ਕੀ ਜੈਸਮੀਨ ਭਸੀਨ ਅਤੇ ਅਲੀ ਗੋਨੀ ਨੇ ਕਰਵਾ ਲਿਆ ਹੈ ਵਿਆਹ, ਲਾੜੀ ਦੇ ਲਿਬਾਸ ‘ਚ ਸੱਜੀ ਨਜ਼ਰ ਆਈ ਅਦਾਕਾਰਾ

written by Shaminder | October 15, 2022 02:38pm

ਜੈਸਮੀਨ ਭਸੀਨ (Jasmin Bhasin)  ਇਨ੍ਹੀਂ ਦਿਨੀ ਗਿੱਪੀ ਗਰੇਵਾਲ ਦੇ ਨਾਲ ਆਪਣੀ ਫ਼ਿਲਮ ‘ਹਨੀਮੂਨ’ ਨੂੰ ਲੈ ਕੇ ਚਰਚਾ ‘ਚ ਹੈ । ਇਸ ਫ਼ਿਲਮ ਦੀ ਪ੍ਰਮੋਸ਼ਨ ‘ਚ ਅਦਾਕਾਰਾ ਜੁਟੀ ਹੋਈ ਹੈ । ਇਸੇ ਦੌਰਾਨ ਉਸ ਦੀਆਂ ਚੂੜੇ ਵਾਲੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ । ਜਿਸ ਤੋਂ ਪ੍ਰਸ਼ੰਸਕ ਇਹ ਅੰਦਾਜ਼ਾ ਲਗਾ ਰਹੇ ਹਨ ਕਿ ਸ਼ਾਇਦ ਅਦਾਕਾਰਾ ਨੇ ਚੁੱਪ ਚੁਪੀਤੇ ਵਿਆਹ ਕਰਵਾ ਲਿਆ ਹੈ । ਅਦਾਕਾਰਾ ਤੋਂ ਉਸਦੇ ਫੈਨਸ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛ ਰਹੇ ਹਨ ।

aly goni and jasmine Bhasin ,,-min

ਹੋਰ ਪੜ੍ਹੋ : ‘ਬਾਗ਼ੀ ਦੀ ਧੀ’ ਲੈ ਕੇ ਆ ਰਹੀ ਹੈ ਆਪਣੀ ਬਹਾਦਰੀ ਦੀ ਗਾਥਾ; ਜਾਣੋ ਕਦੋਂ ਰਿਲੀਜ਼ ਹੋਵੇਗਾ ਟ੍ਰੇਲਰ

ਕੀ ਉਸ ਨੇ ਵਿਆਹ ਕਰਵਾ ਲਿਆ ਹੈ ? ਪਰ ਅਜਿਹਾ ਨਹੀਂ ਹੈ ਕਿਉਂਕਿ ਇਹ ਤਸਵੀਰਾਂ ਗਿੱਪੀ ਗਰੇਵਾਲ ਅਤੇ ਜੈਸਮੀਨ ਭਸੀਨ ਦੀ ਫ਼ਿਲਮ ‘ਹਨੀਮੂਨ’ ਦੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

aly goni and jasmine Bhasin ,,-min image From instgram

ਹੋਰ ਪੜ੍ਹੋ : ਇੰਦਰਜੀਤ ਨਿੱਕੂ ਦਾ ਅੱਜ ਹੈ ਜਨਮ ਦਿਨ, ਜਨਮਦਿਨ ‘ਤੇ ਜਾਣੋਂ ਕਿਵੇਂ ਬਣਾਈ ਇੰਡਸਟਰੀ ‘ਚ ਪਛਾਣ

ਦੱਸ ਦਈਏ ਕਿ ਜੈਸਮੀਨ ਭਸੀਨ ਇਨ੍ਹੀਂ ਦਿਨੀਂ ਫ਼ਿਲਮ ‘ਹਨੀਮੂਨ’ ਦੇ ਪ੍ਰਮੋਸ਼ਨ ‘ਚ ਜੁਟੀ ਹੋਈ ਹੈ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ । ਜੈਸਮੀਨ ਭਸੀਨ ਅਤੇ ਅਲੀ ਗੋਨੀ ਪਿਛਲੇ ਕਾਫੀ ਸਮੇਂ ਤੋਂ ਰਿਲੇਸ਼ਨਸ਼ਿਪ ‘ਚ ਹਨ ।

jasmine Bhasin image from instagram

ਜੈਸਮੀਨ ਭਸੀਨ ਅਕਸਰ ਆਪਣੀ ਕਿਊਟਨੈੱਸ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਦੀ ਦਿਖਾਈ ਦਿੰਦੀ ਹੈ । ਪ੍ਰੋਫੈਸ਼ਨਲ ਲਾਈਫ ਦੇ ਨਾਲ ਨਾਲ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ ‘ਚ ਰਹਿੰਦੀ ਹੈ ।ਐਕਟਰ ਅਲੀ ਗੋਨੀ ਦੇ ਨਾਲ ਉਸ ਦੀ ਡੇਟਿੰਗ ਦੀਆਂ ਖ਼ਬਰਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ।

 

View this post on Instagram

 

A post shared by Sherya♡JasLy (@jaslyxsherya)

You may also like