ਕਿਸਾਨਾਂ ਨੂੰ ਅੱਤਵਾਦੀ ਕਹਿਣ ਵਾਲਿਆਂ ਨੂੰ ਦਿਲਜੀਤ ਦੋਸਾਂਝ ਨੇ ਦਿੱਤਾ ਜਵਾਬ

written by Shaminder | December 18, 2020

ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਨੂੰ ਦਿਲਜੀਤ ਦੋਸਾਂਝ ਵੀ ਆਪਣਾ ਸਮਰਥਨ ਲਗਾਤਾਰ ਦੇ ਰਹੇ ਨੁੇ । ਉਹ ਅਕਸਰ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਦੀਆਂ ਤਸਵੀਰਾਂ ਆਪਣੇ ਸੋਸ਼ਲ ਅਕਾਊਂਟ ‘ਤੇ ਸਾਂਝੀਆਂ ਕਰਦੇ ਰਹਿੰਦੇ ਹਨ । ਇਸ ‘ਚ ਸ਼ਾਮਿਲ ਕਿਸਾਨਾਂ ਨੂੰ ਕੁਝ ਮੀਡੀਆ ਕਰਮੀ ਅਤੇ ਸਰਕਾਰ ਅੱਤਵਾਦੀ ਦੱਸ ਰਹੀ ਹੈ । Diljit Dosanjh ਜਿਸ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਕੁਝ ਬਜ਼ੁਰਗ ਕਿਸਾਨਾਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ  'ਤੇਰੀਆਂ ਤੂੰ ਜਾਣੇ ਬਾਬਾ, ਇਨ੍ਹਾਂ 'ਚ ਲੋਕਾਂ ਨੂੰ ਅੱਤਵਾਦੀ ਨਜ਼ਰ ਆਉਂਦੇ ਹਨ, ਇਨਸਾਨੀਅਨ ਨਾਂਅ ਦੀ ਕੋਈ ਚੀਜ਼ ਹੁੰਦੀ ਆ ਯਾਰ' ਦਿਲਜੀਤ ਦੀ ਤਸਵੀਰ 'ਚ ਬਜ਼ੁਰਗ ਸਿੱਖ ਠੰਡ 'ਚ ਨਹਾਉਂਦੇ ਦਿਖਾਈ ਦੇ ਰਹੇ ਹਨ। ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਕੰਗਨਾ ਨੂੰ ਇੱਕ ਵਾਰ ਫਿਰ ਟਵਿੱਟਰ ਤੇ ਲਿਆ ਲੰਮੇ ਹੱਥੀਂ
farmer ਹੁਣ ਤਕ ਇਸ ਤਸਵੀਰ ਨੂੰ 7000 ਤੋਂ ਜ਼ਿਆਦਾ ਵਾਰ ਰੀਟਵੀਟ ਕੀਤਾ ਜਾ ਚੁੱਕਾ ਹੈ ਤੇ 62 ਹਜ਼ਾਰ ਤੋਂ ਜ਼ਿਆਦਾ ਲੋਕ ਲਾਈਕ ਕਰ ਚੁੱਕੇ ਹਨ। ਦਿਲਜੀਤ ਦੋਸਾਂਝ ਨੇ ਟਵਿਟਰ ਤੋਂ ਇਲਾਵਾ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਇਹ ਤਸਵੀਰ ਸ਼ੇਅਰ ਕੀਤੀ ਹੈ। farmers-protest ਬਾਲੀਵੁੱਡ ਅਦਾਕਾਰਾ ਤੇ ਸਮਾਜਿਕ ਕਾਰਕੁੰਨ ਸਵ੍ਰਾ ਭਾਸਕਰ ਸਮੇਤ ਕਈ ਲੋਕਾਂ ਦੀ ਇਸ ਤਸਵੀਰ 'ਤੇ ਪ੍ਰਤੀਕਿਰਿਆ ਆਈ ਹੈ। https://twitter.com/diljitdosanjh/status/1339418299474460673

0 Comments
0

You may also like