'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਸ਼ੋਅ ਦੀ ਇਹ ਅਦਾਕਾਰਾ ਹਸਪਤਾਲ 'ਚ ਹੋਈ ਦਾਖਲ, ਜਾਨਣ ਲਈ ਪੜ੍ਹੋ ਪੂਰ ਖ਼ਬਰ

written by Pushp Raj | September 26, 2022 03:43pm

Navika Kotia news: ਟੀਵੀ ਦਾ ਮਸ਼ਹੂਰ ਸ਼ੋਅ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਇਨ੍ਹੀਂ ਦਿਨੀਂ ਹਰ ਕਿਸੇ ਦਾ ਪਸੰਦੀਦਾ ਸ਼ੋਅ ਬਣ ਗਿਆ ਹੈ। ਇਸ ਦੀ ਸਾਰੀ ਸਟਾਰ ਕਾਸਟ ਨੂੰ ਵੀ ਬਹੁਤ ਪਸੰਦ ਕੀਤਾ ਜਾ ਰਿਹਾ ਹੈ। 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਸ਼ੋਅ ਦੀ ਅਦਾਕਾਰਾ ਮਾਇਆ ਉਰਫ ਨਵਿਕਾ ਕੋਟੀਆ ਬੀਤੇ 3 ਦਿਨਾਂ ਤੋਂ ਹਸਪਤਾਲ ਵਿੱਚ ਦਾਖਲ ਹੈ, ਇਸ ਦੀ ਜਾਣਕਾਰੀ ਖ਼ੁਦ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ।

Image Source : Instagram

ਹਾਲ ਹੀ ਵਿੱਚ, ਨਵਿਕਾ ਕੋਟੀਆ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਫੈਨਜ਼ ਨਾਲ ਹਸਪਤਾਲ ਵਿੱਚ ਭਰਤੀ ਹੋਣ ਦੀ ਖ਼ਬਰ ਸਾਂਝੀ ਕੀਤੀ ਹੈ। ਉਨ੍ਹਾਂ ਨੇ ਔਖੇ ਸਮੇਂ ਵਿੱਚ  ਸਹਿਯੋਗ ਦੇਣ  ਲਈ ਪਰਿਵਾਰ ਤੇ ਦੋਸਤਾਂ ਦਾ ਵੀ ਧੰਨਵਾਦ ਕੀਤਾ ਹੈ। ਇਸ ਦੌਰਾਨ ਨਵਿਕਾ ਨੇ ਹਸਪਤਾਲ ਤੋਂ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਇਨ੍ਹਾਂ ਤਸਵੀਰਾਂ ਦੇ ਨਾਲ -ਨਾਲ ਨਵਿਕਾ ਨੇ ਆਪਣੀ ਇੰਸਟਾਗ੍ਰਾਮ ਉੱਤੇ ਇੱਕ ਪੋਸਟ ਵੀ ਪਾਈ। ਇਸ ਪੋਸਟ ਵਿੱਚ ਅਦਾਕਾਰਾ ਨੇ ਆਪਣਾ ਹੈਲਥ ਅਪਡੇਟ ਸ਼ੇਅਰ ਕੀਤਾ ਹੈ। ਆਪਣੀ ਇਸ ਪੋਸਟ 'ਚ ਨਵਿਕਾ ਨੇ ਲਿਖਿਆ, ''ਪਿਛਲੇ 3 ਦਿਨ ਮੇਰੇ ਲਈ ਥਕਾਵਟ ਭਰੇ ਅਤੇ ਬਹੁਤ ਮੁਸ਼ਿਕਲ ਰਹੇ ਹਨ। ਮੈਂ ਆਪਣੇ ਆਲੇ-ਦੁਆਲੇ ਬਹੁਤ ਸਾਰੇ ਪਿਆਰ ਕਰਨ ਵਾਲੇ ਅਤੇ ਸਹਿਯੋਗੀ ਮਿੱਤਰਾਂ ਨੂੰ ਪ੍ਰਾਪਤ ਕਰਕੇ ਖੁਸ਼ਕਿਸਮਤ ਮਹਿਸੂਸ ਕਰ ਰਹੀ ਹਾਂ। ਮੈਂ ਸਿਰਫ ਇਹ ਕਹਿਣਾ ਚਾਹੁੰਦੀ ਹਾਂ, ਮੇਰੀ ਦੇਖਭਾਲ ਕਰਨ ਲਈ ਤੁਹਾਡਾ ਧੰਨਵਾਦ। ਇਸ ਦੇ ਨਾਲ ਹੀ, ਮੈਂ ਆਪਣੇ ਪਰਿਵਾਰ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ, ਜਿਨ੍ਹਾਂ ਨੂੰ ਮੈਂ ਬਹੁਤ ਪਰੇਸ਼ਾਨ ਕੀਤਾ, ਪਰ ਉਹ ਬੇਹੱਦ ਹੌਸਲੇ ਤੇ ਧੀਰਜ ਨਾਲ ਰਹੇ।"

Image Source : Instagram

 

ਨਵਿਕਾ ਨੂੰ ਮਿਲਣ ਪਹੁੰਚੀ ਤਾਰਕ ਮਹਿਤਾ ਦੀ ਸੋਨੂੰ
ਨਵਿਕਾ ਨੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨੇ ਹਸਪਤਾਲ ਵਿੱਚ ਦਾਖਲ ਹੋਣ ਦੀ ਗੱਲ ਕੀਤੀ ਹੈ। ਇਸ ਦੌਰਾਨ ਉਹ ਪੁੱਛਗਿੱਛ ਕਰਦੀ ਨਜ਼ਰ ਆ ਰਹੀ ਹੈ। ਇਸ ਤਸਵੀਰ ਦੇ ਵਿੱਚ ਨਵਿਕਾ ਦੇ ਨਾਲ ਤਾਰਕ ਮਹਿਤਾ ਸ਼ੋਅ 'ਚ ਸੋਨੂੰ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਪਲਕ ਸਿੰਧਵਾਨੀ ਵੀ ਨਜ਼ਰ ਆ ਰਹੀ ਹੈ। ਪਲਕ ਸਿੰਧਵਾਨੀ ਵੀ ਨਵਿਕਾ ਕੋਟੀਆ ਨੂੰ ਮਿਲਣ ਲਈ ਹਸਪਤਾਲ ਪਹੁੰਚੀ ਸੀ।

ਪਲਕ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਨਵਿਕਾ ਨੇ ਕੈਪਸ਼ਨ 'ਚ ਲਿਖਿਆ, ''ਬੇਬੀ ਤੁਸੀਂ ਮੇਰੀ ਜ਼ਿੰਦਗੀ ਨੂੰ ਅਜਿਹੀ ਰੌਸ਼ਨੀ ਨਾਲ ਭਰ ਦਿੱਤਾ ਹੈ, ਜੋ ਹੋਰ ਕੋਈ ਨਹੀਂ ਕਰ ਸਕਦਾ। ਤੁਸੀਂ ਮੈਨੂੰ ਬਿਹਤਰ ਮਹਿਸੂਸ ਕਰਵਾਇਆ। ਬੈਸਟ ਸਰਪ੍ਰਾਈਜ਼।"

Image Source : Instagram

ਹੋਰ ਪੜ੍ਹੋ: ਪਤੀ ਰਾਜੂ ਸ਼੍ਰੀਵਾਸਤਵ ਨੂੰ ਯਾਦ ਕਰ ਭਾਵੁਕ ਹੋਈ ਸ਼ਿਖਾ ਸ਼੍ਰੀਵਾਸਤਵ, ਕਿਹਾ 'ਮੇਰੀ ਤਾਂ ਜ਼ਿੰਦਗੀ ਚਲੀ ਗਈ'

ਦੱਸ ਦਈਏ ਕਿ ਇਸ ਪੂਰੀ ਪੋਸਟ ਅਤੇ ਤਸਵੀਰਾਂ ਦੇ ਵਿੱਚ ਅਦਾਕਾਰਾ ਨਵਿਕਾ ਨੇ ਆਪਣੀ ਬਿਮਾਰੀ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਨਵਿਕਾ ਕੋਟੀਆ ਸ਼ੋਅ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਵਿੱਚ ਡਾਕਟਰ ਕੁਨਾਲ ਖੇੜਾ ਦੀ ਭੈਣ ਮਾਇਆ ਦਾ ਕਿਰਦਾਰ ਨਿਭਾਅ ਰਹੀ ਹੈ, ਜਿਸ ਕਾਰਨ ਅਕਸ਼ਰਾ ਨੂੰ ਅਭਿਮਨਿਊ ਤੋਂ ਦੂਰ ਹੋਣਾ ਪਿਆ ਸੀ। ਮਾਇਆ ਗਾਉਣਾ ਨਹੀਂ ਜਾਣਦੀ ਪਰ ਉਹ ਸਿੰਗਰ ਬਨਣਾ ਚਾਹੁੰਦੀ ਹੈ। ਇਸ ਲਈ, ਕੁਣਾਲ ਅਭਿਮਨਿਊ ਦੀ ਜਾਨ ਬਚਾਉਣ ਲਈ ਅਕਸ਼ਰਾ ਨੂੰ ਬਲੈਕਮੇਲ ਕਰਦਾ ਹੈ ਅਤੇ ਉਸ ਨੂੰ ਮਾਇਆ ਲਈ ਗੀਤ ਗਾਉਣ ਲਈ ਕਹਿੰਦਾ ਹੈ। ਦੋਹਾਂ ਨੇ ਸ਼ੋਅ 'ਚ ਇੱਕ ਦਿਲਚਸਪ ਟਵਿਸਟ ਕ੍ਰੀਏਟ ਕੀਤਾ ਹੈ, ਜਿਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।

 

View this post on Instagram

 

A post shared by Navika Kotia (@navika_kotia)

You may also like