ਦਿਲਜੀਤ ਦੋਸਾਂਝ ਤੇ ਸਰਗੁਨ ਮਹਿਤਾ ਦੇ ਗੀਤ 'ਕੋਕਾ' ਦੀ ਬੀਟੀਐਸ ਵੀਡੀਓ ਹੋਈ ਵਾਇਰਲ, ਦਰਸ਼ਕਾਂ ਨੇ ਮਾਣਿਆ ਆਨੰਦ

Written by  Pushp Raj   |  September 26th 2022 05:27 PM  |  Updated: September 26th 2022 06:08 PM

ਦਿਲਜੀਤ ਦੋਸਾਂਝ ਤੇ ਸਰਗੁਨ ਮਹਿਤਾ ਦੇ ਗੀਤ 'ਕੋਕਾ' ਦੀ ਬੀਟੀਐਸ ਵੀਡੀਓ ਹੋਈ ਵਾਇਰਲ, ਦਰਸ਼ਕਾਂ ਨੇ ਮਾਣਿਆ ਆਨੰਦ

Song 'Koka' BTS video : ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੀ ਨਵੀਂ ਫ਼ਿਲਮ 'ਬਾਬੇ ਭੰਗੜਾ ਪਾਉਂਦੇ ਨੇ' ਦਾ ਐਲਾਨ ਕੀਤਾ ਹੈ। ਹਾਲ ਹੀ ਵਿੱਚ ਇਸ ਫ਼ਿਲਮ ਦਾ ਪਹਿਲਾ ਗੀਤ 'ਕੋਕਾ' ਰਿਲੀਜ਼ ਹੋਇਆ ਹੈ। ਰਿਲੀਜ਼ ਹੁੰਦੇ ਹੀ ਇਹ ਗੀਤ ਯੂਟਿਊਬ ਸਣੇ ਹੋਰਨ ਕਈ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਟ੍ਰੈਂਡ ਹੋ ਰਿਹਾ ਹੈ। ਇਸ ਗੀਤ ਦੇ ਟ੍ਰੈਂਡ ਹੋਣ ਦੇ ਨਾਲ-ਨਾਲ ਹੁਣ ਇਸ ਗੀਤ ਦੀ ਬੀਟੀਐਸ ਵੀਡੀਓ ਵਾਇਰਲ ਹੋ ਰਹੀ ਹੈ।

Image Source : Instagram

ਅਦਾਕਾਰਾ ਸਰਗੁਨ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਗੀਤ 'ਕੋਕਾ' ਦੀ ਬੀਟੀਐਸ ਵੀਡੀਓ ਸ਼ੇਅਰ ਕੀਤੀ ਹੈ। ਇਸ ਵਿੱਚ ਇਹ ਵਿਖਾਈ ਦੇ ਰਿਹਾ ਹੈ ਕਿ ਇਸ ਗੀਤ ਨੂੰ ਕਿਸ ਤਰੀਕੇ ਨਾਲ ਸ਼ੂਟ ਕੀਤਾ ਗਿਆ ਹੈ।

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸਰਗੁਨ ਮਹਿਤਾ ਨੇ ਕੈਪਸ਼ਨ ਵਿੱਚ ਲਿਖਿਆ, " ਬਾਬੇ ਭੰਗੜਾ ਪਾਉਂਦੇ ਨੇ... 5 ਅਕਤੂਬਰ 2022 ਨੂੰ ਵਿਸ਼ਵ ਭਰ ਵਿੱਚ ਰਿਲੀਜ਼। #ਕੋਕਾ ਤਾਰ ਗਿਆ, ਦਿਲ ਹਾਰ ਗਿਆ ਨੀ ? ?ਵੇਖੋ behind the scene of KOKA From BBPN??‍???????"

ਸਰਗੁਨ ਵੱਲੋਂ ਸ਼ੇਅਰ ਕੀਤੀ ਗਈ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਗੀਤ ਕੋਕਾ ਦੀ ਸ਼ੂਟਿੰਗ ਦੇ ਸਮੇਂ ਦੀਆਂ ਤਸਵੀਰਾਂ ਤੇ ਬਿਹਾਈਂਡ ਦਿ ਸੀਨਜ਼ ਦੇ ਵੀਡੀਓ ਕਲਿੱਪ ਸਾਂਝੇ ਕੀਤੇ ਗਏ ਹਨ।

Image Source : Instagram

ਸ਼ੇਅਰ ਕੀਤੀ ਗਈ ਇਹ ਬੀਟੀਐਸ ਵੀਡੀਓ ਬੇਹੱਦ ਦਿਲਚਸਪ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਗੀਤ ਦੀ ਰਿਕਾਰਡਿੰਗ ਦੇ ਸਮੇਂ ਦਿਲਜੀਤ ਦੋਸਾਂਝ ਅਤੇ ਸਰਗੁਨ ਦੋਵੇਂ ਹੀ ਫ਼ਿਲਮ ਦੀ ਸਟਾਰ ਕਾਸਟ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਥੇ ਪੂਰੀ ਟੀਮ ਇੱਕਠੇ ਭੰਗੜਾ ਪਾਉਂਦੀ ਤੇ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ। ਦਰਸ਼ਕ ਇਸ ਬੀਟੀਐਸ ਵੀਡੀਓ ਦਾ ਆਨੰਦ ਮਾਣ ਰਹੇ ਹਨ।

ਹਾਲ ਹੀ ਵਿੱਚ ਰਿਲੀਜ਼ ਹੋਇਆ ਇਸ ਫ਼ਿਲਮ ਦਾ ਪਹਿਲਾ ਗੀਤ ਕੋਕਾ ਦਰਸ਼ਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ।ਇਹ ਇੱਕ ਪਾਰਟੀ ਗੀਤ ਹੈ। ਦਿਲਜੀਤ ਦੋਸਾਂਝ ਦਾ ਇਹ ਗੀਤ ਯੂਟਿਊਬ 'ਤੇ ਟ੍ਰੈਂਡ ਹੋ ਰਿਹਾ ਹੈ। ਇਸ ਗੀਤ ਦੇ ਵਿੱਚ ਦਿਲਜੀਤ ਤੇ ਸਰਗੁਨ ਇੱਕਠੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਫੈਨਜ਼ ਨੂੰ ਦੋਹਾਂ ਦੀ ਕੈਮਿਸਟਰੀ ਬੇਹੱਦ ਪਸੰਦ ਆ ਰਹੀ ਹੈ।

Image Source : Instagram

ਹੋਰ ਪੜ੍ਹੋ: ਰਿਤਿਕ ਰੌਸ਼ਨ ਤੇ ਸੈਫ ਅਲੀ ਖ਼ਾਨ ਦੀ ਫ਼ਿਲਮ 'ਵਿਕਰਮ ਵੇਧਾ' ਦਾ ਗੀਤ 'ਬੰਦੇ' ਹੋਇਆ ਰਿਲੀਜ਼, ਵੇਖੋ ਵੀਡੀਓ

ਦੱਸ ਦਈਏ ਦਿਲਜੀਤ ਦੋਸਾਂਝ ਦੀ ਫ਼ਿਲਮ 'ਬਾਬੇ ਭੰਗੜਾ ਪਾਉਂਦੇ ਨੇ' 5 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਦਿਲਜੀਤ ਦੇ ਫੈਨਜ਼ ਇਸ ਫ਼ਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਫ਼ਿਲਮ ਵਿੱਚ ਦਿਲਜੀਤ ਦੋਸਾਂਝ ਦੇ ਨਾਲ ਸਰਗੁਨ ਮਹਿਤਾ, ਸੋਹਲੇ ਅਹਿਮਦ ਵੀ ਮੁੱਖ ਭੂਮਿਕਾ ਅਦਾ ਕਰਦੇ ਹੋਏ ਨਜ਼ਰ ਆਉਣਗੇ।

 

View this post on Instagram

 

A post shared by Sargun Mehta (@sargunmehta)

You May Like This
DOWNLOAD APP


© 2023 PTC Punjabi. All Rights Reserved.
Powered by PTC Network