ਇੱਕ ਮੁੰਡਾ ਬਾਲੀਵੁੱਡ ਅਦਾਕਾਰਾ ਦਿਆ ਮਿਰਜ਼ਾ ਦਾ ਕਰਦਾ ਸੀ ਪਿੱਛਾ, ਦਿਆ ਨੇ ਇਸ ਤਰ੍ਹਾਂ ਲਿਆ ਸੀ ਬਦਲਾ

Written by  Rupinder Kaler   |  January 25th 2020 01:55 PM  |  Updated: January 25th 2020 01:55 PM

ਇੱਕ ਮੁੰਡਾ ਬਾਲੀਵੁੱਡ ਅਦਾਕਾਰਾ ਦਿਆ ਮਿਰਜ਼ਾ ਦਾ ਕਰਦਾ ਸੀ ਪਿੱਛਾ, ਦਿਆ ਨੇ ਇਸ ਤਰ੍ਹਾਂ ਲਿਆ ਸੀ ਬਦਲਾ

ਬਾਲੀਵੁੱਡ ਅਦਾਕਾਰਾ ਦਿਆ ਮਿਰਜ਼ਾ ਭਾਵੇਂ ਫ਼ਿਲਮਾਂ ਤੋਂ ਦੂਰ ਹੈ, ਪਰ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਹੈ । ਹਾਲ ਹੀ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਨਾਲ ਜੁੜਿਆ ਇੱਕ ਕਿੱਸਾ ਸ਼ੇਅਰ ਕੀਤਾ ਹੈ । ਹਾਲ ਹੀ ਵਿੱਚ ਦਿਆ ਮਿਰਜ਼ਾ ਇੱਕ ਸਮਾਜ ਸੇਵੀ ਸੰਸਥਾ ਦੇ ਪ੍ਰੋਗਰਾਮ ਵਿੱਚ ਪਹੁੰਚੀ ਸੀ ।

https://www.instagram.com/p/BprP11AAVO8/

ਦਿਆ ਨੇ ਦੱਸਿਆ ਕਿ ‘ਜਦੋਂ ਉਹ ਛੋਟੀ ਸੀ ਤੇ ਹੈਦਰਾਬਾਦ ਵਿੱਚ ਰਹਿੰਦੀ ਸੀ, ਉਦੋਂ ਇੱਕ ਲੜਕਾ ਉਸ ਦਾ ਪਿੱਛਾ ਕਰਦਾ ਸੀ । ਮੈਂ ਉਸ ਲੜਕੇ ਦਾ ਸਾਹਮਣਾ ਕਰਦੇ ਹੋਏ ਉਸ ਦਾ ਨਾਂਅ ਪੁੱਛਿਆ । ਉਸ ਸਮੇਂ ਮੁੰਡੇ ਕੋਲ ਕੋਈ ਜਵਾਬ ਨਹੀਂ ਸੀ । ਇਸ ਤਰ੍ਹਾਂ ਦੇ ਲੋਕਾਂ ਤੋਂ ਡਰਨਾ ਨਹੀਂ ਚਾਹੀਦਾ ਤੇ ਇਸ ਸਭ ਦਾ ਡਟ ਕੇ ਸਾਹਮਣਾ ਕਰਨਾ ਚਾਹੀਦਾ ਹੈ ਤੇ ਸਾਰੀਆਂ ਗੱਲਾਂ ਆਪਣੇ ਘਰਦਿਆਂ ਨੂੰ ਦੱਸਣੀਆਂ ਚਾਹੀਦੀਆਂ ਹਨ । ਇਸ ਤਰ੍ਹਾਂ ਦੀਆਂ ਚੀਜਾਂ ਬੰਦ ਹੋਣੀਆਂ ਚਾਹੀਦੀਆਂ ਹਨ’ ।

https://www.instagram.com/p/BoV-l3Xgw9E/

ਤੁਹਾਨੂੰ ਦੱਸ ਦਿੰਦੇ ਹਾਂ ਕਿ ਦਿਆ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕਾਫੀ ਚਰਚਾ ਵਿੱਚ ਰਹੀ ਹੈ । ਦਿਆ ਨੇ ਆਪਣੇ 11 ਸਾਲ ਪੁਰਾਣੇ ਵਿਆਹ ਨੂੰ ਤੋੜਨ ਦਾ ਐਲਾਨ ਕੀਤਾ ਸੀ ।ਦਿਆ ਨੇ ਦੱਸਿਆ ਸੀ ਕਿ ਇਹ ਫੈਸਲਾ ਉਹਨਾਂ ਨੇ ਤੇ ਉਹਨਾਂ ਦੇ ਪਤੀ ਸਾਹਿਲ ਨੇ ਇੱਕਠੇ ਮਿਲ ਕੇ ਲਿਆ ਹੈ ।

https://www.instagram.com/p/BoV-fOnA5n8/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network