ਕੀ ਮਾਧੁਰੀ ਦੀਕਸ਼ਿਤ ਨੇ ਕਰਵਾਈ ਸਰਜਰੀ? ਵੀਡੀਓ ਦੇਖਣ ਤੋਂ ਬਾਅਦ ਯੂਜ਼ਰਸ ਨੇ ਕਿਹਾ, 'ਚਿਹਰੇ ਦਾ ਕੀ ਹਾਲ ਕਰ ਲਿਆ'

written by Lajwinder kaur | September 05, 2022

Madhuri Dixit Viral Video: ਬਾਲੀਵੁੱਡ ਜਗਤ ਦੀ ਖ਼ੂਬਸੂਰਤ ਅਦਾਕਾਰਾ ਮਾਧੁਰੀ ਦੀਕਸ਼ਿਤ ਨੇ ਲੰਮੇ ਸਮੇਂ ਤੱਕ ਰਾਜ ਕੀਤਾ ਹੈ ਅਤੇ ਅੱਜ ਵੀ ਉਸ ਦਾ ਜਲਵਾ ਬਰਕਰਾਰ ਹੈ। ਏਨੀਂ ਦਿਨੀਂ ਉਹ ਟੀਵੀ ਦੇ ਕਈ ਰਿਆਲਟੀ ਸ਼ੋਅ ‘ਚ ਬਤੌਰ ਜੱਜ ਦੀ ਭੂਮਿਕਾ ‘ਚ ਨਜ਼ਰ ਆਉਂਦੀ ਰਹਿੰਦੀ ਹੈ।

ਬਾਲੀਵੁੱਡ ਦੀ ‘ਧੱਕ ਧੱਕ’ ਗਰਲ ਮਾਧੁਰੀ ਦੀਕਸ਼ਿਤ ਜੋ ਕਿ 'ਝਲਕ ਦਿਖਲਾ ਜਾ 10' 'ਚ ਜੱਜ ਬਣ ਚੁੱਕੀ ਹੈ। ਉਨ੍ਹਾਂ ਤੋਂ ਇਲਾਵਾ ਸ਼ੋਅ ਦੇ ਹੋਰ ਜੱਜ ਕਰਨ ਜੌਹਰ ਅਤੇ ਨੋਰਾ ਫਤੇਹੀ ਹਨ। ਸੋਮਵਾਰ ਨੂੰ ਪਪਰਾਜ਼ੀ ਨੇ ਉਸ ਨੂੰ ਸੈੱਟ 'ਤੇ ਦੇਖਿਆ। ਉਸ ਨੇ ਲਾਲ ਰੰਗ ਦੀ ਸਾੜ੍ਹੀ ਪਾਈ ਹੋਈ ਸੀ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ : ਸਰਗੁਣ ਮਹਿਤਾ ਖੱਟ ਰਹੀ ਹੈ ਵਾਹ ਵਾਹੀ, ਫ਼ਿਲਮ ‘ਕਠਪੁਤਲੀ’ ਨੰਬਰ ਇੱਕ 'ਤੇ ਕਰ ਰਹੀ ਟ੍ਰੈਂਡ, ਅਦਾਕਾਰਾ ਨੇ ਸਾਂਝੀ ਕੀਤੀ ਪੋਸਟ

madhuri dixit image source instagram

ਮਾਧੁਰੀ ਦੀਕਸ਼ਿਤ ਪਪਰਾਜ਼ੀ ਦੇ ਸਾਹਮਣੇ ਪੋਜ਼ ਦਿੰਦੀ ਨਜ਼ਰ ਆਈ ਹੈ। ਮਾਧੁਰੀ ਆਪਣੀ ਮਿਲੀਅਨ ਡਾਲਰ ਮੁਸਕਰਾਹਟ ਲਈ ਜਾਣੀ ਜਾਂਦੀ ਹੈ ਪਰ ਇਸ ਵਾਰ ਉਸ ਦੇ ਬੁੱਲ੍ਹਾਂ ਦੀ ਸ਼ਕਲ 'ਚ ਥੋੜਾ ਜਿਹਾ ਬਦਲਾਅ ਨਜ਼ਰ ਆਇਆ, ਜਿਸ ਤੋਂ ਬਾਅਦ ਯੂਜ਼ਰਸ ਨੇ ਉਸ ਦੇ ਬੁੱਲ੍ਹਾਂ ਦੀ ਸਰਜਰੀ ਬਾਰੇ ਕਿਆਸ ਲਗਾਉਣੇ ਸ਼ੁਰੂ ਕਰ ਦਿੱਤੇ। ਕਈ ਯੂਜ਼ਰਸ ਨੇ ਵੀਡੀਓ 'ਤੇ ਲਿਖਿਆ ਕਿ ਕੀ ਉਨ੍ਹਾਂ ਨੇ ਬੋਟੌਕਸ ਕਰਵਾਇਆ ਹੈ। ਇਸ ਵੀਡੀਓ ਨੂੰ ਵਿਰਲ ਭਿਯਾਨੀ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤਾ ਹੈ।

maduri dixit image image source instagram

ਇਕ ਯੂਜ਼ਰ ਨੇ ਲਿਖਿਆ, 'ਬੋਟਾਕਸ ਨਾਲ ਉਸ ਦਾ ਚਿਹਰੇ ਨੂੰ ਕੀ ਹੋ ਗਿਆ ਹੈ?'  ਇਕ ਯੂਜ਼ਰ ਨੇ ਕਿਹਾ, 'ਬਹੁਤ ਜ਼ਿਆਦਾ ਬੋਟੌਕਸ।' ਇਕ ਹੋਰ ਨੇ ਕਿਹਾ, 'ਚਿਹਰਾ ਬਹੁਤ ਖਰਾਬ ਲੱਗ ਰਿਹਾ ਹੈ।' ਇਕ ਯੂਜ਼ਰ ਨੇ ਲਿਖਿਆ, ‘ ਚਿਹਰੇ ਦੀ ਹਾਲਤ ਖਰਾਬ ਕਰ ਦਿੱਤੀ।’ ਇਸ ਦੇ ਨਾਲ ਹੀ ਪ੍ਰਸ਼ੰਸਕਾਂ ਨੇ ਉਸ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਉਹ ਉਮਰ ਦੇ ਨਾਲ-ਨਾਲ ਖੂਬਸੂਰਤ ਹੋ ਗਈ ਹੈ।

comments image source instagram

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਯੂਜ਼ਰਸ ਨੇ ਮਾਧੁਰੀ ਦੇ ਲਿਪ ਸਰਜਰੀ 'ਤੇ ਟਿੱਪਣੀ ਕੀਤੀ ਹੈ। ਪਿਛਲੇ ਮਹੀਨੇ ਦੀ ਸ਼ੁਰੂਆਤ 'ਚ ਜਦੋਂ ਉਹ 'ਝਲਕ ਦਿਖਲਾ ਜਾ 10' ਦੇ ਪ੍ਰੋਮੋ ਸ਼ੂਟ ਲਈ ਨਜ਼ਰ ਆਈ ਸੀ ਤਾਂ ਯੂਜ਼ਰਸ ਨੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਸਨ।

 

 

View this post on Instagram

 

A post shared by Viral Bhayani (@viralbhayani)

You may also like