Dilip Joshi Birthday: ਇੱਕ ਸ਼ੋਅ ਨੇ ਬਦਲੀ ਦਿਲੀਪ ਜੋਸ਼ੀ ਦੀ ਜ਼ਿੰਦਗੀ, ਜੇਠਾਲਾਲ ਬਣ ਕੇ ਦਰਸ਼ਕਾਂ ਦੇ ਦਿਲਾਂ 'ਤੇ ਕੀਤਾ ਰਾਜ

written by Pushp Raj | May 26, 2022

ਮਸ਼ਹੂਰ ਟੀਵੀ ਅਦਾਕਾਰ ਦਿਲੀਪ ਜੋਸ਼ੀ ਦਾ ਅੱਜ ਜਨਮਦਿਨ ਹੈ। ਇੱਕ ਦੌਰ ਸੀ ਜਦੋਂ ਦਿਲੀਪ ਜੋਸ਼ੀ ਨੇ ਆਪਣੇ ਕਰੀਅਰ ਲਈ ਕੜਾ ਸੰਘਰਸ਼ ਕੀਤਾ। ਬਾਲੀਵੁੱਡ ਦੇ ਕਈ ਮਸ਼ਹੂਰ ਅਦਾਕਾਰਾਂ ਨਾਲ ਕੰਮ ਕਰਨ ਦੇ ਬਾਵਜੂਦ ਦਿਲੀਪ ਜੋਸ਼ੀ ਨੂੰ ਸਫਲਤਾ ਨਹੀਂ ਮਿਲੀ, ਪਰ ਇੱਕ ਸ਼ੋਅ ਨੇ ਉਨ੍ਹਾਂ ਦਾ ਕਰੀਅਤ ਤੇ ਕਿਸਮਤ ਦੋਵੇਂ ਬਦਲ ਦਿੱਤੇ। ਆਓ ਅੱਜ ਦਿਲੀਪ ਜੋਸ਼ੀ ਉਰਫ ਜੇਠਾਲਾਲ ਦੇ ਜਨਮਦਿਨ ਦੇ ਮੌਕੇ 'ਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੀਆਂ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ।

image From instagram

ਤੁਸੀਂ ਕਾਮੇਡੀ ਟੀਵੀ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੇ ਜੇਠਾਲਾਲ ਨੂੰ ਜ਼ਰੂਰ ਪਛਾਣਿਆ ਹੋਵੇਗਾ। ਦਿਲੀਪ ਜੋਸ਼ੀ ਉਰਫ ਜੇਠਾਲਾਲ ਨੇ ਹਰ ਭਾਰਤੀ ਘਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਦਿਲੀਪ ਜੋਸ਼ੀ ਆਪਣੀ ਅਦਾਕਾਰੀ ਅਤੇ ਕਾਮੇਡੀ ਦੇ ਵੱਖਰੇ ਅੰਦਾਜ਼ ਨਾਲ ਲੋਕਾਂ ਦੇ ਦਿਲਾਂ 'ਚ ਰਾਜ ਕਰਦੇ ਹਨ।

ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਸਾਲ 2008 ਤੋਂ ਲਗਾਤਾਰ ਪ੍ਰਸਾਰਿਤ ਹੋ ਰਿਹਾ ਹੈ। ਦਿਲੀਪ ਜੋਸ਼ੀ ਦੀ ਅਦਾਕਾਰੀ ਅਤੇ ਜੇਠਾਲਾਲ ਦੇ ਰਵੱਈਏ ਦਾ ਹਰ ਕੋਈ ਕਾਇਲ ਹੈ, ਪਰ ਦਿਲਚਸਪ ਗੱਲ ਇਹ ਹੈ ਕਿ ਇਸ ਸ਼ੋਅ ਨੂੰ ਕਰਨ ਤੋਂ ਤੁਰੰਤ ਪਹਿਲਾਂ ਹੀ ਦਿਲੀਪ ਜੋਸ਼ੀ ਨੇ ਅਦਾਕਾਰੀ ਦੀ ਦੁਨੀਆ ਛੱਡਣ ਦੀ ਤਿਆਰੀ ਕਰ ਲਈ ਸੀ। ਇਸ ਸ਼ੋਅ ਤੋਂ ਪਹਿਲਾਂ ਵੀ ਦਿਲੀਪ ਜੋਸ਼ੀ ਐਕਟਿੰਗ ਕਰਦੇ ਸਨ ਪਰ ਉਨ੍ਹਾਂ ਨੇ ਟੀਵੀ ਸੀਰੀਅਲਾਂ ਅਤੇ ਫਿਲਮਾਂ 'ਚ ਛੋਟੀਆਂ-ਛੋਟੀਆਂ ਭੂਮਿਕਾਵਾਂ ਕੀਤੀਆਂ।

image From instagram

ਸ਼ੋਅ 'ਤਾਰਕ ਮਹਿਤਾ' ਦੇ ਆਫਰ ਤੋਂ ਪਹਿਲਾਂ ਦਲੀਪ ਇਕ ਹੋਰ ਸੀਰੀਅਲ 'ਚ ਕੰਮ ਕਰ ਰਹੇ ਸਨ ਪਰ ਉਹ ਸੀਰੀਅਲ ਬੰਦ ਹੋ ਗਿਆ ਸੀ। ਅਜਿਹੇ 'ਚ ਦਿਲੀਪ ਪੂਰਾ ਸਾਲ ਬੇਰੋਜ਼ਗਾਰ ਰਹੇ। ਇਹੀ ਕਾਰਨ ਸੀ ਕਿ ਉਸ ਨੇ ਗਲੈਮਰ ਸ਼ਬਦ ਤੋਂ ਦੂਰ ਰਹਿਣ ਦਾ ਮਨ ਬਣਾ ਲਿਆ ਸੀ। ਫਿਰ ਅਚਾਨਕ 2008 ਵਿੱਚ ਦਿਲੀਪ ਜੋਸ਼ੀ ਨੂੰ ਇਹ ਸ਼ੋਅ ਆਫਰ ਹੋਇਆ ਅਤੇ ਉਨ੍ਹਾਂ ਦੀ ਕਿਸਮਤ ਬਦਲ ਗਈ।

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਤਾਰਕ ਮਹਿਤਾ ਸ਼ੋਅ ਲਈ ਦਿਲੀਪ ਮੇਕਰਸ ਦੀ ਪਹਿਲੀ ਪਸੰਦ ਨਹੀਂ ਸਨ। ਦਿਲੀਪ ਜੋਸ਼ੀ ਤੋਂ ਪਹਿਲਾਂ ਕਈ ਕਲਾਕਾਰਾਂ ਨੂੰ ਜੇਠਾਲਾਲ ਦੀ ਭੂਮਿਕਾ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਸਾਰਿਆਂ ਨੇ ਇਹ ਭੂਮਿਕਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਹ ਰਾਜਪਾਲ ਯਾਦਵ, ਕੀਕੂ ਸ਼ਾਰਦਾ, ਅਲੀ ਅਸਗਰ, ਅਹਿਸਾਨ ਕੁਰੈਸ਼ੀ, ਯੋਗੇਸ਼ ਤ੍ਰਿਪਾਠੀ ਆਦਿ ਕਲਾਕਾਰਾਂ ਦੇ ਇਨਕਾਰ ਕਰਨ 'ਤੇ ਦਿਲੀਪ ਜੋਸ਼ੀ ਕੋਲ ਆਇਆ। ਇਸ ਤੋਂ ਬਾਅਦ ਉਨ੍ਹਾਂ ਨੂੰ ਕਦੇ ਪਿੱਛੇ ਮੁੜ ਕੇ ਨਹੀਂ ਦੇਖਣਾ ਪਿਆ।

ਦਿਲੀਪ ਜੋਸ਼ੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਬੈਕਸਟੇਜ ਕਲਾਕਾਰ ਵਜੋਂ ਕਮਰਸ਼ੀਅਲ ਸਟੇਜ ਤੋਂ ਕੀਤੀ ਸੀ। ਆਪਣੇ ਹਰ ਰੋਲ ਲਈ ਉਹ ਸਿਰਫ 50 ਰੁਪਏ ਫੀਸ ਲੈਂਦੇ ਸਨ। ਇਸ ਦਾ ਕਾਰਨ ਇਹ ਸੀ ਕਿ ਦਿਲੀਪ ਜੋਸ਼ੀ ਨੂੰ ਰੰਗਮੰਚ ਦਾ ਬਹੁਤ ਸ਼ੌਕ ਸੀ ਕਿ ਉਹ ਇਸ ਰਕਮ ਲਈ ਵੀ ਖੁਸ਼ੀ-ਖੁਸ਼ੀ ਕੰਮ ਕਰਦੇ ਸੀ। ਉਨ੍ਹਾਂ ਦੀ ਮਿਹਨਤ ਅਤੇ ਕਿਸਮਤ ਰੰਗ ਲਿਆਈ ਅਤੇ ਅੱਜ ਉਹ ਉਸ ਪੜਾਅ 'ਤੇ ਹਨ ਜਦੋਂ ਉਨ੍ਹਾਂ ਪ੍ਰਤੀ ਐਪੀਸੋਡ 1.5 ਲੱਖ ਰੁਪਏ ਤੱਕ ਦੀ ਰਕਮ ਅਦਾ ਕੀਤੀ ਜਾਂਦੀ ਹੈ।

image From instagram

ਹੋਰ ਪੜ੍ਹੋ :  ‘Voice Of Punjab Chhota Champ 8’: ਜਲੰਧਰ ਦੇ ਆਡੀਸ਼ਨ ‘ਚ ਬਾਲ ਕਲਾਕਾਰਾਂ ਨੇ ਬਿਖੇਰਿਆ ਆਪਣੀ ਆਵਾਜ਼ ਦਾ ਜਾਦੂ

ਦੱਸ ਦੇਈਏ ਕਿ ਦਿਲੀਪ ਜੋਸ਼ੀ ਲਗਭਗ 25 ਸਾਲਾਂ ਤੋਂ ਗੁਜਰਾਤੀ ਥੀਏਟਰ ਦਾ ਹਿੱਸਾ ਰਹੇ ਹਨ। ਉਨ੍ਹਾਂ ਦਾ ਆਖਰੀ ਨਾਟਕ ‘ਦਇਆ ਭਾਈ ਦੋ ਧਾਇਆ’ ਸੀ, ਜੋ 2007 ਵਿੱਚ ਸਮਾਪਤ ਹੋਇਆ। ਇਸ ਤੋਂ ਬਾਅਦ ਉਹ ਇੱਕ ਸਾਲ ਤੱਕ ਬੇਰੁਜ਼ਗਾਰ ਰਹੇ ਅਤੇ 2008 ਵਿੱਚ ਉਸ ਨੂੰ ਜੇਠਾਲਾਲ ਦੇ ਕਿਰਦਾਰ ਦਾ ਆਫਰ ਮਿਲਿਆ। ਇਸ ਕਿਰਦਾਰ ਤੇ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਨੇ ਦਿਲੀਪ ਦੀ ਕਿਸਮਤ ਪੂਰੀ ਤਰ੍ਹਾਂ ਬਦਲ ਦਿੱਤੀ।

You may also like