ਬੇਟੇ ਦੀ ਪਹਿਲੀ ਲੋਹੜੀ 'ਤੇ ਉਤਸ਼ਾਹਿਤ ਨਜ਼ਰ ਆਏ ਧੀਰਜ ਧੂਪਰ, ਤਸਵੀਰਾਂ ਕੀਤੀਆਂ ਸ਼ੇਅਰ

written by Pushp Raj | January 14, 2023 01:31pm

Dheeraj Dhoopar son zyan's Lohri celebration: 13 ਜਨਵਰੀ 2023 ਨੂੰ ਦੇਸ਼ ਭਰ ਵਿੱਚ ਲੋਹੜੀ ਮਨਾਈ ਗਈ। ਟੀਵੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਇਸ ਤਿਉਹਾਰ ਨੂੰ ਧੂਮ-ਧਾਮ ਨਾਲ ਮਨਾਇਆ। ਲੋਹੜੀ ਦੇ ਇਸ ਖ਼ਾਸ ਮੌਕੇ 'ਤੇ ਟੀਵੀ ਅਦਾਕਾਰ ਧੀਰਜ ਧੂਪਰ ਬੇਹੱਦ ਉਤਸ਼ਾਹਿਤ ਨਜ਼ਰ ਆਏ ਕਿਉਂਕਿ ਇਸ ਵਾਰ ਉਨ੍ਹਾਂ ਨੇ ਆਪਣੇ ਬੇਟੇ ਦੀ ਪਹਿਲੀ ਲੋਹੜੀ ਮਨਾਈ।

image Source : Instagram

ਅਭਿਨੇਤਾ ਧੀਰਜ ਧੂਪਰ, ਜੋ ਕੁੰਡਲੀ ਭਾਗਿਆ ਵਿੱਚ ਕਰਨ ਮਹਿਰਾ ਦੇ ਰੂਪ ਵਿੱਚ ਘਰ -ਘਰ ਮਸ਼ਹੂਰ ਹੋਏ ਹਨ। ਧੀਰਜ ਤੇ ਉਨ੍ਹਾਂ ਦੀ ਪਤਨੀ ਵਿੰਨੀ ਅਰੋੜਾ ਹਾਲ ਹੀ ਵਿੱਚ ਇੱਕ ਪਿਆਰੇ ਬੱਚੇ ਦੇ ਮਾਪੇ ਬਣੇ ਹਨ। ਜਿਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ।

ਲੋਹੜੀ ਦੇ ਖ਼ਾਸ ਮੌਕੇ 'ਤੇ ਧੀਰਜ ਨੇ ਇੰਸਟਾਗ੍ਰਾਮ 'ਤੇ ਬੇਟੇ ਨਾਲ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ । ਅਦਾਕਾਰ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, 'ਮੇਰੇ ਜ਼ਿਆਨ ਦੀ ਪਹਿਲੀ ਲੋਹੜੀ।'

image Source : Instagram

ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਦੇ ਵਿੱਚ ਅਦਾਕਾਰ ਪਹਿਵਾਰ ਨਾਲ ਬੇਟੇ ਦੀ ਪਹਿਲੀ ਲੋਹੜੀ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ। ਫੈਨਜ਼ ਅਦਾਕਾਰ ਦੀਆਂ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਅਦਾਕਾਰ ਨੇ ਆਪਣੇ ਬੇਟੇ ਦੀ ਝਲਕ ਸਾਂਝੀ ਕੀਤੀ ਹੈ। ਪ੍ਰਸ਼ੰਸਕਾਂ ਤੋਂ ਲੈ ਕੇ ਸੈਲੇਬਸ ਤੱਕ ਵੀ ਉਨ੍ਹਾਂ ਦੀ ਇਸ ਪੋਸਟ 'ਤੇ ਪਿਆਰ ਦੀ ਵਰਖਾ ਕਰਦੇ ਨਜ਼ਰ ਆ ਰਹੇ ਹਨ।

ਇਸ ਪੋਸਟ 'ਤੇ ਧੀਰਜ ਨੂੰ ਹਰ ਕੋਈ ਵਧਾਈ ਦਿੰਦਾ ਨਜ਼ਰ ਆ ਰਿਹਾ ਹੈ। ਅਦਾਕਾਰਾ ਕਨਿਕਾ ਮਾਨ ਨੇ ਆਪਣਾ ਜਵਾਬ ਦਿੱਤਾ ਅਤੇ ਲਿਖਿਆ- 'ਸਭ ਦਾ ਪਿਆਰ ਅਤੇ ਆਸ਼ੀਰਵਾਦ'। ਉਥੇ ਹੀ ਅਭਿਨੇਤਾ ਮੋਹਿਤ ਮਲਹੋਤਰਾ ਨੇ ਲਿਖਿਆ- ਬਹੁਤ ਪਿਆਰਾ! ਵਧਾਈਆਂ।

image Source : Instagram

ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਿਹਾ ਬੱਚਾ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਕੀ ਤੁਸੀਂ ਪਛਾਣਿਆ !

ਦੱਸ ਦਈਏ ਕਿ ਧੀਰਜ ਧੂਪਰ ਨੇ ਸਾਲ 2016 ਵਿੱਚ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਵਿੰਨੀ ਨਾਲ ਵਿਆਹ ਕੀਤਾ ਸੀ। ਦੋਵਾਂ ਦੀ ਮੁਲਾਕਾਤ 2009 'ਚ ਟੀਵੀ ਸ਼ੋਅ 'ਮਾਤਾ ਪਿਤਾ ਕੇ ਚਰਨ ਮੇਂ ਸਵਰਗ' ਦੇ ਸੈੱਟ 'ਤੇ ਹੋਈ ਸੀ। ਲਗਭਗ ਛੇ ਸਾਲ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ, ਇਹ ਜੋੜਾ ਵਿਆਹ ਦੇ ਬੰਧਨ ਵਿੱਚ ਬੱਝ ਗਿਆ। ਵਿੰਨੀ ਅਤੇ ਧੀਰਜ ਸਾਲ 2002 'ਚ ਆਪਣੇ ਬੇਟੇ ਦਾ ਸਵਾਗਤ ਕੀਤਾ।

You may also like