
Diljit Dosanjh new film 'Zora Malki': ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਨੇ 6 ਜਨਵਰੀ ਨੂੰ ਆਪਣਾ 39ਵਾਂ ਜਨਮਦਿਨ ਮਨਾਇਆ। ਇਸ ਮੌਕੇ ਸਿਨੇਮਾ ਜਗਤ ਦੇ ਕਈ ਸਿਤਾਰਿਆਂ ਅਤੇ ਪ੍ਰਸ਼ੰਸ਼ਕਾਂ ਵੱਲੋਂ ਉਨ੍ਹਾਂ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ।

ਦਿਲਜੀਤ ਦੋਸਾਂਝ ਨੇ ਆਪਣੇ ਜਨਮਦਿਨ ਮੌਕੇ ਆਪਣੀ ਨਵੀਂ ਫ਼ਿਲਮ ਜ਼ੋਰਾ ਮਲਕੀ ਦਾ ਐਲਾਨ ਕੀਤਾ ਹੈ। ਫੈਨਜ਼ ਇਸ ਨਵੀਂ ਫ਼ਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਕਰ ਦਿੱਤਾ ਹੈ। ਖਾਸ ਗੱਲ਼ ਇਹ ਹੈ ਕਿ ਇਸ ਫ਼ਿਲਮ ਦਾ ਨਿਰਦੇਸ਼ਨ ਜਗਦੀਪ ਸਿੱਧੂ ਵੱਲੋਂ ਕੀਤਾ ਜਾਵੇਗਾ।
ਫਿਲਮ ਜ਼ੋਰਾ ਮਲਕੀ ਦੇ ਐਲਾਨ ਤੋਂ ਬਾਅਦ ਪ੍ਰਸ਼ੰਸ਼ਕਾਂ ਵਿੱਚ ਹੱਲਚੱਲ ਮੱਚ ਗਈ ਹੈ। ਦਿਲਜੀਤ ਦੋਸਾਂਝ ਨੇ ਆਪਣੇ 39ਵੇਂ ਜਨਮਦਿਨ 'ਤੇ ਪ੍ਰਸ਼ੰਸਕਾਂ ਨੂੰ ਫਿਲਮ ਜ਼ੋਰਾ ਮਲਕੀ ਦਾ ਤੋਹਫਾ ਦਿੱਤਾ। ਵ੍ਹਾਈਟ ਹਿੱਲ ਮਿਊਜ਼ਿਕ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਪੇਜ 'ਤੇ ਫ਼ਿਲਮ ਦਾ ਖੂਬਸੂਰਤ ਪੋਸਟਰ ਸ਼ੇਅਰ ਕੀਤਾ ਹੈ।

ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ, ਦਿਲਜੀਤ ਨੇ ਲਿਖਿਆ, “ਵ੍ਹਾਈਟ ਹਿੱਲ ਸਟੂਡੀਓਜ਼ ਅਤੇ ਸਟੋਰੀਟਾਈਮ ਪ੍ਰੋਡਕਸ਼ਨ @diljitdosanjh “ਜ਼ੋਰਾ ਮਲਕੀ” ਵਿੱਚ ਪੇਸ਼ ਹੈ ❤ @jagdeepsidhu3 ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਗਿਆ ਇੱਕ ਹੋਰ ਪਿਆਰ ਦਾ ਅਨੁਭਵ ਕਰਨ ਲਈ ਤਿਆਰ ਰਹੋ... @gunbir_whitehill @manmordsidhu @diljitdosanjh Releasing ਦੁਆਰਾ ਨਿਰਮਿਤ, ਦੁਨੀਆ ਭਰ ਵਿੱਚ 28 ਜੂਨ 2024 ਨੂੰ 💥 ਮਾਰਕ ਦ ਡੇਟ...'
ਪੋਸਟਰ ਦੀ ਗੱਲ ਕਰੀਏ ਤਾਂ ਇਸਨੂੰ ਦੇਖ ਕਿਹਾ ਜਾ ਸਕਦਾ ਹੈ ਕਿ ਜਗਦੀਪ ਸਿੱਧੂ ਇੱਕ ਹੋਰ ਪ੍ਰੇਮ ਕਹਾਣੀ ਪੇਸ਼ ਕਰਨ ਵਾਲੇ ਹਨ। ਉਹ ਪਹਿਲਾਂ ਹੀ ਪੰਜਾਬੀ ਸਿਨੇਮਾ ਨੂੰ ਕਈ ਸੁਪਰਹਿੱਟ ਪ੍ਰੇਮ ਕਹਾਣੀਆਂ ਦੇ ਚੁੱਕੇ ਹਨ। ਫ਼ਿਲਮ ਨੂੰ ਵ੍ਹਾਈਟ ਹਿੱਲ ਸਟੂਡੀਓ ਅਤੇ ਸਟੋਰੀ ਟਾਈਮ ਪ੍ਰੋਡਕਸ਼ਨ ਦੁਆਰਾ ਪੇਸ਼ ਕੀਤਾ ਜਾਵੇਗਾ। ਫਿਲਹਾਲ ਇਸ ਫ਼ਿਲਮ ਰਾਹੀਂ ਦਿਲਜੀਤ ਪਰਦੇ ਉੱਪਰ ਕੀ ਕਮਾਲ ਦਿਖਾਉਂਦੇ ਹਨ, ਇਹ ਵੇਖਣਾ ਬੇਹੱਦ ਦਿਲਚਸਪ ਰਹੇਗਾ।

ਹੋਰ ਪੜ੍ਹੋ: ਮਰਹੂਮ ਅਦਾਕਾਰ ਇਰਫ਼ਾਨ ਖ਼ਾਨ ਦਾ ਅੱਜ ਹੈ ਜਨਮਦਿਨ, ਪਤਨੀ ਸੁਤਾਪਾ ਨੇ ਦੱਸੀ ਪਤੀ ਨਾਲ ਬਿਤਾਏ ਆਖ਼ਰੀ ਪਲਾਂ ਦੀ ਕਹਾਣੀ
ਵਰਕ ਫਰੰਟ ਦੀ ਗੱਲ ਕਰਿਏ ਤਾਂ ਦਿਲਜੀਤ 11 ਫਰਵਰੀ 2023 ਨੂੰ ਅਹਿਮਦਾਬਾਦ ਵਿੱਚ ਅਗਲਾ ਲਾਈਵ ਕੰਸਰਟ ਕਰਨਗੇ। ਇਸ ਤੋਂ ਇਲਾਵਾ ਅਦਾਕਾਰ ਆਪਣੇ ਡਰੀਮ ਪ੍ਰੋਜੈਕਟ ਅਮਰ ਸਿੰਘ ਚਮਕੀਲਾ ਬਾਇਓਪਿਕ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। ਇਸ ਫਿਲਮ ਤੋਂ ਕਲਾਕਾਰ ਦੀ ਚਮਕੀਲਾ ਲੁੱਕ ਚਰਚਾ ਵਿੱਚ ਹੈ।
View this post on Instagram