
Katrina Kaif celebrates sister Isabelle's birthday: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀ ਹਰ ਅਪਡੇਟ ਆਪਣੇ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਕੈਟਰੀਨਾ ਕੈਫ ਨੇ ਆਪਣੀ ਭੈਣ ਇਜ਼ਾਬੇਲ ਦਾ ਜਨਮਦਿਨ ਧੂਮਧਾਮ ਨਾਲ ਮਨਾਇਆ।

ਹਾਲ ਹੀ ਵਿੱਚ ਕੈਟਰੀਨਾ ਕੈਫ ਨੇ ਆਪਣੀ ਭੈਣ ਇਜ਼ਾਬੇਲ ਕੈਫ ਦੇ ਜਨਮਦਿਨ ਦੇ ਜਸ਼ਨ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਦੱਸ ਦੇਈਏ ਕਿ ਕੈਟਰੀਨਾ ਦੀ ਭੈਣ ਇਜ਼ਾਬੇਲ ਦਾ ਜਨਮਦਿਨ 6 ਦਸੰਬਰ ਨੂੰ ਸੀ।
ਸ਼ੇਅਰ ਕੀਤੀ ਗਈ ਇਸ ਤਸਵੀਰ ਦੇ ਵਿੱਚ ਕੈਟਰੀਨਾ ਕੈਫ ਤੇ ਇਜ਼ਾਬੇਲ ਵੀ ਨਾਲ ਨਜ਼ਰ ਆ ਰਹੇ ਹਨ। ਤਸਵੀਰ ਦੀ ਬੈਕਗ੍ਰਾਊਂਡ ਵਿੱਚ ਜਨਮਦਿਨ ਦੀਆਂ ਮੁਬਾਰਕਾਂ ਦੇ ਨਾਲ ਬਹੁਤ ਸਾਰੇ ਗੁਬਾਰੇ ਦੇਖੇ ਜਾ ਸਕਦੇ ਹਨ। ਤਸਵੀਰਾਂ 'ਚ ਕੈਟਰੀਨਾ ਅਤੇ ਇਜ਼ਾਬੇਲ ਇਕੱਠੇ ਪੋਜ਼ ਦਿੰਦੇ ਹੋਏ ਅਤੇ ਭੈਣ ਦੋਵੇਂ ਬੇਹੱਦ ਖੂਬਸੂਰਤ ਲੱਗ ਰਹੇ ਹਨ।

ਇਜ਼ਾਬੇਲ ਦੇ ਜਨਮਦਿਨ ਦੇ ਇਸ ਖ਼ਾਸ ਮੌਕੇ 'ਤੇ ਜੀਜਾ ਯਾਨੀ ਵਿੱਕੀ ਕੌਸ਼ਲ ਨੇ ਵੀ ਆਪਣੀ ਇੰਸਟਾ ਸਟੋਰੀ 'ਤੇ ਪੋਸਟ ਪਾ ਕੇ ਜਨਮਦਿਨ ਦੀ ਵਧਾਈ ਦਿੱਤੀ ਹੈ। ਇਜ਼ਾਬੇਲ ਦੀ ਤਸਵੀਰ ਪੋਸਟ ਕਰਦੇ ਹੋਏ ਵਿੱਕੀ ਕੌਸ਼ਲ ਨੇ ਕੈਪਸ਼ਨ 'ਚ ਲਿਖਿਆ, ''ਹੈਪੀ ਹੈਪੀ ਈਸੀ ਤੁਹਾਨੂੰ ਪਿਆਰ, ਤੁਾਹਡੇ ਲਈ ਖੁਸ਼ੀਆਂ ਅਤੇ ਚੰਗੀ ਸਿਹਤ ਨਾਲ ਭਰਪੂਰ ਸਾਲ ਦੀ ਕਾਮਨਾ ਕਰਦਾ ਹਾਂ।"
ਇਸ ਦੇ ਨਾਲ ਹੀ ਵਿੱਕੀ ਕੌਸ਼ਲ ਦੇ ਭਰਾ ਸੰਨੀ ਕੌਸ਼ਲ ਨੇ ਵੀ ਇਜ਼ਾਬੇਲ ਦੀ ਤਸਵੀਰ ਪੋਸਟ ਕਰਕੇ ਉਸ ਨੂੰ ਜਨਮਦਿਨ ਦੀ ਵਧਾਈ ਦਿੱਤੀ। ਇਹ ਤਸਵੀਰ ਵਿੱਕੀ ਅਤੇ ਕੈਟਰੀਨਾ ਦੇ ਵਿਆਹ ਦੀ ਹੈ। ਸੰਨੀ ਨੇ ਲਿਖਿਆ, "ਜਨਮਦਿਨ ਮੁਬਾਰਕ ਈਸ਼ਾ ਕੈਫ, ਤੁਹਾਡਾ ਸਾਲ ਬਹੁਤ ਵਧੀਆ ਰਹੇ। ਬਹੁਤ ਸਾਰਾ ਪਿਆਰ ਅਤੇ ਇੱਕ ਵੱਡਾ ਤੇ ਟਾਈਟ ਹੱਗ।"

ਦੱਸ ਦੇਈਏ ਕਿ ਜਦੋਂ ਤੋਂ ਕੈਟਰੀਨਾ ਅਤੇ ਵਿੱਕੀ ਦਾ ਵਿਆਹ ਹੋਇਆ ਹੈ, ਉਨ੍ਹਾਂ ਨੇ ਦੋਸਤਾਂ ਦਾ ਇੱਕ ਵੱਡਾ ਗੈਂਗ ਬਣਾ ਲਿਆ ਹੈ ਜੋ ਇਕੱਠੇ ਪਾਰਟੀ ਕਰਦੇ ਹਨ, ਜਨਮਦਿਨ ਮਨਾਉਂਦੇ ਹਨ ਅਤੇ ਕਈ ਮੌਕਿਆਂ 'ਤੇ ਇਕੱਠੇ ਸਪਾਟ ਹੁੰਦੇ ਹਨ। ਇਸ ਗਰੋਹ ਵਿੱਚ ਕੈਟਰੀਨਾ, ਵਿੱਕੀ, ਸੰਨੀ, ਸ਼ਰਵਰੀ, ਇਜ਼ਾਬੇਲ, ਆਨੰਦ ਤਿਵਾਰੀ ਅਤੇ ਉਨ੍ਹਾਂ ਦੀ ਪਤਨੀ ਅੰਗੀਰਾ ਧਰ, ਨਿਰਦੇਸ਼ਕ ਕਰਿਸ਼ਮਾ ਕੋਹਲੀ ਅਤੇ ਹੋਰ ਬਹੁਤ ਸਾਰੇ ਸ਼ਾਮਿਲ ਹਨ।
View this post on Instagram