ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਲੈ ਕੇ ਆ ਰਹੇ ਨੇ ਨਵਾਂ ਰੋਮਾਂਟਿਕ ਗੀਤ ‘WHAT VE’, ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਗੀਤ ਦੀ ਪਹਿਲੀ ਝਲਕ

written by Lajwinder kaur | December 08, 2021

ਪੰਜਾਬੀ ਮਿਊਜ਼ਿਕ ਜਗਤ ਦੇ ਉੱਘੇ ਕਲਾਕਾਰ ਦਿਲਜੀਤ ਦੋਸਾਂਝ DILJIT DOSANJH ਜੋ ਆਪਣੀਆਂ ਫਿਲਮਾਂ ਅਤੇ ਗੀਤਾਂ ਕਰਕੇ ਸੁਰਖੀਆਂ ਚ ਬਣੇ ਰਹਿੰਦੇ ਨੇ। ਇੱਕ ਵਾਰ ਫਿਰ ਤੋਂ ਉਹ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਗਾਇਕ ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ 'ਤੇ ਇੱਕ ਗੁੱਡ ਨਿਊਜ਼ ਸਾਂਝੀ ਕੀਤੀ ਹੈ ਕਿ ਉਹ ਇਕ ਨਵਾਂ ਗੀਤ ਲੈ ਕੇ ਆ ਰਹੇ ਹਨ।

ਹੋਰ ਪੜ੍ਹੋ : ਅੰਕਿਤਾ ਲੋਖੰਡੇ ਨੇ ਆਪਣੇ ਹੋਣ ਵਾਲੇ ਪਤੀ ਵਿੱਕੀ ਜੈਨ ਦੇ ਨਾਲ ਆਪਣੇ ਪ੍ਰੀ-ਵੈਡਿੰਗ ਦੇ ਫੰਕਸ਼ਨ ਦਾ ਵੀਡੀਓ ਕੀਤਾ ਸਾਂਝਾ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

feature image of singer diljit dosanjha and nimart khaira from jodi movie-min Image Source: Instagram

ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਗੀਤ ਦੀ ਛੋਟੀ ਜਿਹੀ ਝਲਕ ਤਸਵੀਰ ਦੇ ਰੂਪ ਚ ਸਾਂਝੀ ਕੀਤੀ ਹੈ। ਉਨ੍ਹਾਂ ਨੇ ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ- 'What VE ..ਬ੍ਰੈਂਡ ਨਿਊ ਸੌਂਗ ਆ ਰਿਹਾ ਹੈ' । ਜੀ ਹਾਂ ਉਹ ਡਿਊਟ ਗੀਤ ਲੈ ਕੇ ਆ ਰਹੇ ਨੇ। ਇਸ ਗੀਤ ‘ਚ ਉਨ੍ਹਾਂ ਦਾ ਸਾਥ ਦੇਣਗੇ ਨਿਮਰਤ ਖਹਿਰਾ । ਤਸਵੀਰ ਚ ਨਿਮਰਤ ਖਹਿਰਾ ਗੁੱਸੇ ਦੇ ਨਾਲ ਦਿਲਜੀਤ ਦੋਸਾਂਝ ਵੱਲੋਂ ਦੇਖ ਰਹੀ ਹੈ ਪਰ ਦਿਲਜੀਤ ਬਹੁਤ ਹੀ ਪਿਆਰ ਦੇ ਨਾਲ ਗਾਇਕਾ ਵੱਲ ਦੇਖ ਰਿਹਾ ਹੈ। ਇਸ ਤਸਵੀਰ ਤੋਂ ਤਾਂ ਲੱਗਦਾ ਹੈ ਇਹ ਗੀਤ ਰੋਮਾਂਟਿਕ ਅਤੇ ਮਸਤੀ ਵਾਲਾ ਹੋਵੇਗਾ ।

ਹੋਰ ਪੜ੍ਹੋ : ਹੇਮਾ ਮਾਲਿਨੀ ਨੇ ਇਸ ਤਰ੍ਹਾਂ ਖਰਾਬ ਕੀਤੀ ਸੀ ਸ਼ਾਹਰੁਖ ਖ਼ਾਨ ਤੇ ਗੌਰੀ ਖ਼ਾਨ ਦੀ ਸੁਹਾਗ ਰਾਤ

Diljit Dosanjh Image Source: Instagram

ਦੱਸ ਦਈਏ 'What Ve' ਗੀਤ ਅਰਜਨ ਢਿੱਲੋਂ ਦਾ ਲਿਖਿਆ ਹੋਇਆ ਗੀਤ ਹੈ। ਇਸ ਤੋਂ ਇਲਾਵਾ ਵੀਡੀਓ ਨੂੰ ਬਲਜੀਤ ਸਿੰਘ ਦਿਓ ਨੇ ਡਾਇਰੈਕਟ ਕੀਤਾ ਹੈ ਅਤੇ ਮਿਊਜ਼ਿਕ ਦੇਸੀ ਕਰਿਊ ਵਾਲਿਆਂ ਦਾ ਹੋਵੇਗਾ। ਗਾਣੇ ਦੀ ਰਿਲੀਜ਼ ਡੇਟ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਆਸ ਹੈ ਕਿ ਇਹ ਗੀਤ ਜਲਦ ਹੀ ਦਰਸ਼ਕਾਂ ਦੇ ਰੁਬਰੂ ਹੋਵੇਗਾ। ਇਸ ਗੱਲ ਦਾ ਖੁਲਾਸਾ ਖੁਦ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾ ਲਾਈਵ ਦੌਰਾਨ ਕੀਤਾ ਸੀ। ਜਿਸ 'ਚ ਉਨ੍ਹਾਂ ਨੇ ਦੱਸਿਆ ਸੀ ਇਹ ਬਹੁਤ ਜਲਦ ਨਿਮਰਤ ਖਹਿਰਾ ਦੇ ਨਾਲ ਗੀਤ ਲੈ ਕੇ ਆ ਰਹੇ ਨੇ।

 

ਦੱਸ ਦਈਏ ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਜੋ ਕਿ ਪੰਜਾਬੀ ਫ਼ਿਲਮ ਜੋੜੀ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਣਗੇ। ਪ੍ਰਸ਼ੰਸਕ ਜੋੜੀ ਫ਼ਿਲਮ ਨੂੰ ਲੈ ਕੇ ਕਾਫੀ ਉਤਸੁਕ ਨੇ। ਹਾਲ ਹੀ ‘ਚ ਦਿਲਜੀਤ ਦੋਸਾਂਝ ਦੀ ‘ਹੌਸਲਾ ਰੱਖ’ ਫ਼ਿਲਮ ਨੇ ਖੂਬ ਵਾਹ ਵਾਹੀ ਖੱਟੀ ਹੈ।

 

 

View this post on Instagram

 

A post shared by DILJIT DOSANJH (@diljitdosanjh)

You may also like