ਕੀ ਇਸ ਕਾਰਨ ਦਿਲਜੀਤ ਦੋਸਾਂਝ ਦੀਆਂ ਫ਼ਿਲਮਾਂ ਹੁੰਦੀਆਂ ਹਨ ਹਿੱਟ !

written by Shaminder | December 04, 2019

ਛੜਾ ਵਰਗੀ ਹਿੱਟ ਫ਼ਿਲਮ ਦੇਣ ਵਾਲੇ ਦਿਲਜੀਤ ਦੋਸਾਂਝ ਹੁਣ ਆਪਣੀ ਅਗਲੀ ਫ਼ਿਲਮ 'ਚ ਰੁੱਝੇ ਹੋਏ ਹਨ । ਜਿੱਥੇ ਉਹ ਬਾਲੀਵੁੱਡ ਦੀ ਫ਼ਿਲਮ 'ਗੁੱਡ ਨਿਊਜ਼' ਨਜ਼ਰ ਆਉਣਗੇ ਇਸ ਦੇ ਨਾਲ ਹੀ ਆਉਂਦੇ ਸਾਲ ਉਹ ਛੜਾ ਫ਼ਿਲਮ ਵਰਗੀ ਇੱਕ ਹੋਰ ਹਿੱਟ ਫ਼ਿਲਮ ਲੈ ਕੇ ਦਰਸ਼ਕਾਂ 'ਚ ਹਾਜ਼ਰ ਹੋਣਗੇ । ਫ਼ਿਲਮ ਦਾ ਨਾਂਅ ਹੈ ਜੋੜੀ ,ਇਸ ਫ਼ਿਲਮ 'ਚ ਉਨ੍ਹਾਂ ਦੇ ਨਾਲ ਅਦਾਕਾਰਾ ਹੋਣਗੇ ਨਿਮਰਤ ਖਹਿਰਾ।

https://www.instagram.com/p/B5e3XJ9lW3_/

ਰੀਅਲ ਲਾਈਫ ਦੀ ਇਹ ਗਾਇਕ ਜੋੜੀ ਰੀਲ ਲਾਈਫ 'ਚ ਗਾਉਂਦੀ ਹੋਈ ਨਜ਼ਰ ਆਏਗੀ ।ਅੰਬਰਦੀਪ ਦੀ ਲਿਖੀ ਤੇ ਉਸੇ ਵੱਲੋਂ ਡਾਇਰੈਕਟ ਕੀਤੀ ਜਾ ਰਹੀ ਇਹ ਫਿਲਮ ਦੋ ਸਥਾਪਿਤ ਪ੍ਰੋਡਕਸ਼ਨ ਹਾਊਸਾਂ ਰਿਦਮ ਬੁਆਏਜ ਤੇ ਡਲਮੌਰਾ ਫਿਲਮਸ ਦਾ ਪ੍ਰਾਜੈਕਟ ਹੈ।ਦਿਲਜੀਤ ਦੋਸਾਂਝ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਨ੍ਹਾਂ 'ਚ ਜੱਟ ਐਂਡ ਜੂਲੀਅਟ,ਪੰਜਾਬ 1984,ਛੜਾ,ਅਰਜੁਨ ਪਟਿਆਲਾ,ਸੱਜਣ ਸਿੰਘ ਰੰਗਰੂਟ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।

[embed]https://www.instagram.com/p/B5U5pGzlQIT/[/embed]

ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ,ਨੀਰੂ ਬਾਜਵਾ ਅਤੇ ਦਿਲਜੀਤ ਦੋਸਾਂਝ ਦੀ ਜੋੜੀ ਨੂੰ ਫ਼ਿਲਮਾਂ 'ਚ ਕਾਫੀ ਪਸੰਦ ਕੀਤਾ ਜਾਂਦਾ ਹੈ,ਪਰ ਹੁਣ ਵੇਖਣਾ ਇਹ ਹੋਵੇਗਾ ਕਿ ਨਿਮਰਤ ਖਹਿਰਾ ਨਾਲ ਉਨ੍ਹਾਂ ਦੀ ਜੋੜੀ ਨੂੰ ਕਿੰਨਾ ਕੁ ਪਸੰਦ ਕੀਤਾ ਜਾਂਦਾ ਹੈ ।

jodi jodi

ਦਿਲਜੀਤ ਦੋਸਾਂਝ ਸਾਲ 'ਚ ਇੱਕ ਹੀ ਫ਼ਿਲਮ ਕਰਦੇ ਹਨ ਸ਼ਾਇਦ ਉਨ੍ਹਾਂ ਦੀ ਫ਼ਿਲਮ ਦੇ ਹਿੱਟ ਹੋਣ ਦਾ ਇਹੀ ਕਾਰਨ ਹੈ । ਕਿਉਂਕਿ ਉਹ ਸਾਲ 'ਚ ਇੱਕ ਹੀ ਫ਼ਿਲਮ ਕਰਦੇ ਨੇ ਅਤੇ ਉਸ 'ਤੇ ਹੀ ਆਪਣਾ ਪੂਰਾ ਧਿਆਨ ਲਗਾਉਂਦੇ ਹਨ ।

You may also like