'ਟੋਟਲ ਧਮਾਲ' ਤੋਂ ਬਾਅਦ ਦਿਲਜੀਤ ਦੋਸਾਂਝ ਤੇ ਕਾਰਤਿਕ ਆਰੀਅਨ ਦੀ ਫਿਲਮ ਵੀ ਨਹੀਂ ਹੋਵੇਗੀ ਪਾਕਿਸਤਾਨ 'ਚ ਰਿਲੀਜ਼
'ਟੋਟਲ ਧਮਾਲ' ਤੋਂ ਬਾਅਦ ਦਿਲਜੀਤ ਦੋਸਾਂਝ ਤੇ ਕਾਰਤਿਕ ਆਰੀਅਨ ਦੀ ਫਿਲਮ ਵੀ ਨਹੀਂ ਹੋਵੇਗੀ ਪਾਕਿਸਤਾਨ 'ਚ ਰਿਲੀਜ਼ : ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਬਾਲੀਵੁਡ 'ਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਬੀਤੇ ਦਿਨੀ ਅਜੇ ਦੇਵਗਨ ਦੀ ਫਿਲਮ ਟੋਟਲ ਧਮਾਲ ਦਾ ਨੂੰ ਪਾਕਿਸਤਾਨ 'ਚ ਰਿਲੀਜ਼ ਨਾ ਕਰਨ ਦਾ ਫੈਸਲਾ ਲਿਆ ਗਿਆ ਅਤੇ ਹੁਣ ਕਾਰਤਿਕ ਆਰੀਅਨ ਅਤੇ ਕ੍ਰਿਤੀ ਸੈਨਨ ਦੀ ਫਿਲਮ 'ਲੁਕਾ ਛੁਪੀ' ਦੇ ਮੇਕਰਜ਼ ਨੇ ਫੈਸਲਾ ਕੀਤਾ ਹੈ ਕਿ ਫਿਲਮ ਪਾਕਿਸਤਾਨ 'ਚ ਰਿਲੀਜ਼ ਨਹੀਂ ਕੀਤੀ ਜਾਵੇਗੀ।
ਫਿਲਮ ਨਿਰਮਾਤਾ ਦਿਨੇਸ਼ ਵਿਜਾਨ ਨੇ ਮੰਗਲਵਾਰ ਨੂੰ ਇੱਕ ਬਿਆਨ ਦੇ ਮਾਧਿਅਮ ਨਾਲ ਘੋਸ਼ਣਾ ਕੀਤੀ ਹੈ ਕਿ ਹੁਣ ਉਹਨਾਂ ਦਾ ਬੈਨਰ ਮੈਡਾਕ ਫ਼ਿਲਮਜ਼ ਫਿਲਮ 'ਲੁਕਾ ਛੁਪੀ', ਅਰਜੁਨ ਪਟਿਆਲਾ ਅਤੇ 'ਮੇਡ ਇਨ ਚਾਈਨਾ' ਨੂੰ ਪਾਕਿਸਤਾਨ 'ਚ ਰਿਲੀਜ਼ ਨਹੀਂ ਕਰੇਗਾ। ਟੋਟਲ ਧਮਾਲ ਦੇ ਨਿਰਮਾਤਾਵਾਂ ਨੇ ਇਸ ਤੋਂ ਇੱਕ ਦਿਨ ਪਹਿਲਾਂ ਕਿਹਾ ਸੀ ਕਿ ਉਹ ਪਾਕਿਸਤਾਨ ਵਿੱਚ ਕਾਮੇਡੀ ਐਂਟਰਟੇਨਮੈਂਟ ਰਿਲੀਜ਼ ਨਹੀਂ ਕਰਨਗੇ।
ਹੋਰ ਵੇਖੋ :ਲੌਂਗ ਲਾਚੀ ਗਾਣੇ ਨੂੰ ਲੱਗਿਆ ਨਵਾਂ ਤੜਕਾ, ‘ਲੁਕਾ ਛੁਪੀ’ ਫਿਲਮ ‘ਚ ਹੋਇਆ ਰੀਮੇਕ,ਦੇਖੋ ਵੀਡੀਓ
pulwama terror attack
ਦੱਸ ਦਈਏ ਇਹ ਫੈਸਲੇ ਜੰਮੂ ਕਸ਼ਮੀਰ ਦੇ ਪੁਲਵਾਮਾ ਇਲਾਕੇ 'ਚ ਸੀਆਰਪੀਐਫ ਦੇ ਕਾਫ਼ਲਾ ਤੇ ਅੱਤਵਾਦੀ ਹਮਲੇ ਤੋਂ ਬਾਅਦ ਲਏ ਗਏ ਹਨ। ਇਸ ਹਮਲੇ 'ਚ 42 ਤੋਂ ਵੱਧ ਜਵਾਨ ਸ਼ਹਾਦਤ ਦਾ ਜਾਮ ਪੀ ਦੇਸ਼ ਲਈ ਆਪਣੀਆਂ ਜਾਨਾਂ ਵਾਰ ਗਏ ਹਨ। ਇਸ ਹਮਲੇ ਤੋਂ ਬਾਅਦ ਦੇਸ਼ ਭਰ ਪਾਕਿਸਤਾਨ ਪ੍ਰਤੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ।