Trending:
ਦਿਲੀਪ ਕੁਮਾਰ ਦੀ ਇੱਕ ਵਾਰ ਫਿਰ ਵਿਗੜੀ ਸਿਹਤ, ਹਸਪਤਾਲ ‘ਚ ਦਾਖਿਲ
ਦਿਲੀਪ ਕੁਮਾਰ ਦੀ ਇੱਕ ਵਾਰ ਫਿਰ ਸਿਹਤ ਵਿਗੜ ਗਈ ਹੈ । ਉਹਨਾਂ ਨੂੰ ਮੁੰਬਈ ਦੇ ਹਿੰਦੁਜਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਖ਼ਬਰਾਂ ਦੀ ਮੰਨੀਏ ਤਾਂ ਉਨ੍ਹਾਂ ਨੂੰ ਸਾਹ ਲੈਣ 'ਚ ਤਕਲੀਫ ਹੋ ਰਹੀ ਹੈ। ਉਹਨਾਂ ਦੀ ਇਹ ਤਕਲੀਫ ਲਗਾਤਾਰ ਵੱਧਦੀ ਹੀ ਜਾ ਰਹੀ ਸੀ ਜਿਸ ਤੋਂ ਬਾਅਦ ਪਰਿਵਾਰ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਹਸਪਤਾਲ ਲੈ ਜਾਣ 'ਚ ਦੇਰੀ ਨਹੀਂ ਕੀਤੀ।

ਹੋਰ ਪੜ੍ਹੋ :

98 ਸਾਲ ਦੇ ਦਿਲੀਪ ਕੁਮਾਰ ਨੂੰ 10 ਦਿਨ ਪਹਿਲਾਂ ਹੀ ਮੁੰਬਈ ਹਿੰਦੁਜਾ ਹਸਪਤਾਲ ਤੋਂ ਛੁੱਟੀ ਮਿਲੀ ਸੀ। ਇੱਥੇ ਉਨ੍ਹਾਂ ਦੇ ਫੇਫੜਿਆਂ 'ਚ ਪਾਣੀ ਭਰਨ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੂੰ ਦਾਖਲ ਕਰਵਾਇਆ ਗਿਆ ਸੀ।

ਕਰੀਬ 10 ਦਿਨ ਦੇ ਇਲਾਜ 'ਚ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਸੀ। ਅਜਿਹੇ 'ਚ ਜਲਦੀ-ਜਲਦੀ ਉਨ੍ਹਾਂ ਦੇ ਹਸਪਤਾਲ 'ਚ ਦਾਖਲ ਹੋਣ ਦੀਆਂ ਖ਼ਬਰਾਂ ਨਾਲ ਫੈਨਜ਼ ਦੇ ਦਿਲ 'ਚ ਭਾਰੀ ਚਿੰਤਾ ਹੈ। ਉਹ ਲਗਾਤਾਰ ਉਨ੍ਹਾਂ ਦੇ ਜਲਦ ਸਿਹਤਮੰਦ ਹੋਣ ਦੀ ਦੁਆ ਕਰ ਰਹੇ ਹਨ।