ਕੀ ਬਿੱਗ ਬੌਸ ਕੰਟੈਸਟੈਂਟ ਦੇਬੋਲੀਨਾ ਨੇ ਅਦਾਕਾਰ ਵਿਸ਼ਾਲ ਸਿੰਘ ਨਾਲ ਕੀਤੀ ਸਗਾਈ, ਜਾਣੋ ਅਸਲ ਸੱਚਾਈ

written by Pushp Raj | February 03, 2022

ਬਿੱਗ ਬੌਸ ਕੰਟੈਸਟੈਂਟ ਤੇ ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਦੇਵੋਲੀਨਾ ਭੱਟਾਚਾਰਜੀ (Devoleena Bhattacharjee) ਅਸਲ ਵਿੱਚ ਕਿਸੇ ਦੇ ਘਰ ਦੀ ਨੂੰਹ ਬਣਨ ਜਾ ਰਹੀ ਹੈ। ਸਾਥ ਨਿਭਾਨਾ ਸਾਥੀਆ ਦੀ ਸੰਸਕਾਰੀ ਨੂੰਹ ਗੋਪੀ ਕੀ ਆਪਣੇ ਆਨਸਕ੍ਰੀਨ ਦਿਓਰ ਵਿਸ਼ਾਲ ਨਾਲ ਵਿਆਹ ਕਰਾਵੇਗੀ ? ਅਸਲ ਸੱਚਾਈ ਜਾਨਣ ਲਈ ਪੜ੍ਹੋ ਇਹ ਖ਼ਬਰ।

 

ਦੇਵੋਲੀਨਾ ਭੱਟਾਚਾਰਜੀ ਬਿੱਗ ਬੌਸ ਨੂੰ ਲੈ ਕੇ ਚਰਚਾ 'ਚ ਰਹੀ ਪਰ ਇਸ ਤੋਂ ਬਾਅਦ ਅਚਾਨਕ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਤਸਵੀਰਾਂ ਨੇ ਫੈਨਜ਼ 'ਚ ਸਨਸਨੀ ਫੈਲਾ ਦਿੱਤੀ ਹੈ। ਸਰਜਰੀ ਕਰਵਾ ਕੇ ਦੇਵੋਲੀਨਾ ਆਪਣੇ ਘਰ ਵਾਪਸ ਆ ਗਈ ਹੈ।

 

 

ਘਰ ਆਉਂਦੇ ਹੀ ਦੇਵੋਲੀਨਾ ਨੇ ਆਪਣੇ ਬੁਆਏਫ੍ਰੈਂਡ ਵਿਸ਼ਾਲ ਸਿੰਘ ਸਗਾਈ ਕਰ ਲਈ ਹੈ। ਦੇਵੋਲੀਨਾ ਨੇ ਇਹ ਖ਼ਬਰ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀ। ਦੇਵੋਲੀਨਾ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ 'ਚ ਵਿਸ਼ਾਲ ਨੂੰ ਵੈਲੇਨਟਾਈਨ ਡੇਅ ਤੋਂ ਪਹਿਲਾਂ ਪ੍ਰਪੋਜ਼ ਕਰਦੇ ਦੇਖਿਆ ਗਿਆ ਹੈ।


ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਵਿਸ਼ਾਲ ਸਿੰਘ ਘੁਟਨੇ 'ਤੇ ਬੈਠ ਕੇ ਦੇਵੋਲੀਨਾ ਨੂੰ ਪਰਪੋਜ਼ ਕਰ ਰਹੇ ਹਨ। ਆਪਣੀ ਵੱਖੋ-ਵੱਖ ਤਸਵੀਰਾਂ ਸ਼ੇਅਰ ਕਰਦੇ ਹੋਏ ਵਿਸ਼ਾਲ ਸਿੰਘ ਨੇ ਕੈਪਸ਼ਨ ਦਿੱਤਾ, " ਇਹ ਆਫ਼ੀਸ਼ੀਅਲ ਹੈ।💍❤️ ਅਸੀਂ ਆਪਣੇ ਸਾਰੇ ਪ੍ਰਸ਼ੰਸਕਾਂ ਅਤੇ ਪਿਆਰਿਆਂ ਨਾਲ ਇੱਕ ਬਹੁਤ ਹੀ ਖਾਸ ਖਬਰ ਸਾਂਝੀ ਕਰਨਾ ਚਾਹੁੰਦੇ ਹਾਂ। ਅੱਜ ਰਾਤ 9 ਵਜੇ ਤੁਹਾਨੂੰ ਇੰਸਟਾਗ੍ਰਾਮ 'ਤੇ ਲਾਈਵ ਮਿਲਦੇ ਹਾਂ।"

 

 

ਹੋਰ ਪੜ੍ਹੋ : ਐਸ਼ਵਰਿਆ ਰਜਨੀਕਾਂਤ ਨੂੰ ਹੋਇਆ ਕੋਰੋਨਾ, ਇਲਾਜ ਲਈ ਹਸਪਤਾਲ 'ਚ ਭਰਤੀ

ਤਸਵੀਰਾਂ ਵਿੱਚ ਦੇਵੋਲੀਨਾ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ ਤੇ ਉਹ ਆਪਣੀ ਸਗਾਈ ਦੀ ਰਿੰਗ ਫਲਾਂਟ ਕਰਦੀ ਹੋਈ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਦੇਵੋਲੀਨਾ ਨੇ ਵੀ ਲਿਖਿਆ, ਆਈ ਲਵ ਯੂ ਵਿਸ਼ੂ।

ਦੋਹਾਂ ਦੀ ਇਨ੍ਹਾਂ ਤਸਵੀਰਾਂ ਨੂੰ ਵੇਖਣ ਤੋਂ ਬਾਅਦ ਕਈ ਫੈਨਜ਼ ਨੇ ਦੋਹਾਂ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਫੈਨਜ਼ ਦੀ ਪ੍ਰਤੀਕੀਰਿਆ ਨੂੰ ਵੇਖਦੇ ਹੋਏ ਦੋਹਾਂ ਨੇ ਇੱਕ ਹੋਰ ਵੀਡੀਓ ਸ਼ੇਅਰ ਕਰਕੇ ਦੱਸਿਆ ਦੋਵੇਂ ਬਹੁਤ ਜਲਦੀ ਹੀ ਇੱਕ ਵੀਡੀਓ ਗੀਤ ਕਰਨ ਜਾ ਰਹੇ ਹਨ। ਇਸ ਤੋਂ ਬਾਅਦ ਫੈਨਜ਼ ਨੇ ਵੱਖ-ਵੱਖ ਕਮੈਂਟ ਕਰਕੇ ਆਪਣੀ ਪ੍ਰਤੀਕੀਰਿਆ ਦਿੱਤੀ ਹੈ। ਫੈਨਜ਼ ਨੇ ਦੋਹਾਂ ਨੂੰ ਨਵੇਂ ਪ੍ਰੋਜੈਕਟ ਲਈ ਵਧਾਈ ਦਿੱਤੀ।

 

View this post on Instagram

 

A post shared by Devoleena Bhattacharjee (@devoleena)

You may also like