ਧਰਮਿੰਦਰ ਦੀ ਮਾਂ ਨਹੀਂ ਸੀ ਚਾਹੁੰਦੀ ਕਿ ਉਹ ਅਦਾਕਾਰ ਬਣੇ

written by Shaminder | June 09, 2021

ਅਦਾਕਾਰ ਧਰਮਿੰਦਰ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਉਨ੍ਹਾਂ ਨੇ ਬਾਲੀਵੁੱਡ ਨੁੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਨ੍ਹਾਂ ਨੇ ਅਦਾਕਾਰ ਬਣਨ ਦੇ ਲਈ ਕਰੜਾ ਸੰਘਰਸ਼ ਕੀਤਾ ਹੈ । ਪਰ ਫ਼ਿਲਮਾਂ ‘ਚ ਆਉਣ ਲਈ ਵੀ ਉਨ੍ਹਾਂ ਨੂੰ ਕਈ ਪਾਪੜ ਵੇਲਣੇ ਪਏ ਸਨ । ਕਿਉਂਕਿ ਉਨ੍ਹਾਂ ਦੀ ਮਾਂ ਨਹੀਂ ਸੀ ਚਾਹੁੰਦੀ ਕਿ ਉਸ ਦਾ ਪੁੱਤਰ ਅਦਾਕਾਰ ਬਣੇ ਅਤੇ ਫ਼ਿਲਮਾਂ ‘ਚ ਕੰਮ ਕਰੇ ।

Dharmendra Image From Dharmendra Deol's Instagram
ਹੋਰ ਪੜ੍ਹੋ : ਅਦਾਕਾਰ ਮੋਹਿਤ ਰੈਨਾ ਚਾਰ ਲੋਕਾਂ ਦੇ ਖਿਲਾਫ ਦਰਜ ਕਰਵਾਇਆ ਮਾਮਲਾ 
dharmendra Image From Dharmendra Deol's Instagram
ਮੀਡੀਆ ਰਿਪੋਰਟਾਂ ਮਤਾਬਕ ਧਰਮ ਦੀ ਮਾਂ ਹਮੇਸ਼ਾ ਕਹਿੰਦੀ ਸੀ ਕਿ ਰੱਬ ਬਖਸ਼ੇ, ਕਿਸੇ ਦਾ ਪੁੱਤਰ ਕਦੇ ਐਕਟਰ ਨਹੀਂ ਬਣਨਾ ਚਾਹੀਦਾ। ਧਰਮਿੰਦਰ ਨੇ ਇੱਕ ਇੰਟਰਵਿਊ ਦੌਰਾਨ ਇਸ ਗੱਲ ਦਾ ਖੁਲਾਸਾ ਕੀਤਾ ਸੀ।
Dharmendra Deol Image From Dharmendra Deol's Instagram
ਧਰਮਿੰਦਰ ਨੇ ਦੱਸਿਆ ਕਿ, 'ਮੈਂ ਆਪਣੀ ਜ਼ਿੰਦਗੀ ਵਿੱਚ ਇਸ ਉਦਯੋਗ ਤੋਂ ਬਹੁਤ ਕੁਝ ਸਿੱਖਿਆ ਹੈ। ਜਦੋਂ ਮੈਂ ਸ਼ੁਰੂਆਤ ਵਿੱਚ ਐਕਟਰ ਬਣਿਆ ਸੀ, ਮੇਰੀ ਮਾਂ ਕਹਿੰਦੀ ਸੀ ਕਿ ਮੈਂ ਪ੍ਰਾਰਥਨਾ ਕਰਦੀ ਹਾਂ ਕਿ ਕੋਈ ਵੀ ਪੁੱਤਰ ਕਦੇ ਐਕਟਰ ਨਾ ਬਣ ਜਾਵੇ।
 
View this post on Instagram
 

A post shared by Dharmendra Deol (@aapkadharam)

ਉਨ੍ਹਾਂ ਅੱਗੇ ਕਿਹਾ ਕਿ ਮਾਂ ਮਹਿਸੂਸ ਕਰਦੀ ਸੀ ਕਿ ਹਰ ਅਦਾਕਾਰ ਫਿਲਮਾਂ ਵਿੱਚ ਜਿਉਂਦਾ ਹੈ ਤੇ ਮਰਦਾ ਹੈ। ਉਨ੍ਹਾਂ ਨੂੰ ਹਮੇਸ਼ਾ ਤਣਾਅ ਹੁੰਦਾ ਹੈ। ਚਾਹੇ ਉਸ ਦੀ ਫਿਲਮ ਬਾਕਸ ਆਫਿਸ 'ਤੇ ਕੰਮ ਕਰੇ ਜਾਂ ਨਾ। ਉਨ੍ਹਾਂ ਦਾ ਮੰਨਣਾ ਸੀ ਕਿ ਇਹ ਇੱਕ ਯਾਤਰਾ ਹੈ ਜਿੱਥੇ ਲੋਕਾਂ ਨੂੰ ਬਹੁਤ ਸਖ਼ਤ ਮਿਹਨਤ ਨਾਲ ਸੰਘਰਸ਼ ਕਰਨਾ ਪੈਂਦਾ ਹੈ।

0 Comments
0

You may also like