
Irrfan Khan Birth Anniversary: ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਇਰਫ਼ਾਨ ਖ਼ਾਨ ਦਾ ਅੱਜ ਜਨਮਦਿਨ ਹੈ। ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਇਰਫ਼ਾਨ ਨੇ ਬਾਲੀਵੁੱਡ ਵਿੱਚ ਇੱਕ ਵੱਖਰੀ ਪਛਾਣ ਬਣਾਈ ਸੀ। ਬਾਲੀਵੁੱਡ ਦੀਆਂ ਅਗਲੀਆਂ ਪੀੜੀਆਂ ਇਰਫ਼ਾਨ ਖ਼ਾਨ ਦੀ ਅਦਾਕਾਰੀ ਨੂੰ ਫਾਲੋ ਕਰਦੀਆਂ ਹਨ। ਇਰਫ਼ਾਨ ਖ਼ਾਨ ਦੀ ਪਤਨੀ ਸੁਤਾਪਾ ਨੇ ਪਤੀ ਨਾਲ ਬਿਤਾਏ ਆਖ਼ਰੀ ਪਲਾਂ ਦੀ ਕਹਾਣੀ ਦੱਸੀ ਹੈ।
ਸੁਤਾਪਾ ਨੇ ਆਪਣੀ ਫੇਸਬੁੱਕ ਪੋਸਟ ਵਿੱਚ ਪਤੀ ਦੇ ਆਖ਼ਰੀ ਸਮੇਂ ਵਿੱਚ ਬਿਤਾਏ ਖ਼ਾਸ ਪਲਾਂ ਦਾ ਜ਼ਿਕਰ ਕੀਤਾ ਸੀ। ਬੀਤੇ ਸਾਲ ਸੁਤਾਪਾ ਨੇ ਇਸ ਸਬੰਧੀ ਪੋਸਟ ਵੀ ਪਾਈ ਸੀ। ਸੁਤਾਪਾ ਨੇ ਲਿਖਿਆ ਕਿ ਆਖ਼ਰੀ ਸਮੇਂ ਵਿੱਚ ਉਸ ਨੇ ਅਤੇ ਇਰਫ਼ਾਨ ਦੇ ਕੁਝ ਦੋਸਤਾਂ ਨੇ ਉਨ੍ਹਾਂ ਲਈ ਗੀਤ ਗਾਏ ਸਨ। ਉਹ ਬੇਹੋਸ਼ੀ ਦੀ ਹਾਲਤ ਵਿੱਚ ਗੀਤ ਸੁਣ ਪਾ ਰਹੇ ਸੀ, ਇਸ ਦਾ ਸਬੂਤ ਉਨ੍ਹਾਂ ਦੀਆਂ ਅੱਖਾਂ ਚੋਂ ਵੱਗਦੇ ਹੰਝੂ ਸਨ।
ਸੁਤਾਪਾ ਨੇ ਇਰਫ਼ਾਨ ਦੇ ਲਈ ਆਖ਼ਰੀ ਗੀਤ ਆਜ ਜਾਨੇ ਕੀ ਜ਼ਿੰਦ ਨਾ ਕਰੋ ਗਾਇਆ ਸੀ। ਸੁਤਾਪਾ ਨੇ ਪਤੀ ਦੀ ਮੌਤ ਤੋਂ ਬਾਅਦ ਬੀਤੇ ਸਮੇਂ ਨੂੰ ਬਹੁਤ ਹੀ ਮੁਸ਼ਕਿਲ ਸਮਾਂ ਦੱਸਿਆ। ਉਸ ਨੇ ਆਪਣੇ ਨੋਟ 'ਚ ਲਿਖਿਆ ਕਿ ਜ਼ਿੰਮੇਦਾਰੀਆਂ ਨਿਭਾਉਂਦੇ -ਨਿਭਾਉਂਦੇ ਇਹ ਦਿਨ ਕਿਵੇਂ ਬੀਤ ਗਏ, ਉਸ ਨੂੰ ਪਤਾ ਹੀ ਨਹੀਂ ਲੱਗਾ। ਇਨ੍ਹਾਂ ਚੋਂ ਕੁਝ ਜ਼ਿੰਮੇਵਾਰੀਆਂ ਅਜਿਹੀਆਂ ਸਨ, ਜੋ ਕਿ ਬਿਲਕੁਲ ਹੀ ਨਵੀਆਂ ਸਨ।
ਜਿਵੇਂ ਕਈ ਕਈ ਥਾਵਾਂ 'ਤੇ ਉਨ੍ਹਾਂ ਦਾ ਨਾਂਅ ਬਦਲਣਾ ਪਿਆ। ਸੁਤਾਪਾ ਨੇ ਕਿਹਾ ਕਿ ਉਹ ਘਬਰਾਉਂਦੀ ਸੀ, ਕਿ ਆਖ਼ਿਰ ਉਹ ਇਰਫ਼ਾਨ ਦਾ ਨਾਂਅ ਕਿਵੇਂ ਹਟਾ ਸਕਦੀ ਹੈ,ਤੇ ਉਨ੍ਹਾਂ ਦੀ ਥਾਂ ਕਿਵੇਂ ਲੈ ਸਕਦੀ ਹੈ। ਉਹ ਦਸਤਖ਼ਤ ਕਰਨ ਵੇਲੇ ਵੀ ਅਸਹਿਜ ਮਹਿਸੂਸ ਕਰਦੀ ਸੀ। ਇੱਕ ਦਿਨ ਉਸ ਨੇ ਇੱਕਲੇ ਬੈਠ ਕੇ ਖ਼ੁਦ ਨੂੰ ਸਮਝਾਇਆ ਤੇ ਖ਼ੁਦ ਨੂੰ ਜ਼ਿੰਦਗੀ ਦੀਆਂ ਅਗਲੀ ਜ਼ਿੰਮੇਵਾਰੀਆਂ ਸੰਭਾਲਣ ਦੇ ਲਈ ਤਿਆਰ ਕੀਤਾ, ਜਿਵੇਂ ਕਿਸੇ ਫ਼ਿਲਮ ਦੇ ਪ੍ਰੋਜੈਕਟ 'ਤੇ ਕੰਮ ਕੀਤਾ ਜਾਂਦਾ ਹੈ।

ਹੋਰ ਪੜ੍ਹੋ: ਕੈਟਰੀਨਾ ਕੈਫ ਨੇ ਮਨਾਇਆ ਭੈਣ ਇਜ਼ਾਬੇਲ ਦਾ ਜਨਮਦਿਨ, ਜੀਜਾ ਵਿੱਕੀ ਕੌਸ਼ਲ ਨੇ ਵੀ ਖ਼ਾਸ ਅੰਦਾਜ਼ 'ਚ ਦਿੱਤੀ ਵਧਾਈ
ਦੱਸਣਯੋਗ ਹੈ ਕਿ ਦਿੱਗਜ਼ ਅਦਾਕਾਰ ਇਰਫ਼ਾਨ ਖ਼ਾਨ ਕੈਂਸਰ ਤੋਂ ਪੀੜਤ ਸਨ। ਕੈਂਸਰ ਨਾਲ ਲੰਮੇਂ ਸਮੇਂ ਤੱਕ ਜ਼ਿੰਦਗੀ ਤੇ ਮੌਤ ਦੀ ਜੰਗ ਲੜਦੇ-ਲੜਦੇ ਉਨ੍ਹਾਂ ਦੀ ਮੌਤ ਹੋ ਗਈ। 29 ਅਪ੍ਰੈਲ ਸਾਲ 2020 'ਚ ਉਨ੍ਹਾਂ ਨੇ ਆਖ਼ਰੀ ਸਾਹ ਲਏ।