
ਆਪਣੇ ਗੀਤਾਂ ਨਾਲ ਸੋਸ਼ਲ ਮੀਡੀਆ 'ਤੇ ਧਮਾਲ ਮਚਾਉਣ ਵਾਲੀ ਢਿੰਚੈਕ ਪੂਜਾ Dhinchak Pooja ਆਪਣੇ ਪ੍ਰਸ਼ੰਸਕਾਂ ਲਈ ਨਵਾਂ ਗੀਤ ਲੈ ਕੇ ਆਈ ਹੈ। ਢਿੰਚਕ ਪੂਜਾ ਦਾ ਨਵਾਂ ਗੀਤ 'ਆਈ ਐਮ ਬਾਈਕਰ' ਯੂਟਿਊਬ 'ਤੇ ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਲੈ ਕੇ ਪ੍ਰਸ਼ੰਸਕਾਂ ਦੀਆਂ ਕਾਫੀ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਇੱਕ ਵਾਰ ਫਿਰ ਉਹ ਆਪਣੇ ਗੀਤ ਕਰਕੇ ਸੁਰਖੀਆਂ ਵਿੱਚ ਆ ਗਈ ਹੈ। ਢਿੰਚੈਕ ਪੂਜਾ ਦਾ ਅਸਲੀ ਨਾਂ ਪੂਜਾ ਜੈਨ ਹੈ, ਪੂਜਾ ਪੰਜ ਸਾਲ ਪਹਿਲਾਂ ਆਪਣੇ ਗੀਤ ਸੈਲਫੀ ਮੈਂਨੇ ਲੇ ਲੀ ਲਈ ਯੂਟਿਊਬ 'ਤੇ ਵਾਇਰਲ ਹੋਈ ਸੀ। ਇਸ ਤੋਂ ਬਾਅਦ ਉਸ ਨੇ ਸਵੈਗ ਵਾਲੀ ਟੋਪੀ ਅਤੇ ਦਿਲ ਕਾ ਸ਼ੂਟਰ ਵਰਗੇ ਗੀਤ ਗਾ ਕੇ ਪ੍ਰਸਿੱਧੀ ਹਾਸਲ ਕੀਤੀ।

ਢਿੰਚੈਕ ਪੂਜਾ ਆਪਣੇ ਗੀਤ ਖੁਦ ਲਿਖਦੀ ਅਤੇ ਗਾਉਂਦੀ ਹੈ, ਆਪਣੀ ਵਿਲੱਖਣ ਖਾਸੀਅਤ ਕਾਰਨ ਪੂਜਾ ਨੇ ਸੋਸ਼ਲ ਮੀਡੀਆ 'ਤੇ ਖਾਸ ਪਛਾਣ ਬਣਾਈ ਹੈ। ਹੁਣ ਸਾਲ ਦੇ ਪਹਿਲੇ ਮਹੀਨੇ, ਪੂਜਾ ਆਪਣੇ ਨਵੇਂ ਗੀਤ ਆਈ ਐਮ ਏ ਬਾਈਕਰ ਨਾਲ ਵਾਪਸੀ ਕੀਤੀ ਹੈ।

ਵੀਡੀਓ 'ਚ ਢਿੰਚਕ ਪੂਜਾ ਬਾਈਕ ਚਲਾਉਣ ਵਾਲੇ ਆਊਟਫਿਟ ਚ ਨਜ਼ਰ ਆ ਰਹੀ ਹੈ। ਉਸ ਨੇ ਬਲੈਕ ਰੰਗ ਵਾਲੀ ਲੈਦਰ ਦੀ ਜੈਕੇਟ ਪਾਈ ਹੋਈ ਹੈ। ਗਾਣੇ ਚ ਉਹ ਬਾਈਕ ਚਲਾਉਂਦੀ ਹੋਈ ਨਜ਼ਰ ਆ ਰਹੀ ਹੈ ਅਤੇ ਉਸ ਦੀ ਬਾਈਕ ਦੇ ਨਾਲ ਕੁਝ ਹੋਰ ਬਾਈਕ ਸਵਾਰਾਂ ਵੀ ਨਜ਼ਰ ਆ ਰਹੀ ਹੈ। ਵੀਡੀਓ ਚ ਦੇਖ ਸਕਦੇ ਹੋ ਢਿੰਚੈਕ ਪੂਜਾ ਗਾਉਂਦੀ ਨਜ਼ਰ ਆ ਰਹੀ ਹੈ, 'ਮੈਂ ਬਾਈਕਰ, ਜੈਸੇ ਕੋਈ ਟਾਈਗਰ...' ਗਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਗੀਤ ਨੂੰ ਢਿੰਚੈਕ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀ ਪੋਸਟ ਕੀਤਾ ਹੈ। ਜਿਸ ਉੱਤੇ ਯੂਜ਼ਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਢਿੰਚਕ ਪੂਜਾ ਦੇ ਇਸ ਗੀਤ ਨੂੰ ਯੂਟਿਊਬ 'ਤੇ ਸ਼ੇਅਰ ਕਰਨ ਦੇ ਦੋ ਦਿਨਾਂ ਤੋਂ ਵੀ ਘੱਟ ਸਮੇਂ 'ਚ ਇਸ ਗੀਤ ਨੂੰ ਲੱਖਾਂ ਵਿਊਜ਼ ਮਿਲ ਚੁੱਕੇ ਹਨ। ਇਸ ਗੀਤ 'ਤੇ ਲੋਕਾਂ ਨੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਹਨ। ਇਕ ਯੂਜ਼ਰ ਨੇ ਲਿਖਿਆ, ਅਜਿਹਾ ਲੱਗ ਰਿਹਾ ਹੈ ਕਿ ਕੰਨਾਂ 'ਚੋਂ ਖੂਨ ਨਿਕਲ ਰਿਹਾ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ, ਢਿੰਚੈਕ ਪੂਜਾ ਨੇ ਆਪਣਾ ਨਵਾਂ ਗੀਤ I am a biker ਰਿਲੀਜ਼ ਕੀਤਾ ਹੈ। ਹੁਣ ਸਾਨੂੰ ਦੋ ਤਰ੍ਹਾਂ ਦੇ ਵਾਇਰਸਾਂ ਨਾਲ ਲੜਨਾ ਪਵੇਗਾ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੋਕ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
View this post on Instagram