ਤਸਵੀਰ ‘ਤੇ ਕਮੈਂਟ ਕਰਨ ਵਾਲੇ ਨੂੰ ਦਿਲਜੀਤ ਦੋਸਾਂਝ ਨੇ ਦਿੱਤਾ ਜਵਾਬ

Written by  Shaminder   |  January 12th 2022 11:29 AM  |  Updated: January 12th 2022 11:40 AM

ਤਸਵੀਰ ‘ਤੇ ਕਮੈਂਟ ਕਰਨ ਵਾਲੇ ਨੂੰ ਦਿਲਜੀਤ ਦੋਸਾਂਝ ਨੇ ਦਿੱਤਾ ਜਵਾਬ

ਦਿਲਜੀਤ ਦੋਸਾਂਝ (Diljit Dosanjh) ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ । ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਬੀਤੇ ਦਿਨੀਂ ਇੱਕ ਤਸਵੀਰ ਸਾਂਝੀ ਕੀਤੀ ਸੀ । ਜਿਸ ‘ਚ ਉਹ ਆਪਣੀ ਗੱਡੀ ‘ਚ ਖੁਦ ਪੈਟਰੋਲ ਪਾਉਂਦੇ ਦਿਖਾਈ ਦਿੱਤੇ ਸਨ । ਜਿਸ ਤੋਂ ਬਾਅਦ ਇੱਕ ਸ਼ਖਸ ਨੇ ਉਸ ਦਾ ਮਜ਼ਾਕ (Joke) ਉਡਾਉਣ ਦੀ ਕੋਸ਼ਿਸ਼ ਕੀਤੀ । ਜਿਸ ‘ਤੇ ਦਿਲਜੀਤ ਦੋਸਾਂਝ ਨੇ ਵੀ ਇਸ ਸ਼ਖਸ ਨੂੰ ਠੋਕਵਾਂ ਜਵਾਬ ਦਿੱਤਾ ਹੈ ।

Diljit Dosanjh , image From instagram

ਹੋਰ ਪੜ੍ਹੋ : ਅਦਾਕਾਰਾ ਈਸ਼ਾ ਦਿਓਲ ਨੂੰ ਫ਼ਿਲਮ ਇੰਡਸਟਰੀ ‘ਚ 20 ਸਾਲ ਹੋਏ ਪੂਰੇ, ਅਦਾਕਾਰਾ ਨੇ ਵੀਡੀਓ ਸਾਂਝਾ ਕਰ ਸਭ ਦਾ ਕੀਤਾ ਧੰਨਵਾਦ

ਗਾਇਕ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇਸ ਸ਼ਖਸ ਨੂੰ ਜਵਾਬ ਦਿੱਤਾ ਹੈ । ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਨੇ ਟਵਿੱਟਰ ਅਕਾਊਂਟ ‘ਤੇ ਲਿਖਿਆ ਕਿ ਉਸ ਨੇ ਲਿਖਿਆ, “ਮਾਮਾ.. ਗੱਲ ਸੋਚ ਦੀ ਆ, ਇਹੀ ਸੋਚ ਆ ਜਿਹੜੀ ਕੰਮ ਨੂੰ ਵਧਦਾ ਛੋਟਾ ਬਣਾ ਦੇਂਦੀ ਆ..ਸੋਚ ਬਦਲ ਮਾਮਾ.. ਇਹ ਓਹੀ ਸੋਚ ਆ ਜਿਹੜੀ ਨਾ ਆਪ ਕੁਝ ਕਰਦੀ ਆ ਤੇ ਨਾ ਕਿਸੇ ਨੂੰ ਕੁਝ ਕਰਨ ਦੇਂਦੀ ਆ। ..ਤੇਰੇ ਵਰਗਿਆਂ ਬਾਰੇ ਹੀ ਕਿਹਾ ਜਾਂਦਾ ਦੁਨੀਆ ਕੀ ਕਹੂ ਗੀ.. " ਗੁੱਸਾ ਨਾ ਕਰੀਂ ਵੀਰ"।

Diljit Dosanjh Reply image From instagram

ਦਰਅਸਲ ਇਸ ਸ਼ਖਸ ਨੇ ਦਿਲਜੀਤ ਦੀ ਇਸ ਤਸਵੀਰ ‘ਤੇ ਕਮੈਂਟ ਕਰਦਿਆਂ ਉਸਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ ਸੀ ਕਿ ‘ਏਥੇ ਆਪੇ ਤੇਲ ਪਾਈ ਜਾਨਾ ਮਾਮਾ , 'ਜੇ ਤੁਸੀਂ ਖੁਦ ਅਜਿਹਾ ਕਰ ਰਹੇ ਹੋ ਤਾਂ ਇੰਨੇ ਪੈਸੇ ਕਮਾਉਣ ਦਾ ਕੀ ਮਤਲਬ ਹੈ। ਇਹ ਕੰਮ ਕਰਨ ਲਈ ਤੁਹਾਡੇ ਕੋਲ ੨-੪ ਲੋਕ ਹੋਣੇ ਚਾਹੀਦੇ ਹਨ।' ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਪੰਜਾਬੀ ਇੰਡਸਟਰੀ ਦੀ ਉਹ ਪਿਛਲੇ ਲੰਮੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਹਨ । ਜਲਦ ਹੀ ਉਹ ਨਿਮਰਤ ਖਹਿਰਾ ਦੇ ਨਾਲ ਫ਼ਿਲਮ ‘ਜੋੜੀ’ ‘ਚ ਨਜ਼ਰ ਆਉਣਗੇ । ਜਿਸ ਦੀਆਂ ਉਹ ਤਸਵੀਰਾਂ ਵੀ ਸ਼ੇਅਰ ਕਰਦੇ ਰਹਿੰਦੇ ਨੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network