ਰਿਤਿਕ ਰੌਸ਼ਨ ਤੇ ਸੈਫ ਅਲੀ ਖ਼ਾਨ ਦੀ ਫ਼ਿਲਮ 'ਵਿਕਰਮ ਵੇਧਾ' ਦਾ ਗੀਤ 'ਬੰਦੇ' ਹੋਇਆ ਰਿਲੀਜ਼, ਵੇਖੋ ਵੀਡੀਓ

Reported by: PTC Punjabi Desk | Edited by: Pushp Raj  |  September 26th 2022 04:37 PM |  Updated: September 26th 2022 05:10 PM

ਰਿਤਿਕ ਰੌਸ਼ਨ ਤੇ ਸੈਫ ਅਲੀ ਖ਼ਾਨ ਦੀ ਫ਼ਿਲਮ 'ਵਿਕਰਮ ਵੇਧਾ' ਦਾ ਗੀਤ 'ਬੰਦੇ' ਹੋਇਆ ਰਿਲੀਜ਼, ਵੇਖੋ ਵੀਡੀਓ

Film 'Vikram Vedha' song 'Bande': ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਅਤੇ ਸੈਫ ਅਲੀ ਖ਼ਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਨਵੀਂ ਫ਼ਿਲਮ 'ਵਿਕਰਮ ਵੇਧਾ' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸ ਫ਼ਿਲਮ ਵਿੱਚ ਦੋਵੇਂ ਹੀ ਅਦਾਕਾਰ ਲੀਡ ਰੋਲ ਵਿੱਚ ਨਜ਼ਰ ਆਉਣਗੇ। ਹੁਣ ਇਸ ਫ਼ਿਲਮ ਦਾ ਦੂਜਾ ਗੀਤ 'ਬੰਦੇ' ਰਿਲੀਜ਼ ਹੋ ਗਿਆ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

Image Source: YouTube

ਇਸ ਗੀਤ ਵਿੱਚ ਵਿਕਰਮ (ਸੈਫ ਅਲੀ ਖ਼ਾਨ) ਅਤੇ ਵੇਧਾ (ਰਿਤਿਕ ਰੌਸ਼ਨ) ਐਕਸ਼ਨ ਮੋਡ ਵਿੱਚ ਨਜ਼ਰ ਆ ਰਹੇ ਹਨ। ਗੀਤ 'ਬੰਦੇ' ਦੇ ਬੋਲ ਵਿਕਰਮ ਅਤੇ ਵੇਧਾ ਦੋਹਾਂ ਕਿਰਦਾਰਾਂ ਦੀ ਵਿਭਿੰਨਤਾ ਨੂੰ ਦਰਸਾਉਂਦੇ ਹਨ। ਇਹ ਗੀਤ ਵਿਕਰਮ ਵੇਧਾ ਵੱਲੋਂ ਦਰਪੇਸ਼ ਨੈਤਿਕ ਅਸਪਸ਼ਟਤਾਵਾਂ ਨੂੰ ਪ੍ਰਗਟ ਕਰਦਾ ਹੈ, ਕਿਉਂਕਿ ਉਹ ਸੱਚਾਈ ਦਾ ਪਤਾ ਲਗਾਉਣ ਲਈ ਨਿਕਲੇ ਹਨ। ਇਹ ਗੀਤ ਦੋਹਾਂ ਪਾਤਰਾਂ ਵਿਚਾਲੇ ਚੱਲ ਰਹੇ ਲੁੱਕਣ -ਮੀਚੀ ਦੇ ਖੇਡ ਨੂੰ ਦਰਸਾਉਂਦਾ ਹੈ।

Image Source: YouTube

ਗੀਤ ਬਾਰੇ ਗੱਲ ਕਰੀਏ ਤਾਂ ਇਸ ਗੀਤ ਨੂੰ ਸੈਮ. ਸੀਐਸ ਵੱਲੋਂ ਕੰਪੋਜ਼ ਕੀਤਾ ਗਿਆ ਹੈ। ਇਸ ਗੀਤ ਦੇ ਬੋਲ ਮਨੋਜ ਮੁਨਤਾਸ਼ੀਰ ਨੇ ਲਿਖੇ ਹਨ। ਇਸ ਗੀਤ ਨੂੰ ਗਾਇਕ ਸ਼ਿਵਮ ਨੇ ਆਪਣੀ ਆਵਾਜ਼ ਦਿੱਤੀ ਹੈ। ਇਸ ਗੀਤ ਨੂੰ ਟੀ-ਸੀਰੀਜ਼ ਮਿਊਜ਼ਿਕ ਕੰਪਨੀ ਦੇ ਹੇਠ ਰਿਲੀਜ਼ ਕੀਤਾ ਗਿਆ ਹੈ।

ਰਿਤਿਕ ਰੌਸ਼ਨ ਅਤੇ ਸੈਫ ਅਲੀ ਖ਼ਾਨ ਸਟਾਰਰ ਇਹ ਫ਼ਿਲਮ 30 ਸਤੰਬਰ 2022 ਨੂੰ ਰਿਲੀਜ਼ ਹੋਵੇਗੀ। ਰਿਤਿਕ ਰੌਸ਼ਨ ਦੇ ਵਿਸ਼ਵ ਪੱਧਰ 'ਤੇ ਪ੍ਰਸ਼ੰਸਕਾਂ ਲਈ ਇਹ ਖਬਰ ਕਿਸੇ ਖੁਸ਼ਖਬਰੀ ਤੋਂ ਘੱਟ ਨਹੀਂ ਹੈ। 'ਵਿਕਰਮ-ਵੇਧਾ' ਤੋਂ ਇਹ ਵੀ ਉਮੀਂਦ ਹੈ ਕਿ ਇਹ ਫ਼ਿਲਮ ਬਾਕਸ ਆਫਿਸ 'ਤੇ ਚੰਗਾ ਰਿਕਾਰਡ ਬਣਾਵੇਗੀ।

Image Source: YouTube

ਹੋਰ ਪੜ੍ਹੋ: 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਸ਼ੋਅ ਦੀ ਇਹ ਅਦਾਕਾਰਾ ਹਸਪਤਾਲ 'ਚ ਹੋਈ ਦਾਖਲ, ਜਾਨਣ ਲਈ ਪੜ੍ਹੋ ਪੂਰ ਖ਼ਬਰ

ਤਰਨ ਆਦਰਸ਼ ਅਤੇ ਹੋਰ ਫ਼ਿਲਮ ਕ੍ਰਿਟਿਕਸ ਦੇ ਮੁਤਾਬਕ 'ਵਿਕਰਮ-ਵੇਧਾ' ਦੁਨੀਆ ਦੇ 100 ਤੋਂ ਵੱਧ ਦੇਸ਼ਾਂ ਦੇ ਸਿਨੇਮਾਘਰਾਂ 'ਚ ਚੱਲੇਗੀ। ਖਬਰਾਂ ਮੁਤਾਬਕ 'ਵਿਕਰਮ ਵੇਧਾ' ਉੱਤਰੀ ਅਮਰੀਕਾ, ਬ੍ਰਿਟੇਨ, ਮੱਧ ਪੂਰਬ ਦੇ ਦੇਸ਼ਾਂ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਨਾਲ-ਨਾਲ ਯੂਰਪ ਦੇ 22 ਦੇਸ਼ਾਂ ਅਤੇ ਅਫਰੀਕਾ ਦੇ 27 ਦੇਸ਼ਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।


Popular Posts