ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਫ਼ਿਲਮ ‘ਛੜਾ’ ਦਾ ਟਰੇਲਰ ਹੋਇਆ ਰਿਲੀਜ਼, ਕੈਲੀ ਜਾਂ ਨੀਰੂ ਕਿਸ ਨੂੰ ਵਿਆਹ ਕੇ ਲਿਆਉਣਗੇ ਦਿਲਜੀਤ ?

Reported by: PTC Punjabi Desk | Edited by: Lajwinder kaur  |  May 21st 2019 10:47 AM |  Updated: May 21st 2019 10:53 AM

ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਫ਼ਿਲਮ ‘ਛੜਾ’ ਦਾ ਟਰੇਲਰ ਹੋਇਆ ਰਿਲੀਜ਼, ਕੈਲੀ ਜਾਂ ਨੀਰੂ ਕਿਸ ਨੂੰ ਵਿਆਹ ਕੇ ਲਿਆਉਣਗੇ ਦਿਲਜੀਤ ?

ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਫ਼ਿਲਮ ‘ਛੜਾ’ ਜਿਸ ਦੀ ਲੰਬੇ ਸਮੇਂ ਤੋਂ ਪ੍ਰਸ਼ੰਸਕਾਂ ਵੱਲੋਂ ਉਡੀਕ ਕੀਤੀ ਜਾ ਰਹੀ ਸੀ ਤੇ ਹੁਣ ਇਹ ਇੰਤਜ਼ਾਰ ਦੀਆਂ ਘੜੀਆਂ ਮੁਕ ਗਈਆਂ ਨੇ ਤੇ ਫ਼ਿਲਮ ਦਾ ਸ਼ਾਨਦਾਰ ਟਰੇਲਰ ਦਰਸ਼ਕਾਂ ਦੇ ਸਨਮੁਖ ਹੋ ਗਿਆ ਹੈ। ਟਰੇਲਰ ‘ਚ ਨੀਰੂ ਬਾਜਵਾ ਤੇ ਦਿਲਜੀਤ ਦੋਸਾਂਝ ਦੀ ਨੋਕ-ਝੋਕ ਦੇਖਣ ਨੂੰ ਮਿਲ ਰਹੀ ਹੈ।

ਹੋਰ ਵੇਖੋ:ਦੇਖੋ ਵੀਡੀਓ ਜਦੋਂ ਅੰਗਰੇਜ਼ਨ ਬੀਬੀਆਂ ਨੇ ਪਾਏ ਦਿਲਜੀਤ ਦੋਸਾਂਝ ਦੇ ਗੀਤ ‘ਤੇ ਭੰਗੜੇ

ਫ਼ਿਲਮ ਦਾ ਟਰੇਲਰ ਬਹੁਤ ਹਾਸੋਹੀਣਾ ਹੈ ਜਿਸ ਨੂੰ ਦੇਖ ਕੇ ਸਰੋਤਿਆਂ ਦਾ ਹੱਸ-ਹੱਸ ਕੇ ਢਿੱਡਾਂ ਪੀੜੀ ਹੋ ਜਾਣਗੀਆਂ। ਨੌਜਵਾਨਾਂ ਵੱਲੋਂ ਵਿਆਹ ਨਾ ਕਰਵਾਉਣ ਦੇ ਫ਼ੈਸਲੇ ਨੂੰ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਹੈ। ਤਿੰਨ ਮਿੰਟ ਬਾਈ ਸੈਕਿੰਡ ਦਾ ਇਹ ਟਰੇਲਰ ‘ਚ ਇਕੱਲੇਪਣ, ਪਿਆਰ ਤੇ ਵਿਆਹ ਸਾਰੇ ਹੀ ਰੰਗ ਪੇਸ਼ ਕੀਤੇ ਗਏ ਨੇ। ਟਰੇਲਰ ‘ਚ ਦਿਲਜੀਤ ਦੋਸਾਂਝ ਕੈਲੀ ਦਾ ਵੀ ਜਿਕਰ ਕਰਦੇ ਹੋਏ ਨਜ਼ਰ ਆ ਰਹੇ ਨੇ। ਇਹ ਤਾਂ ਜੱਗ ਜ਼ਾਹਿਰ ਹੈ ਕਿ ਦਿਲਜੀਤ ਦੋਸਾਂਝ ਹਾਲੀਵੁੱਡ ਸਟਾਰ ਕੈਲੀ ਜੇਨਰ ਦੇ ਬਹੁਤ ਵੱਡੇ ਪ੍ਰਸ਼ੰਸਕ ਨੇ। ਉਹ ਅਕਸਰ ਸ਼ੋਸਲ ਮੀਡੀਆ ਉੱਤੇ ਕੈਲੀ ਦੇ ਲਈ ਪੋਸਟਾਂ ਪਾਉਂਦੇ ਰਹਿੰਦੇ ਨੇ।

ਕਿਸਮਤ ਫ਼ਿਲਮ ਵਰਗੀ ਹਿੱਟ ਫ਼ਿਲਮ ਦੇਣ ਵਾਲੇ ਡਾਇਰੈਕਟਰ ਜਗਦੀਪ ਸਿੱਧੂ ਨੇ ਛੜਾ ਫ਼ਿਲਮ ਨੂੰ ਹੀ ਡਾਇਰੈਕਟ ਕੀਤਾ ਹੈ ਤੇ ਇਸ ਫ਼ਿਲਮ ਦੀ ਕਹਾਣੀ ਵੀ ਖ਼ੁਦ ਜਗਦੀਪ ਸਿੱਧੂ ਨੇ ਲਿਖੀ ਹੈ। ਇਸ ਫ਼ਿਲਮ ਨੂੰ ਪ੍ਰੋਡਿਊਸ A&A advisors and Brat Films ਨੇ ਕੀਤਾ ਹੈ। । ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਛੜਾ ਫ਼ਿਲਮ 21 ਜੂਨ ਨੂੰ ਵਰਲਡ ਵਾਈਡ ਰਿਲੀਜ਼ ਹੋਵੇਗੀ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network