ਜਨਮਦਿਨ ‘ਤੇ ਦਿਲਜੀਤ ਦੋਸਾਂਝ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤਾ ਆਪਣੀ ਨਵੀਂ ਮਿਊਜ਼ਿਕ ਐਲਬਮ 'Drive Thru' ਦਾ ਤੋਹਫਾ, ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਪੋਸਟਰ

written by Lajwinder kaur | January 06, 2022

happy birthday diljit dosanjh: ਅੱਜ ਪੰਜਾਬੀ ਮਿਊਜ਼ਿਕ ਜਗਤ ਦੇ ਬਾਕਮਾਲ ਦੇ ਗਾਇਕ ਦਿਲਜੀਤ ਦੋਸਾਂਝ DILJIT DOSANJH ਦਾ ਜਨਮ ਦਿਨ ਹੈ । ਸੋਸ਼ਲ ਮੀਡੀਆ ਉੱਤੇ ਪ੍ਰਸ਼ੰਸਕ ਅਤੇ ਕਲਾਕਾਰ ਵੀ ਕਮੈਂਟ ਕਰਕੇ ਦਿਲਜੀਤ ਦੋਸਾਂਝ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਜਿਸ ਕਰਕੇ ਦਿਲਜੀਤ ਦੋਸਾਂਝ ਦਾ ਹੈਸ਼ਟੈਗ ਵੀ ਟਵਿੱਟਰ ਉੱਤੇ ਟਰੈਂਡ ਕਰ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦਿੰਦੇ ਹੋਏ ਆਪਣੀ ਆਉਣ ਵਾਲੀ ਮਿਊਜ਼ਿਕ ਐਲਬਮ ਦਾ ਤੋਹਫਾ ਦਿੱਤਾ ਹੈ।

ਹੋਰ ਪੜ੍ਹੋ : ਸ਼ਿੰਦਾ ਗਰੇਵਾਲ ਤੇ ਏਕਮ ਗਰੇਵਾਲ ਨੇ ਆਪਣੀ ਭੈਣ ਦੇ ਵਿਆਹ ਦੀ ਸੰਗੀਤ ਸੈਰੇਮਨੀ ‘ਤੇ ਪਾਇਆ ਸ਼ਾਨਦਾਰ ਭੰਗੜਾ, ਸਰਦਾਰੀ ਲੁੱਕ ਨਾਲ ਜਿੱਤਿਆ ਸਭ ਦਾ ਦਿਲ, ਦੇਖੋ ਵੀਡੀਓ

DILJIT Image Source: Instagram

ਉਹ ਆਪਣੀ ਅਗਲੀ ਐਲਬਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ-  'ਡਰਾਈਵ ਥਰੂ' ਬ੍ਰੈਂਡ ਨਿਊ 𝐄𝐏। ਉਨ੍ਹਾਂ ਨੇ ਬਹੁਤ ਸ਼ਾਨਦਾਰ ਅੰਦਾਜ਼ ਦੇ ਨਾਲ ਆਪਣੇ ਇਸ ਮਿਊਜ਼ਿਕ ਐਲਬਮ ਦੇ ਗੀਤਾਂ ਦੀ ਜਾਣਕਾਰੀ ਦਿੱਤੀ ਹੈ। ਜੇ ਗੱਲ ਕਰੀਏ ਪੋਸਟਰ ਦੀ ਤਾਂ ਉਹ ਕਿਤੇ ਨਾ ਕਿਤੇ ਉਨ੍ਹਾਂ ਦੀ ਪਿਛਲੀ ਐਲਬਮ ਮੂਨ ਚਾਈਲਡ ਈਰਾ ਦੇ ਪੋਸਟਰ ਨਾਲ ਮਿਲਦਾ ਜੁਲਦਾ ਹੈ। ਪੋਸਟਰ ਨੂੰ ਸਾਰਿਆਂ ਨਾਲ ਸਾਂਝਾ ਕਰਦੇ ਹੋਏ, ਦਿਲਜੀਤ ਨੇ ਇਮੋਜੀ ਦੇ ਨਾਲ ਟਰੈਕਲਿਸਟ ਦੇ ਸੰਕੇਤ ਵੀ ਦਿੱਤੇ। ਟਰੈਕਲਿਸਟ ਵਿੱਚ ਆੜੂ, ਲਾਲ ਮਿਰਚ, ਨੂਡਲਜ਼, ਨਿੰਬੂ ਅਤੇ ਆਈਸ ਕ੍ਰੀਮ ਵਾਲੇ ਇਮੋਜ਼ੀ ਨਜ਼ਰ ਆ ਰਹੇ ਨੇ, ਜੋ ਕਿ ਇਸ ਐਲਬਮ ਦੇ ਗੀਤ ਹੋਣਗੇ। ਹਾਲਾਂਕਿ ਗਾਇਕ ਨੇ ਕਿਸੇ ਵੀ ਨਾਮ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਉਸਨੇ ਇਨ੍ਹਾਂ ਸਾਰਿਆਂ ਲਈ ਇਮੋਜੀ ਦੀ ਵਰਤੋਂ ਕੀਤੀ ਹੈ।

ਹੋਰ ਪੜ੍ਹੋ : Happy Birthday Deepika Padukone: ਦੀਪਿਕਾ ਪਾਦੂਕੋਣ ਦੇ ਜਨਮਦਿਨ 'ਤੇ ਫੈਨਜ਼ ਨੂੰ ਮਿਲਿਆ ਸਰਪ੍ਰਾਈਜ਼, ' ਗਹਿਰਾਈਆਂ' ਦਾ ਪੋਸਟਰ ਹੋਇਆ ਰਿਲੀਜ਼

happy birthday diljit Image Source: Instagram

ਐਲਬਮ ਦੇ ਗੱਲ ਕਰੀਏ ਤਾਂ ਇਹ ਇੰਟੈਂਸ, ਰਾਜ ਰਣਜੋਧ, ਚੰਨੀ ਨਤਨ ਅਤੇ ਅਭਿਦੂ ਦੇ ਸਹਿਯੋਗ ਨਾਲ ਤਿਆਹ ਹੋਵੇਗੀ। ਇਸ ਦੌਰਾਨ ਦਿਲਜੀਤ ਦੋਸਾਂਝ ਨੇ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ 'ਚ ਆਪਣੀ ਪਛਾਣ ਬਣਾ ਲਈ ਹੈ। ਉਸ ਦੇ ਗੀਤਾਂ ਅਤੇ ਫਿਲਮਾਂ ਵਿੱਚ ਹਮੇਸ਼ਾ ਦਰਸ਼ਕਾਂ ਨੂੰ ਖਿੱਚਣ ਲਈ ਕੁਝ ਵਿਲੱਖਣ ਅਤੇ ਦਿਲਚਸਪ ਹੁੰਦਾ ਹੈ। ਉਸ ਦੀ ਆਖਰੀ ਐਲਬਮ 'ਮੂਨ ਚਾਈਲਡ ਈਰਾ' ਬਹੁਤ ਜ਼ਿਆਦਾ ਹਿੱਟ ਰਹੀ ਅਤੇ ਲੰਬੇ ਸਮੇਂ ਤੱਕ ਟ੍ਰੈਂਡਿੰਗ ਚਾਰਟ ਵਿੱਚ ਆਪਣੀ ਜਗ੍ਹਾ ਬਣਾਈ ਰੱਖਣ ਚ ਕਾਮਯਾਬ ਰਹੀ। ਇਸ ਤੋਂ ਇਲਾਵਾ ਪਿਛਲੇ ਸਾਲ ਉਹ ਆਪਣੀ ਫ਼ਿਲਮ 'ਹੌਂਸਲਾ ਰੱਖ' ਪੰਜਾਬੀ ਫ਼ਿਲਮ ਇੰਡਸਟਰੀ ਦੀ ਸਭ ਤੋਂ ਵੱਡੀ ਕਮਾਈ ਕਰਨ ਵਾਲੀ ਫ਼ਿਲਮ ਰਹੀ। ਫਿਲਮ ਵਿੱਚ ਸ਼ਹਿਨਾਜ਼ ਗਿੱਲ, ਸੋਨਮ ਬਾਜਵਾ, ਅਤੇ ਸ਼ਿੰਦਾ ਗਰੇਵਾਲ ਵੀ ਸਨ। ਜੇ ਗੱਲ ਕਰੀਏ ਦਿਲਜੀਤ ਦੋਸਾਂਝ ਦੇ ਫਰੰਟ ਦੀ ਤਾਂ ਉਹ ਨਿਮਰਤ ਖਹਿਰਾ ਦੇ ਨਾਲ ਜੋੜੀ ਨਜ਼ਰ ਆਉਣਗੇ । ਇਸ ਤੋਂ ਇਲਾਵਾ ਉਹ ਸ਼ਿਕਰਾ ਫ਼ਿਲਮ ‘ਚ ਵੀ ਨਜ਼ਰ ਆਉਣਗੇ।

 

 

You may also like