‘VIBE’ ਗੀਤ ਦਿਲਜੀਤ ਦੋਸਾਂਝ ਨੂੰ ਮਜ਼ਬੂਰ ਕਰ ਰਿਹਾ ਹੈ ਭੰਗੜੇ ਪਾਉਣ ਲਈ, ਤਾਂ ਹੀ ਕਾਰ ਤੋਂ ਲੈ ਕੇ ਸ਼ੂਟਿੰਗ ਤੱਕ ਦੋਸਾਂਝਾ ਵਾਲਾ ਪਾ ਰਿਹਾ ਹੈ ਭੰਗੜਾ, ਦੇਖੋ ਵੀਡੀਓ

Written by  Lajwinder kaur   |  August 25th 2021 02:05 PM  |  Updated: August 25th 2021 01:42 PM

‘VIBE’ ਗੀਤ ਦਿਲਜੀਤ ਦੋਸਾਂਝ ਨੂੰ ਮਜ਼ਬੂਰ ਕਰ ਰਿਹਾ ਹੈ ਭੰਗੜੇ ਪਾਉਣ ਲਈ, ਤਾਂ ਹੀ ਕਾਰ ਤੋਂ ਲੈ ਕੇ ਸ਼ੂਟਿੰਗ ਤੱਕ ਦੋਸਾਂਝਾ ਵਾਲਾ ਪਾ ਰਿਹਾ ਹੈ ਭੰਗੜਾ, ਦੇਖੋ ਵੀਡੀਓ

ਗਾਇਕ ਦਿਲਜੀਤ ਦੋਸਾਂਝ (Diljit Dosanjh)ਜੋ ਕਿ ਆਪਣੀ ਨਵੀਂ ਮਿਊਜ਼ਿਕ ਐਲਬਮ ਮੂਨ ਚਾਈਲਡ ਏਰਾ (Album Moon Child Era) ਨੂੰ ਲੈ ਕੇ ਕਾਫੀ ਸੁਰਖੀਆਂ ‘ਚ ਬਣੇ ਹੋਏ ਨੇ। ਇਹ ਪੂਰੀ ਐਲਬਮ ਰਿਲੀਜ਼ ਹੋ ਗਈ ਹੈ, ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ।

ਹੋਰ ਪੜ੍ਹੋ :ਕੈਟਰੀਨਾ ਕੈਫ ਨੂੰ ਰੂਸ ਦੀ ਸੜਕ 'ਤੇ ਸਵੈਗ ਦਿਖਾਉਣਾ ਪਿਆ ਮਹਿੰਗਾ, ਠੰਡ ਨਾਲ ਲੱਗੀ ਕੰਬਣ, ਵੀਡੀਓ ਵੇਖੋ

inside image of diljit dosanjh-min

ਦਿਲਜੀਤ ਦੋਸਾਂਝ ਵੀ ਇਸ ਐਲਬਮ ਨੂੰ ਲੈ ਕੇ ਕਾਫੀ ਉਤਸੁਕ ਨੇ । ਜਿਸ ਕਰਕੇ ਉਨ੍ਹਾਂ ਨੇ ਆਪਣੇ ਇੱਕ ਗੀਤ ਵਾਇਬ (VIBE) ਉੱਤੇ ਆਪਣਾ ਇੱਕ ਵੀਡੀਓ ਬਣਾ ਕੇ ਪੋਸਟ ਕੀਤਾ ਹੈ। ਇਸ ਵੀਡੀਓ ਚ ਦੇਖ ਸਕਦੇ ਹੋ ਦਿਲਜੀਤ ਦੋਸਾਂਝ ਕਾਰ, ਬਿਲਡਿੰਗ ਦੀ ਲਿਫਟ, ਮੈੱਕਅੱਪ ਤੇ ਆਪਣੀ ਸ਼ੂਟਿੰਗ ਸਮੇਂ ਵੀ ਇਸ ਗੀਤ ਉੱਤੇ ਭੰਗੜਾ ਪਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਦਰਸ਼ਕਾਂ ਨੂੰ ਗਾਇਕ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ। ਵੱਡੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ। ਦੱਸ ਦਈਏ ਵਾਇਬ ਸੌਂਗ ਦਾ ਅਜੇ ਆਡੀਓ ਹੀ ਰਿਲੀਜ਼ ਹੋਇਆ ਹੈ ਤੇ ਦਰਸ਼ਕਾਂ ਇਸ ਗੀਤ ਦੀ ਵੀਡੀਓ ਨੂੰ ਲੈ ਕੇ ਕਾਫੀ ਉਤਸੁਕ ਨੇ।

singer diljit dosanjh new song lover from moon child era

ਹੋਰ ਪੜ੍ਹੋ : ਨੀਰੂ ਬਾਜਵਾ ਨੇ ਆਪਣੇ ਭਰਾ ਦੇ ਨਾਲ ਤਸਵੀਰ ਕੀਤੀ  ਸਾਂਝੀ, ਨਿੱਕੇ ਭਰਾ ਲਈ ਖੁਸ਼ਹਾਲ ਜ਼ਿੰਦਗੀ ਦੀ ਕੀਤੀ ਕਾਮਨਾ

ਦੱਸ ਦਈਏ ਦਿਲਜੀਤ ਦੋਸਾਂਝ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਗਾਇਕ ਦੇ ਨਾਲ ਉਹ ਅਦਾਕਾਰੀ ‘ਚ ਵਾਹ ਵਾਹੀ ਖੱਟ ਚੁੱਕੇ ਨੇ। ਉਹ ਅਜਿਹੇ ਪੰਜਾਬੀ ਕਲਾਕਾਰ ਨੇ ਜੋ ਬਾਲੀਵੁੱਡ ਪਹੁੰਚ ਕੇ ਵੀ ਪੰਜਾਬੀ ਇੰਡਸਟਰੀ ਦੇ ਨਾਲ ਜੁੜੇ ਹੋਏ ਨੇ। ਉਹ ਪੰਜਾਬੀ ਫ਼ਿਲਮਾਂ ‘ਚ ਵੀ ਵੱਧ ਚੜ੍ਹ ਕੇ ਕੰਮ ਰਹੇ ਨੇ। ਆਉਣ ਵਾਲੇ ਸਮੇਂ ‘ਚ ਉਹ ਜੋੜੀ ਫ਼ਿਲਮ ‘ਚ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network