੋਸਟ, ਮਾਂ ਦੀ ਇਹ ਤਸਵੀਰ ਸਾਂਝੀ ਕਰਦੇ ਹੋਏ ਆਖੀ ਇਹ ਗੱਲ...

ਧਰਮਿੰਦਰ ਨੇ ਕੋਵਿਡ ਦਾ ਬੂਸਟਰ ਡੋਜ਼ ਲੈ ਲਈ ਹੈ। ਧਰਮਿੰਦਰ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਵੀਡੀਓ ਪੋਸਟ ਕਰਕੇ ਪ੍ਰਸ਼ੰਸਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਨਾ ਸਿਰਫ ਉਨ੍ਹਾਂ ਨੇ ਜਾਣਕਾਰੀ ਦਿੱਤੀ, ਬਲਕਿ ਉਨ੍ਹਾਂ ਨੇ ਇੰਸਟਾਗ੍ਰਾਮ ਦੇ ਜ਼ਰੀਏ ਪ੍ਰਸ਼ੰਸਕਾਂ ਨੂੰ ਬੂਸਟਰ ਡੋਜ਼ ਲੈਣ ਦੀ ਸਲਾਹ ਵੀ ਦਿੱਤੀ ਹੈ।

ਹੋਰ ਪੜ੍ਹੋ :ਅਦਾਕਾਰਾ ਭਾਗਿਆਸ਼੍ਰੀ ਦਾ ਪਤੀ ਹਿਮਾਲਿਆ ਨਾਲ ਰੋਮਾਂਟਿਕ ਵੀਡੀਓ ਹੋਇਆ ਵਾਇਰਲ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਵੀਡੀਓ

Dharmendra deol image From instagram

ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਧਰਮਿੰਦਰ ਸੋਫੇ 'ਤੇ ਬੈਠੇ ਹਨ ਅਤੇ ਨਰਸ ਉਨ੍ਹਾਂ ਨੂੰ ਕੋਵਿਡ ਦਾ ਬੂਸਟਰ ਡੋਜ਼ ਦਾ ਟੀਕਾ ਲਗਾ ਰਹੀ ਹੈ। ਧਰਮਿੰਦਰ ਕੈਮਰੇ ਵੱਲ ਦੇਖ ਕੇ ਕਹਿ ਰਹੇ ਹਨ, 'ਮੈਂ ਬੂਸਟਰ ਡੋਜ਼ ਲੈ ਰਿਹਾ ਹਾਂ, ਸਾਰਿਆਂ ਨੂੰ ਇਹ ਲੈਣਾ ਚਾਹੀਦਾ ਹੈ'। ਮੁਸਕਰਾਉਂਦੇ ਹੋਏ ਧਰਮਿੰਦਰ ਨਰਸ ਵੱਲ ਦੇਖਦਾ ਹੈ ਅਤੇ ਕਹਿੰਦਾ ਹੈ ਕਿ ਕੋਈ ਦਰਦ ਵੀ ਨਹੀਂ ਹੋਇਆ। ਇਸ ਤੋਂ ਬਾਅਦ ਧਰਮਿੰਦਰ ਨੇ ਉੱਥੇ ਮੌਜੂਦ ਡਾਕਟਰਾਂ ਅਤੇ ਨਰਸਾਂ ਦਾ ਧੰਨਵਾਦ ਕੀਤਾ। ਵੀਡੀਓ ਸ਼ੇਅਰ ਕਰਦੇ ਹੋਏ ਧਰਮਿੰਦਰ ਨੇ ਲੋਕਾਂ ਨੂੰ ਮਾਸਕ ਲਗਾਉਣ ਦੀ ਅਪੀਲ ਕੀਤੀ ਹੈ। ਜੇ ਗੱਲ ਕਰੀਏ ਧਰਮਿੰਦਰ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਵੱਡੇ ਪਰਦੇ ਉੱਤੇ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਉਹ ਕਰਨ ਜੌਹਰ ਦੀ ਅਗਲੀ ਫ਼ਿਲਮ ਰੌਕੀ ਅਤੇ ਰੌਨੀ ਦੀ ਲਵ ਸਟੋਰੀ ਵਿੱਚ ਆਲੀਆ ਭੱਟ ਅਤੇ ਰਣਵੀਰ ਸਿੰਘ ਨਾਲ ਨਜ਼ਰ ਆਉਣਗੇ। ਫਿਲਮ ਵਿੱਚ ਸ਼ਬਾਨਾ ਆਜ਼ਮੀ ਅਤੇ ਜਯਾ ਬੱਚਨ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਇਸ ਤੋਂ ਇਲਾਵਾ ਉਹ ‘ਆਪਣੇ 2’ ਚ ਵੀ ਨਜ਼ਰ ਆਉਣਗੇ।

 

 

View this post on Instagram

 

A post shared by Dharmendra Deol (@aapkadharam)

You may also like